ਪਬਲਿਕ ਗਊਸ਼ਾਲਾ ਦਾਣਾ ਮੰਡੀ ਗੇਟ ਜੀ.ਟੀ. ਰੋਡ ਮੋਗਾ ਦੀ ਮੀਟਿੰਗ ਹੋਈ
ਮੋਗਾ, 30 ਸਤੰਬਰ (ਸੁਰਿੰਦਰਪਾਲ ਸਿੰਘ)-ਪਬਲਿਕ ਗਊਸ਼ਾਲਾ ਦਾਣਾ ਮੰਡੀ ਮੋਗਾ ਦੀ ਮੀਟਿੰਗ ਕਨਵੀਨਰ ਇੰਦਰ ਸੂਦ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਉਨ੍ਹਾਂ ਨੇ ਲੇਬਰ ਦੀ ਘਾਟ ਨੂੰ ਪੂਰਾ ਕਰਨ ਲਈ ਸਮੂਹ ਮੈਂਬਰਾਂ ਤੋਂ ਸੁਝਾਅ ਮੰਗੇ।
ਪ
ਪਬਲਿਕ ਗਊਸ਼ਾਲਾ ਦਾਣਾ ਮੰਡੀ ਮੋਗਾ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਇੰਦਰ ਸੂਦ। ਅਜੀਤ ਤਸਵੀਰ
01-10-2026
ਮੋਗਾ, 30 ਸਤੰਬਰ (ਸੁਰਿੰਦਰਪਾਲ ਸਿੰਘ)-ਪਬਲਿਕ ਗਊਸ਼ਾਲਾ ਦਾਣਾ ਮੰਡੀ ਮੋਗਾ ਦੀ ਮੀਟਿੰਗ ਕਨਵੀਨਰ ਇੰਦਰ ਸੂਦ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਉਨ੍ਹਾਂ ਨੇ ਲੇਬਰ ਦੀ ਘਾਟ ਨੂੰ ਪੂਰਾ ਕਰਨ ਲਈ ਸਮੂਹ ਮੈਂਬਰਾਂ ਤੋਂ ਸੁਝਾਅ ਮੰਗੇ। ਉਨ੍ਹਾਂ ਕਿਹਾ ਕਿ ਲੇਬਰ ਪ੍ਰਤੀ ਨਰਮ ਅਤੇ ਹਮਦਰਦੀ ਭਰਿਆ ਰਵੱਈਆ, ਮੈਡੀਕਲ ਖਰਚਾ, ਪਹਿਲ ਦੇ ਆਧਾਰ ਤੇ ਤਨਖ਼ਾਹ ਅਤੇ ਸਾਲਾਨਾ ਉਚਿੱਤ ਵਾਧਾ, ਘਰ ਵਰਗਾ ਖਾਣਾ, ਰਿਹਾਇਸ਼ੀ ਪ੍ਰਬੰਧ ਅਤੇ ਹਰ ਸਮੱਸਿਆ ਦਾ ਤੁਰੰਤ ਹੱਲ ਆਦਿ ਇਸ ਗਊਸ਼ਾਲਾ ਦੇ ਸਿਧਾਂਤਕ ਤੌਰ ਤੇ ਮੁੱਢਲੇ ਨਿਯਮ ਹਨ। ਸੰਸਥਾ ਹਮੇਸ਼ਾ ਮਜ਼ਦੂਰ ਵਰਗ ਦੀ ਭਲਾਈ ਲਈ ਤਤਪਰ ਰਹਿੰਦੀ ਹੈ। ਇਸੇ ਕੜੀ ਨੂੰ ਹੋਰ ਅਗੇ ਵਧਾਉਂਦਿਆਂ ਪ੍ਰਦੀਪ ਗਰਗ ਨੇ ਲੇਬਰ ਲਈ ਸਵੇਰ ਸ਼ਾਮ ਦਾ ਭੋਜਨ ਦੇਣ ਸਬੰਧੀ ਸੁਝਾਅ ਪੇਸ਼ ਕੀਤਾ ਤਾਂ ਜੋ ਕਾਮਿਆਂ ਵਿਚ ਹੋਰ ਵਧੇਰੇ ਕੰਮ ਕਰਨ ਦੀ ਇੱਛਾ ਸ਼ਕਤੀ ਪੈਦਾ ਹੋਵੇ ਅਤੇ ਗਊਸ਼ਾਲਾ ਅਪਣੇ ਆਦਰਸ਼ ਗਊਸ਼ਾਲਾ ਦੇ ਮੁਕਾਮ ਨੂੰ ਬਰਕਰਾਰ ਰੱਖ ਸਕੇ। ਕਨਵੀਨਰ ਸੂਦ ਨੇ ਵਿਜੇ ਸ਼ਰਮਾ ਦੇ ਦਫ਼ਤਰੀ ਕੰਮ ਤੋਂ ਪ੍ਰਭਾਵਿਤ ਹੋਕੇ ਉਨ੍ਹਾਂ ਨੂੰ ਪੀ.ਆਰ.ਓ. ਦਾ ਅਹੁਦਾ ਦੇਣ ਦੀ ਸਿਫ਼ਾਰਸ਼ ਕੀਤੀ। ਮੀਟਿੰਗ ਵਿਚ ਸਨਾਤਨ ਸੇਵਾ ਸੰਮਤੀ ਮਾਲਵਾ ਜੋਨ ਦੇ ਇੰਚਾਰਜ ਜੋਗਿੰਦਰਪਾਲ ਸ਼ਰਮਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ ਜਿਨ੍ਹਾਂ ਨਾਲ ਰਜਿਸਟਰਡ ਗਊਸ਼ਾਲਾ ਨੂੰ ਕਾਰਪੋਰੇਸ਼ਨ ਮੋਗਾ ਤੋਂ ਮਿਲਣ ਵਾਲੇ ਫ਼ੰਡ ਸਬੰਧੀ ਪ੍ਰਗਤੀ ਰਿਪੋਰਟ ਦਾ ਜਾਇਜ਼ਾ ਲਿਆ ਗਿਆ ਤਾਂ ਜੋ ਫ਼ੰਡ ਪ੍ਰਾਪਤੀ ਤੇ ਗਊ ਵੰਸ਼ ਦਾ ਹੋਰ ਵਧੇਰੇ ਕਾਰਗਰ ਢੰਗ ਨਾਲ ਪਾਲਣ ਪੋਸ਼ਣ ਹੋ ਸਕੇ। ਮੀਟਿੰਗ ਵਿਚ ਇਕਬਾਲ ਸਿੰਘ ਲੋਹਾਮ ਸਾਬਕਾ ਪ੍ਰਿੰਸੀਪਲ ਨੇ ਸ਼ਾਮਲ ਹੋ ਕੇ ਗਊਸ਼ਾਲਾ ਦੀਆਂ ਸੇਵਾਵਾਂ ਤੋਂ ਪ੍ਰਭਾਵਿਤ ਹੋ ਕੇ ਅਧਿਕਾਰੀਆਂ ਨੂੰ ਗਊ ਵੰਸ਼ ਨਾਲ ਸਬੰਧਿਤ ਹਰ ਤਰਾਂ ਦੇ ਸਹਿਯੋਗ ਦੀ ਪੇਸ਼ਕਸ਼ ਕੀਤੀ ਜਿਸ ਨੂੰ ਖਿੜੇ ਮਥੇ ਸਵੀਕਾਰ ਕੀਤਾ ਗਿਆ। ਮੀਟਿੰਗ ਵਿਚ ਦਮਨ ਸੂਦ, ਸੁਰੇਸ਼ ਕੁਮਾਰ, ਬਲਵਿੰਦਰ ਸਿੰਘ, ਪਰਮਜੀਤ ਗਰਗ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ। ਅੰਤ ਵਿਚ ਦਮਨ ਸੂਦ ਨੇ ਸਾਰੇ ਮੈਂਬਰਾਂ ਦਾ ਮੀਟਿੰਗ ਵਿਚ ਆਉਣ ਤੇ ਧੰਨਵਾਦ ਕੀਤਾ।