ਡਾ. ਮਾਣਕ ਮੈਮੋਰੀਅਲ ਕਾਲਜ ਦੇ ਬੀ.ਕਾਮ. ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ਧਰਮਕੋਟ, 2 ਅਕਤੂਬਰ (ਪਰਮਜੀਤ ਸਿੰਘ)-ਡਾ. ਮਾਣਕ ਮੈਮੋਰੀਅਲ ਕਾਲਜ ਧਰਮਕੋਟ ਦੇ ਬੀ.
ਧਰਮਕੋਟ, 2 ਅਕਤੂਬਰ (ਪਰਮਜੀਤ ਸਿੰਘ)-ਡਾ. ਮਾਣਕ ਮੈਮੋਰੀਅਲ ਕਾਲਜ ਧਰਮਕੋਟ ਦੇ ਬੀ.ਕਾਮ. ਦੇ ਦੂਜੇ ਸਮੈਸਟਰ ਦਾ ਨਤੀਜਾ 100 ਫੀਸਦੀ ਰਿਹਾ। ਨਤੀਜੇ ਵਿਚ ਰਾਜਦੀਪ ਕੌਰ ਨੇ 84.4 ਫੀਸਦੀ ਅੰਕਾਂ ਨਾਲ ਪਹਿਲਾ ਸਥਾਨ, ਸੁਰਿੰਦਰ ਕੌਰ ਨੇ 81.2 ਫੀਸਦੀ ਅੰਕਾਂ ਨਾਲ ਦੂਜਾ ਸਥਾਨ ਅਤੇ ਪ੍ਰਭਸਿਰਤ ਕੌਰ ਨੇ 80 ਫੀਸਦੀ ਅੰਕਾਂ ਨਾਲ ਤੀਜਾ ਸਥਾਨ, ਕ੍ਰਿਸ਼ਨ ਗਰਗ ਨੇ 79.6 ਫੀਸਦੀ ਅੰਕਾਂ ਨਾਲ ਚੌਥਾ ਅਤੇ ਨਵਕਿਰਨਜੀਤ ਕੌਰ ਨੇ 78.8 ਫੀਸਦੀ ਅੰਕਾਂ ਨਾਲ ਪੰਜਵਾਂ ਸਥਾਨ ਪ੍ਰਾਪਤ ਕੀਤਾ। ਕਾਲਜ ਦੇ ਚੇਅਰਮੈਨ ਡਾ. ਜਵਾਹਰ ਲਾਲ ਅਗਰਵਾਲ, ਡਾਇਰੈਕਟਰ ਲਵ ਗੋਇਲ, ਜਨਰਲ ਸਕੱਤਰ ਇੰਜ. ਸੁਰੇਸ਼ ਬਾਂਸਲ ਅਤੇ ਪ੍ਰਿੰਸੀਪਲ ਡਾ. ਮਾਨਵੀ ਅਗਰਵਾਲ ਨੇ ਹੋਣਹਾਰ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਕਾਲਜ ਪ੍ਰਬੰਧਨ ਨੇ ਕਿਹਾ ਕਿ 100 ਫੀਸਦੀ ਨਤੀਜਾ ਸਿੱਖਿਆ ਦੇ ਉੱਚ ਮਿਆਰ ਅਤੇ ਵਿਦਿਆਰਥੀ-ਕੇਂਦਰਿਤ ਪੜ੍ਹਾਈ ਪ੍ਰਤੀ ਕਾਲਜ ਦੀ ਵਚਨਬੱਧਤਾ ਦਾ ਪ੍ਰਮਾਣ ਹੈ।