ਬਜ਼ੁਰਗ ਰੋਜ਼ਾਨਾ ਦੀਆਂ ਗਤੀਵਿਧੀਆਂ ਵਿਚ ਆਪਣੀ ਰੁਚੀ ਬਣਾਈ ਰੱਖਣ-ਸਰਦਾਰੀ ਲਾਲ ਕਾਮਰਾ
ਮੋਗਾ, 30 ਸਤੰਬਰ (ਜਸਪਾਲ ਸਿੰਘ ਬੱਬੀ)-ਸੀਨੀਅਰ ਸਿਟੀਜ਼ਨ ਕੌਂਸਲ ਮੋਗਾ ਦੇ ਪ੍ਰਧਾਨ ਅਤੇ ਫੈਡਰੇਸ਼ਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸਰਦਾਰੀ ਲਾਲ ਕਾਮਰਾ ਨੇ ਕਿਹਾ ਕਿ ਲੰਬੇ ਸਮੇਂ ਤੱਕ ਇਕੱਲੇਪਣ ਦਾ ਸਾਹਮਣਾ ਕਰਨ ਕਾਰਨ ਬਜ਼ੁਰਗਾਂ ਵਿਚ ਨੀਂਦ ਦੀ ਕਮੀ, ਬਲੱਡ ਪ੍ਰੈਸ਼ਰ ਅਤੇ ਦਿਲ ਦੀਆਂ ਬਿਮਾਰੀਆਂ ਵਰਗੀਆਂ ਸਿਹਤ ਸਮੱਸਿਆਵਾਂ ਵਧ ਸਕਦੀਆਂ ਹਨ| ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਬੱਚਿਆਂ ਵਲੋਂ ਮਾਪਿਆਂ ਨੂੰ ਲੋੜੀਂਦਾ ਸਮਾਂ ਨਾ ਦੇਣ ਅਤੇ ਵਿਦੇਸ਼ ਜਾਣ ਦੀ ਦੌੜ ਕਾਰਨ ਕਈ ਬਜ਼ੁਰਗ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦੇ ਹਨ| ਲੰਬੇ ਸਮੇਂ ਤੱਕ ਸਮਾਜਿਕ ਤੌਰ ’ਤੇ ਦੂਰ ਰਹਿਣ ਨਾਲ ਬਜ਼ੁਰਗ ਆਪਣੇ ਪਰਿਵਾਰ, ਬੱਚਿਆਂ ਅਤੇ ਸਮਾਜ ਤੋਂ ਕੱਟੇ ਹੋਏ ਮਹਿਸੂਸ ਕਰ ਸਕਦੇ ਹਨ| ਇਸ ਸਥਿਤੀ ਨਾਲ ਨਜਿੱਠਣ ਲਈ ਬਜ਼ੁਰਗਾਂ ਨੂੰ ਸਮਾਜਿਕ ਅਤੇ ਸਮਾਜ ਸੇਵਾ ਦੇ ਕੰਮਾਂ ਵਿਚ ਸਰਗਰਮੀ ਨਾਲ ਹਿੱਸਾ ਲੈਣਾ ਚਾਹੀਦਾ ਹੈ| ਉਨ੍ਹਾਂ ਬਜ਼ੁਰਗਾਂ ਨੂੰ ਅਪੀਲ ਕੀਤੀ ਕਿ ਉਹ ਰੋਜ਼ਾਨਾ (ਬਾਕੀ ਸਫ਼ਾ 8 ’ਤੇ)
ਮੀਟਿੰਗ ਵਿਚ ਸ਼ਾਮਿਲ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਅਤੇ ਵਰਕਰ| ਅਜੀਤ ਤਸਵੀਰ
01-10-2026