ਹਰ ਮਹੀਨੇ ਦੀ ਸ਼ੁਰੂਆਤ ’ਤੇ ਨਿਰੰਤਰ ਜਾਰੀ ਰਹੇਗੀ ਗਊ ਸੇਵਾ-ਪ੍ਰਵੀਨ ਜਿੰਦਲ
ਮੋਗਾ, 2 ਅਕਤੂਬਰ (ਸੁਰਿੰਦਰਪਾਲ ਸਿੰਘ)- ਸੰਕਟ ਮੋਚਨ ਸੰਕੀਰਤਨ ਮੰਡਲ ਮੋਗਾ ਦੇ ਮੈਂਬਰਾਂ ਵਲੋਂ ਸੰਤ ਮਹੇਸ਼ ਮੁਨੀ ਬੋਰੇ ਵਾਲਿਆਂ ਦੀ ਗਊਸ਼ਾਲਾ ਵਿਚ ਗਊ ਮਾਤਾ ਲਈ ਹਰੇ ਚਾਰੇ ਦੀ ਸੇਵਾ ਕੀਤੀ ਗਈ। ਇਸ ਮੌਕੇ ਮੰਡਲ ਦੇ ਮੈਂਬਰਾਂ ਨੇ ਸ਼ਰਧਾ ਨਾਲ ਗਊ ਮਾਤਾ ਨੂੰ ਹਰਾ ਚਾਰਾ ਖੁਆਇਆ।
ਮੋਗਾ, 2 ਅਕਤੂਬਰ (ਸੁਰਿੰਦਰਪਾਲ ਸਿੰਘ)- ਸੰਕਟ ਮੋਚਨ ਸੰਕੀਰਤਨ ਮੰਡਲ ਮੋਗਾ ਦੇ ਮੈਂਬਰਾਂ ਵਲੋਂ ਸੰਤ ਮਹੇਸ਼ ਮੁਨੀ ਬੋਰੇ ਵਾਲਿਆਂ ਦੀ ਗਊਸ਼ਾਲਾ ਵਿਚ ਗਊ ਮਾਤਾ ਲਈ ਹਰੇ ਚਾਰੇ ਦੀ ਸੇਵਾ ਕੀਤੀ ਗਈ। ਇਸ ਮੌਕੇ ਮੰਡਲ ਦੇ ਮੈਂਬਰਾਂ ਨੇ ਸ਼ਰਧਾ ਨਾਲ ਗਊ ਮਾਤਾ ਨੂੰ ਹਰਾ ਚਾਰਾ ਖੁਆਇਆ। ਮੰਡਲ ਦੇ ਪ੍ਰਧਾਨ ਪ੍ਰਵੀਨ ਜਿੰਦਲ ਨੇ ਦੱਸਿਆ ਕਿ ਗਊ ਸੇਵਾ ਨੂੰ ਸਮਰਪਿਤ ਇਹ ਸੇਵਾ ਕਾਰਜ ਹਰ ਮਹੀਨੇ ਦੀ ਸ਼ੁਰੂਆਤ ਤੇ ਨਿਰੰਤਰ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਗਊ ਸੇਵਾ ਭਾਰਤੀ ਸਭਿਆਚਾਰ ਵਿਚ ਸੇਵਾ, ਦਇਆ ਤੇ ਸਮਰਪਣ ਦਾ ਮਹੱਤਵ ਪੂਰਨ ਮਾਧਿਅਮ ਹੈ ਅਤੇ ਮੰਡਲ ਵਲੋਂ ਭਵਿੱਖ ਵਿਚ ਵੀ ਅਜਿਹੇ ਸੇਵਾ ਕਾਰਜ ਜਾਰੀ ਰੱਖੇ ਜਾਣਗੇ। ਇਸ ਮੌਕੇ ਰਾਮ ਅਵਤਾਰ, ਪਵਨ ਗੋਇਲ, ਪੰਕਜ ਸਿੰਗਲਾ, ਗੋਗੀ ਬਾਂਸਲ, ਰਮਨ ਬਾਂਸਲ, ਸਰਵ ਰਾਜਨ ਬਾਂਸਲ, ਅਮਨ ਸ਼ਰਮਾ, ਵਿਸ਼ਾਲ ਸ਼ਰਮਾ, ਵਿੱਕੀ ਵਰਮਾ, ਸੰਜੇ ਚੌਧਰੀ, ਰੋਹਿਤ ਸਿੰਗਲਾ, ਲਲਿਤ ਬਾਂਸਲ ਅਤੇ ਸੰਦੀਪ ਬੱਬੂ ਸਮੇਤ ਮੰਡਲ ਦੇ ਹੋਰ ਮੈਂਬਰ ਹਾਜ਼ਰ ਸਨ।