03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਮੇਹਰਬਾਨ ਸਿੰਘ ਬਿੱਟੂ ਬੇਦਾਗ਼ ਸੇਵਾਵਾਂ ਦੇ ਕੇ ਹੋਏ ਸੇਵਾ ਮੁਕਤ ਵਿਭਾਗ ਨੇ ਦਿੱਤੀ ਵਿਦਾਇਗੀ ਪਾਰਟੀ

ਮੋਗਾ, 3 ਅਕਤੂਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਲੁਧਿਆਣਾ ਵਿਚ ਇਕ ਇਮਾਨਦਾਰ ਡਰਾਈਵਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਕੇ ਮੇਹਰਬਾਨ ਸਿੰਘ ਬਿੱਟੂ ਸੇਵਾ ਮੁਕਤ ਹੋ ਗਏ। ਉਨ੍ਹਾਂ ਦੀ ਸੇਵਾ ਮੁਕਤੀ ਤੇ ਵਿਭਾਗ ਵਲੋਂ ਇਕ ਵਿਸ਼ੇਸ਼ ਵਿਦਾਇਗੀ ਪਾਰਟੀ ਸਮਾਗਮ ਰੱਖਿਆ ਗਿਆ ਜਿਸ ਵਿਚ ਸੇਵਾ ਮੁਕਤ ਚੀਫ਼ ਇੰਜੀਨੀਅਰ ਅਸ਼ਵਨੀ ਕੁਮਾਰ ਸੋਨੀ, ਇੰਜੀਨੀਅਰ ਸੁਖਪਿੰਦਰ ਸਿੰਘ, ਸੁਪਰਡੈਂਟ ਗਗਨ ਸ਼ਰਮਾ, ਜਸਵਿੰਦਰ ਸਿੰਘ, ਸੇਵਾ ਮੁਕਤ ਸੀ.

Ad Position 21
No active advertisement
ਅਜੀਤ ਡੈਸਕ 04-10-2026
ਮੋਗਾ, 3 ਅਕਤੂਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਲੁਧਿਆਣਾ ਵਿਚ ਇਕ ਇਮਾਨਦਾਰ ਡਰਾਈਵਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਕੇ ਮੇਹਰਬਾਨ ਸਿੰਘ ਬਿੱਟੂ ਸੇਵਾ ਮੁਕਤ ਹੋ ਗਏ। ਉਨ੍ਹਾਂ ਦੀ ਸੇਵਾ ਮੁਕਤੀ ਤੇ ਵਿਭਾਗ ਵਲੋਂ ਇਕ ਵਿਸ਼ੇਸ਼ ਵਿਦਾਇਗੀ ਪਾਰਟੀ ਸਮਾਗਮ ਰੱਖਿਆ ਗਿਆ ਜਿਸ ਵਿਚ ਸੇਵਾ ਮੁਕਤ ਚੀਫ਼ ਇੰਜੀਨੀਅਰ ਅਸ਼ਵਨੀ ਕੁਮਾਰ ਸੋਨੀ, ਇੰਜੀਨੀਅਰ ਸੁਖਪਿੰਦਰ ਸਿੰਘ, ਸੁਪਰਡੈਂਟ ਗਗਨ ਸ਼ਰਮਾ, ਜਸਵਿੰਦਰ ਸਿੰਘ, ਸੇਵਾ ਮੁਕਤ ਸੀ.ਐਚ.ਡੀ. ਨਰੇਸ਼ ਕੁਮਾਰ ਸ਼ਰਮਾ, ਮੈਡਮ ਆਸ਼ੂ ਪੁਰੀ, ਸਿਕੰਦਰ ਕੌਰ, ਪ੍ਰਦੀਪ ਕੁਮਾਰ, ਰਜਿੰਦਰ ਕੁਮਾਰ, ਜਸਕਰਨ ਸਿੰਘ, ਪ੍ਰਸ਼ੋਤਮ ਲਾਲ ਅਤੇ ਗੌਰਮਿੰਟ ਡਰਾਈਵਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਲਾਲ ਅਤੇ ਸਰਪ੍ਰਸਤ ਬਲਵਿੰਦਰ ਬਾਜਵਾ ਹੋਰਾਂ ਨੇ ਸੇਵਾ ਮੁਕਤੀ ਤੇ ਉਨ੍ਹਾਂ ਨੂੰ ਮੁਬਾਰਕਬਾਦ ਦੇਣ ਦੇ ਨਾਲ ਸਨਮਾਨਿਤ ਵੀ ਕੀਤਾ। ਇਸ ਤੋਂ ਬਾਅਦ ਉਨ੍ਹਾਂ ਆਪਣੇ ਘਰ ਰੱਖੇ ਗਏ ਸਮਾਗਮ ਦੌਰਾਨ ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਦੇ ਇੰਚਾਰਜ ਸੰਜੀਤ ਸਿੰਘ ਸੰਨੀ ਗਿੱਲ, ਸੀਨੀਅਰ ਅਕਾਲੀ ਆਗੂ ਰਾਜਵੰਤ ਸਿੰਘ ਮਾਹਲਾ , ਕੌਂਸਲਰ ਗੋਵਰਧਨ ਪੋਪਲੀ, ਕੌਂਸਲਰ ਮਨਜੀਤ ਸਿੰਘ ਧੰਮੂ, ਡਿਪਟੀ ਮੇਅਰ ਰਾਕੇਸ਼ ਕਾਲਾ ਬਜਾਜ, ਆਪ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਪ੍ਰੇਮ ਚੰਦ ਚੱਕੀ ਵਾਲੇ, ਕੌਂਸਲਰ ਮਨਜੀਤ ਸਿੰਘ ਮਾਨ, ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਭਾਊ, ਕੌਂਸਲਰ ਵਿਕਰਮ ਘਾਤੀ, ਬਿਪਨਪਾਲ ਸਿੰਘ ਖੋਸਾ ਅਕਾਲੀ ਆਗੂ, ਸ਼ਮਸ਼ੇਰ ਸਿੰਘ ਸ਼ੈਰੀ ਯੂ.ਕੇ., ਦਿਲਪ੍ਰੀਤ ਸਿੰਘ ਖੋਸਾ, ਦਰਸਨ ਸਿੰਘ ਨੰਬਰਦਾਰ ਖੋਸਾ ਪਾਂਡੋ ਤੋਂ ਇਲਾਵਾ ਸ਼ਹਿਰ ਦੇ ਪਤਵੰਤਿਆਂ, ਰਿਸ਼ਤੇਦਾਰਾਂ ਅਤੇ ਸਨੇਹੀ ਮਿੱਤਰਾਂ ਨੇ ਸ਼ਿਰਕਤ ਕੀਤੀ। ਮੇਹਰਬਾਨ ਸਿੰਘ ਬਿੱਟੂ 1 ਅਕਤੂਬਰ 1987 ਨੂੰ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਵਿਚ ਬਤੌਰ ਡਰਾਈਵਰ ਭਰਤੀ ਹੋਏ ਅਤੇ ਇਹ ਵੀ ਦਿਲਚਸਪ ਗੱਲ ਹੈ ਕਿ ਉਨ੍ਹਾਂ ਲਗਾਤਾਰ ਪੰਦਰਾਂ ਸਾਲ ਚੀਫ਼ ਇੰਜੀਨੀਅਰ ਅਸ਼ਵਨੀ ਕੁਮਾਰ ਸੋਨੀ ਨਾਲ ਲਗਾਤਾਰ ਸੇਵਾਵਾਂ ਨਿਭਾਈਆਂ ਅਤੇ 30 ਸਤੰਬਰ 2026 ਨੂੰ ਕਰੀਬ 38 ਸਾਲ ਬੇਦਾਗ਼ ਤੇ ਇਮਾਨਦਾਰੀ ਨਾਲ ਸੇਵਾ ਨਿਭਾ ਕੇ ਸੇਵਾ ਮੁਕਤ ਹੋ ਗਏ। ਮੇਹਰਬਾਨ ਸਿੰਘ ਬਿੱਟੂ ਨੇ ਦੱਸਿਆ ਕਿ ਉਨ੍ਹਾਂ ਦੀ ਧਰਮ ਪਤਨੀ ਸੁਰਿੰਦਰ ਕੌਰ ਦੇ ਜੀਵਨ ਵਿਚ ਮਿਲੇ ਭਰਪੂਰ ਸਹਿਯੋਗ ਸਦਕਾ ਅੱਜ ਉਨ੍ਹਾਂ ਬੇਟਾ ਸੁਖਪ੍ਰੀਤ ਸਿੰਘ ਇੰਗਲੈਂਡ ਅਤੇ ਦੋ ਬੇਟੀਆਂ ਮਨਪ੍ਰੀਤ ਕੌਰ ਅਤੇ ਦਲਜੀਤ ਕੌਰ ਵਧੀਆ ਸਾਦਗੀ ਭਰਿਆ ਖ਼ੁਸ਼ ਜੀਵਨ ਬਤੀਤ ਕਰ ਰਹੇ ਹਨ। ਇਸ ਮੌਕੇ ਸ਼ਮਸ਼ੇਰ ਸਿੰਘ ਸ਼ੈਰੀ ਇੰਗਲੈਂਡ, ਇੰਦਰਜੀਤ ਸਿੰਘ ਚਾਵਲਾ ਸੇਵਾ ਮੁਕਤ ਜੀ.ਐਮ., ਅੰਮ੍ਰਿਤਪਾਲ ਸਿੰਘ ਐਕਸੀਅਨ ਵਿਜੀਲੈਂਸ, ਗੁਰਪ੍ਰੀਤ ਸਿੰਘ ਐਸ.ਡੀ.ਓ. ਮੰਡੀ ਬੋਰਡ, ਸਤਨਾਮ ਸਿੰਘ ਜੇ.ਈ. ਮੰਡੀ ਬੋਰਡ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੋਲਡਨ ਐਜੂਕੇਸ਼ਨਸ ਨੇ ਯੂ.ਕੇ. ਦਾ ਸਟੂਡੈਂਟ ਵੀਜ਼ਾ ਲਗਵਾਇਆ ਅਗਲੀ ਖ਼ਬਰ ਕਰੀਅਰ ਜੋਨ ਦੇ ਵਿਦਿਆਰਥੀ ਨੇ ਹਾਸਲ ਕੀਤੇ ਆਈਲਟਸ ’ਚੋਂ 7.0 ਬੈਂਡ
Ad Position 24