26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਸਫਲਤਾ ਲਈ ਪੜ੍ਹਾਈ ਦੇ ਨਾਲ-ਨਾਲ ਮਸਤੀ ਵੀ ਜ਼ਰੂਰੀ-ਚੇਅਰਮੈਨ ਐਡਵੋਕੇਟ ਸੁਨੀਲ ਗਰਗ ਡਾ. ਸੈਫੁਦੀਨ ਕਿਚਲੂ ਸਕੂਲ ’ਚ ਮੋਟੀਵੇਸ਼ਨਲ ਸੈਸ਼ਨ ਕਰਵਾਇਆ

ਮੋਗਾ, 26 ਸਤੰਬਰ (ਸੁਰਿੰਦਰਪਾਲ ਸਿੰਘ)-ਜ਼ਿੰਦਗੀ ਵਿਚ ਸਫਲਤਾ ਹਾਸਲ ਕਰਨ ਲਈ ਸਿਰਫ਼ ਕਿਤਾਬੀ ਕੀੜਾ ਬਣਨਾ ਜ਼ਰੂਰੀ ਨਹੀਂ, ਸਗੋਂ ਪੜ੍ਹਾਈ ਦੇ ਨਾਲ-ਨਾਲ ਜ਼ਿੰਦਗੀ ਵਿਚ ਮਨੋਰੰਜਨ ਅਤੇ ਮਸਤੀ ਲਈ ਵੀ ਸਮਾਂ ਕੱਢਣਾ ਜ਼ਰੂਰੀ ਹੈ। ਸਕੂਲ ਦੇ ਸਮੇਂ ਤੋਂ ਇਲਾਵਾ ਹਰ ਰੋਜ਼ ਘੱਟੋ-ਘੱਟ ਛੇ ਘੰਟੇ ਘਰ ਵਿਚ ਸਮਰਪਿਤ ਹੋ ਕੇ ਪੜ੍ਹਾਈ ਕਰੋ ਅਤੇ ਬਾਕੀ ਸਮਾਂ ਪਰਿਵਾਰ ਤੇ ਦੋਸਤਾਂ ਨਾਲ ਖ਼ੁਸ਼ੀ ਨਾਲ ਬਿਤਾਓ।

Ad Position 21
No active advertisement
ਮੋਗਾ ਦੇ ਡਾ. ਸੈਫੁਦੀਨ ਕਿਚਲੂ ਸੀਨੀਅਰ ਸੈਕੰਡਰੀ ਸਕੂਲ ਵਿਚ ਕਰਵਾਏ ਗਏ ਮੋਟੀਵੇਸ਼ਨਲ ਸੈਸ਼ਨ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਅਧਿਆਪਕ। ਅਜੀਤ ਤਸਵੀਰ 27-09-2026
ਮੋਗਾ, 26 ਸਤੰਬਰ (ਸੁਰਿੰਦਰਪਾਲ ਸਿੰਘ)-ਜ਼ਿੰਦਗੀ ਵਿਚ ਸਫਲਤਾ ਹਾਸਲ ਕਰਨ ਲਈ ਸਿਰਫ਼ ਕਿਤਾਬੀ ਕੀੜਾ ਬਣਨਾ ਜ਼ਰੂਰੀ ਨਹੀਂ, ਸਗੋਂ ਪੜ੍ਹਾਈ ਦੇ ਨਾਲ-ਨਾਲ ਜ਼ਿੰਦਗੀ ਵਿਚ ਮਨੋਰੰਜਨ ਅਤੇ ਮਸਤੀ ਲਈ ਵੀ ਸਮਾਂ ਕੱਢਣਾ ਜ਼ਰੂਰੀ ਹੈ। ਸਕੂਲ ਦੇ ਸਮੇਂ ਤੋਂ ਇਲਾਵਾ ਹਰ ਰੋਜ਼ ਘੱਟੋ-ਘੱਟ ਛੇ ਘੰਟੇ ਘਰ ਵਿਚ ਸਮਰਪਿਤ ਹੋ ਕੇ ਪੜ੍ਹਾਈ ਕਰੋ ਅਤੇ ਬਾਕੀ ਸਮਾਂ ਪਰਿਵਾਰ ਤੇ ਦੋਸਤਾਂ ਨਾਲ ਖ਼ੁਸ਼ੀ ਨਾਲ ਬਿਤਾਓ। ਲਗਭਗ 15 ਦਿਨਾਂ ਬਾਅਦ ਇਕ ਚੰਗੀ ਫ਼ਿਲਮ ਦੇਖਣਾ ਜਾਂ ਮਨੋਰੰਜਨ ਲਈ ਸਮਾਂ ਕੱਢਣਾ ਵੀ ਮਾਨਸਿਕ ਸਿਹਤ ਲਈ ਜ਼ਰੂਰੀ ਹੈ। ਇਸ ਦੇ ਨਾਲ ਮਾਤਾ-ਪਿਤਾ ਅਤੇ ਅਧਿਆਪਕਾਂ ਦਾ ਸਤਿਕਾਰ ਹਮੇਸ਼ਾ ਬਰਕਰਾਰ ਰੱਖਣਾ ਚਾਹੀਦਾ ਹੈ। ਇਹ ਵਿਚਾਰ ਡਾ. ਸੈਫੁਦੀਨ ਕਿਚਲੂ ਸੀਨੀਅਰ ਸੈਕੰਡਰੀ ਸਕੂਲ ਵਿਚ ਕਰਵਾਏ ਗਏ ਮੋਟੀਵੇਸ਼ਨਲ ਸੈਸ਼ਨ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਮਾਹਿਰ ਅਧਿਆਪਕਾਂ ਨੇ ਪ੍ਰਗਟ ਕੀਤੇ। ਇਸ ਮੌਕੇ ਸਕੂਲ ਦੇ ਚੇਅਰਮੈਨ ਐਡਵੋਕੇਟ ਸੁਨੀਲ ਗਰਗ ਨੇ ਵਿਦਿਆਰਥੀਆਂ ਨੂੰ ਸਫਲਤਾ ਦੇ ਨੁਕਤੇ ਦੱਸਦਿਆਂ ਕਿਹਾ ਕਿ ਹਰ ਵਿਦਿਆਰਥੀ ਇਹ ਸੰਕਲਪ ਲਵੇ ਕਿ ਉਹ ਰੋਜ਼ਾਨਾ ਘੱਟੋ-ਘੱਟ 20 ਪੰਨੇ ਲਿਖਣ ਦਾ ਅਭਿਆਸ ਜ਼ਰੂਰ ਕਰੇ। ਉਨ੍ਹਾਂ ਕਿਹਾ ਕਿ ਲਿਖ ਕੇ ਪੜ੍ਹਨ ਨਾਲ ਵਿਸ਼ੇ ਨੂੰ ਯਾਦ ਰੱਖਣ ਦੀ ਸਮਰੱਥਾ ਹੋਰ ਮਜ਼ਬੂਤ ਹੁੰਦੀ ਹੈ। ਜੋ ਗੱਲ ਅਸੀਂ ਲਿਖਦੇ ਹਾਂ, ਉਹ ਲੰਬੇ ਸਮੇਂ ਤੱਕ ਯਾਦ ਰਹਿੰਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸਿਰਫ਼ ਪੜ੍ਹਾਈ-ਪੜ੍ਹਾਈ ਵਿਚ ਹੀ ਲੱਗੇ ਰਹਿਣ ਤੋਂ ਬਚਣ ਦੀ ਸਲਾਹ ਦਿੰਦਿਆਂ ਕਿਹਾ ਕਿ ਲਗਾਤਾਰ ਪੜ੍ਹਾਈ ਕਰਨਾ ਨਾ ਤਾਂ ਸਿਹਤ ਲਈ ਉਚਿੱਤ ਹੈ ਅਤੇ ਨਾ ਹੀ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ। ਉਨ੍ਹਾਂ ਕਿਹਾ ਕਿ ਜ਼ਿੰਦਗੀ ਵਿਚ ਵੱਡੀ ਸਫਲਤਾ ਹਾਸਲ ਕਰਨ ਲਈ ਜਿੰਨਾ ਜ਼ਰੂਰੀ ਪੜ੍ਹਨਾ ਹੈ, ਉਨ੍ਹਾਂ ਹੀ ਜ਼ਰੂਰੀ ਖ਼ੁਸ਼ ਰਹਿਣਾ ਅਤੇ ਮਸਤੀ ਲਈ ਸਮਾਂ ਕੱਢਣਾ ਵੀ ਹੈ। ਇਸ ਮੌਕੇ ਸਕੂਲ ਦੀ ਡਾਇਰੈਕਟਰ ਸੁਨੀਤਾ ਗਰਗ ਨੇ ਕਿਹਾ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਦੀ ਸੋਚ, ਆਤਮ-ਵਿਸ਼ਵਾਸ ਅਤੇ ਸ਼ਖ਼ਸੀਅਤ ਦਾ ਵਿਕਾਸ ਵੀ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਆਪਣਾ ਟੀਚਾ ਨਿਰਧਾਰਿਤ ਕਰਕੇ ਉਸ ਨੂੰ ਹਾਸਲ ਕਰਨ ਲਈ ਲਗਾਤਾਰ ਮਿਹਨਤ ਕਰਨੀ ਚਾਹੀਦੀ ਹੈ। ਪੜ੍ਹਾਈ ਨੂੰ ਬੋਝ ਸਮਝਣ ਦੀ ਬਜਾਏ ਇਸ ਨੂੰ ਆਪਣੀ ਰੁਚੀ ਅਤੇ ਟੀਚੇ ਨਾਲ ਜੋੜ ਕੇ ਅੱਗੇ ਵਧਣਾ ਚਾਹੀਦਾ ਹੈ।
Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਸਕੂਲ ਬਿਲਾਸਪੁਰ ’ਚ ਮਨਾਇਆ ਕੌਮੀ ਸੇਵਾ ਯੋਜਨਾ ਦਿਵਸ ਅਗਲੀ ਖ਼ਬਰ ਐਸ.ਬੀ.ਆਈ. ਨੇ ਸਰਕਾਰੀ ਸਕੂਲ ਦੱਤ ਰੋਡ ਨੂੰ ਫਰਨੀਚਰ ਤੇ ਸਹਾਇਤਾ ਸਮਗਰੀ ਦਿੱਤੀ
Ad Position 24