30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਕੁਲਦੀਪ ਸਿੰਘ ਵੈਦ ਸਾਬਕਾ ਡੀ.ਸੀ. ਮੋਗਾ ਅਤੇ ਸਾਬਕਾ ਵਿਧਾਇਕ ਦਾ ਕੈਂਬਰੀਆ ਕਾਲਜ ਸਰੀ ‘ਚ ਭਰਵਾਂ ਸੁਆਗਤ

ਮੋਗਾ, 30 ਸਤੰਬਰ (ਸੁਰਿੰਦਰਪਾਲ ਸਿੰਘ)-ਕੁਲਦੀਪ ਸਿੰਘ ਵੈਦ ਸਾਬਕਾ ਡੀ. ਸੀ.

Ad Position 21
No active advertisement
ਅਜੀਤ ਡੈਸਕ 01-10-2026
ਮੋਗਾ, 30 ਸਤੰਬਰ (ਸੁਰਿੰਦਰਪਾਲ ਸਿੰਘ)-ਕੁਲਦੀਪ ਸਿੰਘ ਵੈਦ ਸਾਬਕਾ ਡੀ.ਸੀ. ਮੋਗਾ, ਸਾਬਕਾ ਵਿਧਾਇਕ ਸਾਬਕਾ ਚੇਅਰਮੈਨ ਵੇਅਰ ਹਾਊਸਿੰਗ ਕਾਰਪੋਰੇਸ਼ਨ ਕੈਬਨਿਟ ਰੈਂਕ ਦਾ ਸਰੀ ਸ਼ਹਿਰ ਵਿਚ ਕੈਂਬਰੀਆ ਕਾਲਜ ਵਿਖੇ ਪਹੁੰਚਣ ‘ਤੇ ਨਿੱਘਾ ਸੁਆਗਤ ਕੀਤਾ ਗਿਆ। ਇਸ ਪ੍ਰੋਗਰਾਮ ਦਾ ਆਯੋਜਨ ਸਟੇਟ ਐਵਾਰਡੀ ਦਵਿੰਦਰਪਾਲ ਸਿੰਘ ਵਲੋਂ ਕੀਤਾ ਗਿਆ। ਕਾਲਜ ਦੇ ਚੇਅਰਮੈਨ ਜੇ. ਡੀ. ਕੌੜਾ ਅਤੇ ਐਮ.ਡੀ. ਵਰਨ ਕੌੜਾ ਨੇ ਦੱਸਿਆ ਕਿ ਵੈਦ ਦੇ ਆਉਣ ਨਾਲ ਸਾਡਾ ਮਾਣ ਵਧਿਆ ਹੈ, ਉਹੀ ਸਾਡੇ ਸ਼ਹਿਰ ਲੁਧਿਆਣਾ ਦੇ ਸਾਬਕਾ ਵਿਧਾਇਕ ਹਨ ਅਤੇ ਸਾਡੇ ਇਲਾਕੇ ਦੇ ਹਰਮਨ ਪਿਆਰੇ ਆਗੂ ਹਨ। ਇਸ ਮੌਕੇ ਭੁਪਿੰਦਰ ਬਾਂਸਲ, ਗੁਰਲਾਲ ਸਿੰਘ ਅਤੇ ਸੰਦੀਪ ਸੂਦ ਜੋ ਵੈਦ ਦੇ ਕਲਾਸ ਫੈਲੋ ਹਨ, ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਵੈਦ ਨੇ ਪੰਜਾਬੀ ਭਾਈਚਾਰੇ ਦੇ ਪੁਰਾਣੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਡੇ ਜੋ ਬੱਚੇ ਇੱਥੇ ਪੜ੍ਹਾਈ ਕਰਨ ਲਈ ਆਏ ਹਨ ਉਨ੍ਹਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ, ਜੋ ਬੱਚੇ ਔਖੇ ਹਨ ਉਨ੍ਹਾਂ ਦੀ ਮਦਦ ਕੀਤੀ ਜਾਵੇ। ਅਖੀਰ ਵਿਚ ਉਨ੍ਹਾਂ ਨੇ ਕੈਂਬਰੀਆ ਕਾਲਜ ਦੇ ਪ੍ਰਬੰਧਕਾਂ ਜੇ. ਡੀ. ਕੌੜਾ ਅਤੇ ਵਰੁਣ ਕੌੜਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਸੇਵਾ ਸਮਾਜ ਦੀ ਭਲਾਈ ਕੌੜਾ ਪਰਿਵਾਰ ਵਲੋਂ ਕੀਤੀ ਜਾ ਰਹੀ ਹੈ, ਉਹ ਬੇ ਮਿਸਾਲ ਹੈ, ਪ੍ਰਮਾਤਮਾ ਇਨ੍ਹਾਂ ਨੂੰ ਹੋਰ ਬਲ ਬਖ਼ਸ਼ੇ ਅਤੇ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖ਼ਸ਼ੇ। ਅਖੀਰ ਵਿਚ ਐਮ.ਡੀ. ਵਰੁਣ ਕੌੜਾ ਵਲੋਂ ਵੈਦ ਅਤੇ ਦਵਿੰਦਰਪਾਲ ਸਿੰਘ ਚੇਅਰਮੈਨ ਦਾ ਕਾਲਜ ਵਿਖੇ ਆਉਣ ਲਈ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਲੋਪੋ ਡਿਗਰੀ ਕਾਲਜ ਵਿਚ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਅਗਲੀ ਖ਼ਬਰ ਐਸ. ਐਫ. ਸੀ. ਸਕੂਲ ਦੇ ਵਿਦਿਆਰਥੀ ਨੇ ਪਾਵਰਲਿਫਟਿੰਗ ’ਚ ਪਹਿਲਾ ਸਥਾਨ ਕੀਤਾ ਹਾਸਿਲ
Ad Position 24