30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਅਜੀਤ ਨਗਰ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਥਾਂ ਮਿਲ ਰਿਹੈ ਸੀਵਰੇਜ ਦਾ ਗੰਦਾ ਪਾਣੀ

ਮੰਡੀ ਕਿੱਲਿਆਂਵਾਲੀ, 30 ਸਤੰਬਰ (ਇਕਬਾਲ ਸਿੰਘ ਸ਼ਾਂਤ)-ਮੰਡੀ ਕਿੱਲਿਆਂਵਾਲੀ ਵਿਚ ਸੀਵਰੇਜ ਗੰਦਗੀ ਵਾਲੇ ਪਾਣੀ ਦੀ ਸਪਲਾਈ ਨੇ ਲੋਕਾਂ ਨੂੰ ਸਵੱਛ ਪਾਣੀ ਦੇ ਹੱਕ ਤੋਂ ਵਾਂਝਾ ਕਰ ਰੱਖਿਆ ਹੈ। ਕਸਬੇ ਦੇ ਅਜੀਤ ਨਗਰ ਵਿਚ ਬਦਬੂਦਾਰ ਤੇ ਦੂਸ਼ਿਤ ਪਾਣੀ ਆ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 01-10-2026
ਮੰਡੀ ਕਿੱਲਿਆਂਵਾਲੀ, 30 ਸਤੰਬਰ (ਇਕਬਾਲ ਸਿੰਘ ਸ਼ਾਂਤ)-ਮੰਡੀ ਕਿੱਲਿਆਂਵਾਲੀ ਵਿਚ ਸੀਵਰੇਜ ਗੰਦਗੀ ਵਾਲੇ ਪਾਣੀ ਦੀ ਸਪਲਾਈ ਨੇ ਲੋਕਾਂ ਨੂੰ ਸਵੱਛ ਪਾਣੀ ਦੇ ਹੱਕ ਤੋਂ ਵਾਂਝਾ ਕਰ ਰੱਖਿਆ ਹੈ। ਕਸਬੇ ਦੇ ਅਜੀਤ ਨਗਰ ਵਿਚ ਬਦਬੂਦਾਰ ਤੇ ਦੂਸ਼ਿਤ ਪਾਣੀ ਆ ਰਿਹਾ ਹੈ। ਟੂਟੀਆਂ ਜਾਂ ਮੋਟਰਾਂ ਚਲਾਉਣ ’ਤੇ ਪਹਿਲੇ ਅੱਧੇ ਘੰਟੇ ਤੱਕ ਕਾਲਾ ਤੇ ਬਦਬੂਦਾਰ ਪਾਣੀ ਆਉਂਦਾ ਹੈ। ਮੁਹੱਲੇ ਵਿਚ ਚਮੜੀ ਦੇ ਰੋਗਾਂ ਦਾ ਵਾਧਾ ਹੋ ਰਿਹਾ ਹੈ। ਜ਼ਿਆਦਾਤਰ ਪਰਿਵਾਰ ਗੁਆਂਢੀ ਸ਼ਹਿਰ ਡੱਬਵਾਲੀ ਤੋਂ ਕੈਂਪਰਾਂ ਅਤੇ ਟੈਂਕਰਾਂ ’ਚ ਪੀਣ ਵਾਲਾ ਪਾਣੀ ਮੁੱਲ ਲਿਆ ਕੇ ਰੋਜ਼ਾਨਾ ਜ਼ਿੰਦਗੀ ਚਲਾ ਰਹੇ ਹਨ। ਸਰਕਾਰੀ ਦੁਖਾਂਤ ਹੈ ਕਿ ਸਿਆਸੀ ਹਲਕੇ ਦੇ ਸਭ ਤੋਂ ਵੱਡੇ ਇਸ ਪਿੰਡ ਵਿਚ ਮੰਡੀ ਬੋਰਡ ਵਾਟਰ ਵਰਕਸ ਤੋਂ ਬਿਨਾਂ ਫਿਲਟਰ ਤੇ ਬਿਨਾਂ ਕਲੋਰੀਨ ਦੇ ਟਿਊਬਵੈਲ ਦਾ 1230 ਟੀ.ਡੀ.ਐਸ. ਵਾਲਾ ਪਾਣੀ ਸਿੱਧਾ ਸਪਲਾਈ ਕੀਤਾ ਜਾ ਰਿਹਾ ਹੈ। ਮਹੀਨਿਆਂ ਤੋਂ ਵਾਟਰ ਵਰਕਸ ਦੇ ਫਿਲਟਰ ਮੀਡੀਆ ਠੱਪ ਪਏ ਹਨ। ਪਾਣੀ ਸਟੋਰੇਜ਼ ਟੈਂਕ ’ਚ ਗੰਦਗੀ ਤੇ ਟਾਹਲੀ ਰੁੱਖਾਂ ਦਾ ਬੋਲਬਾਲਾ ਹੈ। ਬੀਤੇ ਦਿਨੀਂ ਮੁਹੱਲਾ ਵਾਸੀ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਨੂੰ ਦੂਸ਼ਿਤ ਪਾਣੀਆਂ ਦੀਆਂ ਭਰੀਆਂ ਬੋਤਲਾਂ ਲੈ ਕੇ ਮਿਲੇ ਸਨ, ਪਰ ਅਜੇ ਤੱਕ ਕੋਈ ਸੁਧਾਰ ਨਹੀਂ ਹੋਇਆ। ਲੋਕਾਂ ਮੁਤਾਬਕ ਦੋਵੇਂ ਸਮੱਸਿਆਵਾਂ ਜਲ ਤੇ ਸੈਨੀਟੇਸ਼ਨ ਵਿਭਾਗ ਦੀ ਕਥਿਤ ਤਕਨੀਕੀ ਅਣਗਹਿਲੀ ਕਰਕੇ ਸਿਖ਼ਰ ਨੂੰ ਪੁੱਜੀਆਂ ਹਨ। ਲੱਖਾਂ ਰੁਪਏ ਖ਼ਰਚਣ ਦੇ ਬਾਵਜੂਦ ਜੇਟਿੰਗ ਮਸ਼ੀਨ ਮੁੜ ਖ਼ਰਾਬੇ ਦੀ ਸ਼ਿਕਾਰ ਹੈ। ਵਾਟਰ ਵਰਕਸ ਦਾ ਪ੍ਰਬੰਧ ਗਰਾਮ ਪੰਚਾਇਤ ਕੋਲ ਹੈ। ਸਿਤਮਜਰੀਫ਼ੀ ਹੈ ਕਿ ਵਿਭਾਗ ਕੋਲ ਕਰੀਬ 17 ਹਜ਼ਾਰ ਆਬਾਦੀ ਵਾਲੇ ਕਸਬੇ ’ਚ ਸੀਵਰੇਜ ਵਿਵਸਥਾ ਲਈ ਮਹਿਜ਼ ਦੋ ਸੀਵਰਮੈਨ ਹਨ। ਲੋਕਾਂ ਨੂੰ ਇਸ ਸਮੱਸਿਆ ਤੋਂ ਮੁਕਤੀ ਲਈ ਪੱਲਿਓਂ ਪ੍ਰਤੀ ਮੇਨਹੋਲ 7-8 ਸੌ ਰੁਪਏ ਖ਼ਰਚ ਕੇ ਪ੍ਰਾਈਵੇਟ ਸੀਵਰਮੈਨਾਂ ਤੋਂ ਸਾਫ਼ ਕਰਵਾਉਣੇ ਪੈਂਦੇ ਹਨ। ਪੱਤਰਕਾਰ ਦੇ ਸਾਹਮਣੇ ਲੋਕਾਂ ਨੇ ਢੱਕਣ ਚੁਕਵਾ ਕੇ ਗਾਰ ਨਾਲ ਭਰੇ ਮੇਨਹੋਲ ਵੀ ਵਿਖਾਏ। ਅਜੀਤ ਨਗਰ ਵਾਸੀ ਬੱਬੂ ਸਿੰਘ ਖ਼ਾਲਸਾ, ਸੋਹਣ ਪਰਮਿੰਦਰ ਸਿੰਘ, ਸੇਵਾ ਮੁਕਤ ਕਾਨੂੰਨਗੋ ਹਰਿੰਦਰ ਸਿੰਘ, ਸੇਵਾ ਮੁਕਤ ਪਟਵਾਰੀ ਹਰਦਿਆਲ ਸਿੰਘ, ਸੂਰਤ ਸਿੰਘ, ਸੰਜੀਵ ਕੁਮਾਰ, ਤੀਰਥ ਤੇ ਹੋਰਨਾਂ ਨੇ ਦੱਸਿਆ ਕਿ ਉਹ ਵਾਟਰ ਸਪਲਾਈ ਤੇ ਸੀਵਰੇਜ ਦੇ ਸਰਕਾਰੀ ਬਿੱਲ ਭਰ ਰਹੇ ਹਨ। ਸੀਵਰੇਜ ਜਾਮ ਹੋਣ ’ਤੇ ਵਾਰ-ਵਾਰ ਲਿਖ਼ਤੀ ਸ਼ਿਕਾਇਤਾਂ ਦੇ ਬਾਵਜੂਦ ਕਦੇ ਵਿਭਾਗੀ ਮੁਲਾਜ਼ਮ ਜਾਂ ਸੁਪਰ ਸੈਕਸ਼ਨ ਮਸ਼ੀਨ ਨਹੀਂ ਭੇਜੀ ਗਈ। ਮੁਹੱਲਾ ਵਾਸੀ ਜੇ.ਈ. ਹਰਦਿਆਲ ਸਿੰਘ ਨੇ ਦੱਸਿਆ ਕਿ ਪਾਣੀ ਦੀ ਸਮੱਸਿਆ ਕਰਕੇ ਹਰ ਮਹੀਨੇ 8 ਸੌ ਰੁਪਏ ਪ੍ਰਤੀ ਗੇੜਾ ਦੇ ਕੇ 3-4 ਨਿੱਜੀ ਟੈਂਕਰ ਮੰਗਵਾਉਂਦੇ ਹਨ। ਮਨਜੀਤ ਸਿੰਘ ਨੇ ਕਿਹਾ ਕਿ ਪਾਣੀ ਘਰਾਂ ’ਚ ਸਪਲਾਈ ਹੋਣ ਤੱਕ ਸੀਵਰੇਜ ਦਾ ਪਾਣੀ ਮਿਲਣ ਕਰਕੇ ਹੋਰ ਦੂਸ਼ਿਤ ਤੇ ਸਿਹਤ ਮਾਰੂ ਹੋ ਜਾਂਦਾ ਹੈ। ਮਹਿਲਾ ਬਲਵੀਰ ਕੌਰ ਨੇ ਦੱਸਿਆ ਕਿ ਸੀਵਰੇਜ ਜਾਮ ਹੋਣ ਕਾਰਨ ਘਰਾਂ ਦੇ ਪਖਾਨੇ ਤੱਕ ਬੰਦ ਕਰਨੇ ਪੈ ਰਹੇ ਹਨ ਅਤੇ ਰਸੋਈਆਂ ਤੱਕ ਬਦਬੂ ਪੁੱਜ ਰਹੀ ਹੈ। ਓਵਰਫਲੋ ਸੀਵਰੇਜ ਕਰਕੇ ਮਕਾਨਾਂ ਦੀਆਂ ਨੀਂਹਾਂ ਨੂੰ ਵੀ ਨੁਕਸਾਨ ਦਾ ਖ਼ਦਸ਼ਾ ਹੈ। ਡਾ. ਜਸਵੰਤ ਨੇ ਕਿਹਾ ਕਿ ਪਿਛਲੇ 6 ਮਹੀਨੇ ਤੋਂ ਪਾਣੀ ’ਚ ਸੀਵਰੇਜ ਦੀ ਮਿਲਾਵਟ ਕਾਰਨ ਮੁਹੱਲੇ ਵਿਚ ਚਮੜੀ ਦੀ ਐਲਰਜੀ ਦੇ ਮਰੀਜ਼ ਵਧੇ ਹਨ। ਮੁਹੱਲਾ ਵਾਸੀ ਤੇਜਾ ਸਿੰਘ ਨੇ ਦੋਸ਼ ਲਾਇਆ ਕਿ ਨੇੜਲੀਆਂ ਝੁੱਗੀਆਂ ਵਿਚ ਕੱਚੀਆਂ ਪਾਈਪਾਂ ਰਾਹੀਂ ਨਾਜਾਇਜ਼ ਕੁਨੈਕਸ਼ਨ ਲਏ ਹੋਏ ਹਨ। ਕੱਪੜੇ ਧੋਣ ਵਾਲਾ ਪਾਣੀ ਪੀਣ ਵਾਲੀਆਂ ਲਾਈਨਾਂ ਵਿਚ ਰਲਣ ਦਾ ਖ਼ਦਸ਼ਾ ਹੈ। ਸੇਵਾ ਮੁਕਤ ਲੈਕ. ਸੋਹਣ ਪਰਮਿੰਦਰ ਸਿੰਘ ਨੇ ਦੱਸਿਆ ਕਿ ਰਾਜ ਹਸਪਤਾਲ ਗਲੀ ਵਿਚ ਸੀਵਰੇ ਜ ਦਾ ਪਾਣੀ ਖੜ੍ਹਾ ਰਹਿੰਦਾ ਹੈ। ਵਾਟਰ ਵਰਕਸ ਅਮਲੇ ਨੇ ਮੰਨਿਆ ਕਿ ਪਿਛਲੇ ਡੇਢ ਮਹੀਨੇ ਤੋਂ ਟਿਊਬਵੈਲ ਦਾ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ। ਸਰਪੰਚ ਗੁਰਮੇਲ ਸਿੰਘ ਟੋਨੀ ਨੇ ਕਿਹਾ ਕਿ 24 ਘੰਟੇ ਵਾਰੀ ਦੇ ਬਾਵਜੂਦ ਵਾਟਰ ਵਰਕਸ ਤੱਕ ਪੂਰਾ ਨਹਿਰੀ ਪਾਣੀ ਨਹੀਂ ਪੁੱਜ ਰਿਹਾ। ਮੋਟਰ ਰੋਜ਼ਾਨਾ ਲਗਾਤਾਰ 21 ਘੰਟੇ ਚਲਾਈ ਜਾ ਰਹੀ ਹੈ। ਜਿਨ੍ਹਾਂ ਪਾਣੀ ਆਉਂਦਾ ਹੈ, ਉਹ ਸਪਲਾਈ ਕੀਤਾ ਜਾਂਦਾ ਹੈ। ਟਿਊਬਵੈਲ ਪਾਣੀ ਦੀ ਬਿਨਾਂ ਫਿਲਟਰ ਸਪਲਾਈ ਬਾਰੇ ਉਨ੍ਹਾਂ ਕਿ ਹਾ ਕਿ ਪਹਿਲਾਂ ਇੱਥੇ ਦੋ ਟਿਊਬਵੈਲ ਚੱਲਦੇ ਸਨ, ਪਰ ਹੁਣ ਘਟਾ ਕੇ ਇਕ ਹੀ ਟਿਊਬਵੈਲ ਚਲਾਇਆ ਜਾ ਰਿਹਾ ਹੈ। ਉਨ੍ਹਾਂ ਮੁਤਾਬਕ ਜ਼ਮੀਨੀ ਪਾਣੀ ਨੂੰ ਫਿਲਟਰ ਕਰਨ ਦੀ ਕੋਈ ਵਿਵਸਥਾ ਨਹੀਂ ਹੈ। ਜਲ ਤੇ ਸੈਨੀਟੇਸ਼ਨ ਵਿਭਾਗ ਦੇ ਜੇ.ਈ. ਸੌਰਭ ਕੁਮਾਰ ਨੇ ਕਿਹਾ ਕਿ ਸੀਵਰੇਜ ਪਾਣੀ ਨਿਕਾਸੀ ਲਈ ਬਦਲਵੇਂ ਪ੍ਰਬੰਧ ਕੀਤੇ ਜਾ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ 24 ਬੋਤਲਾਂ ਸ਼ਰਾਬ ਠੇਕਾ ਸਮੇਤ ਪੁਲਿਸ ਵਲੋਂ ਇਕ ਗਿ੍ਫ਼ਤਾਰ ਅਗਲੀ ਖ਼ਬਰ ਰਾਜਿੰਦਰਾ ਪਬਲਿਕ ਸਕੂਲ ਨੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ
Ad Position 24