26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਐਸ.ਬੀ.ਆਈ. ਨੇ ਸਰਕਾਰੀ ਸਕੂਲ ਦੱਤ ਰੋਡ ਨੂੰ ਫਰਨੀਚਰ ਤੇ ਸਹਾਇਤਾ ਸਮਗਰੀ ਦਿੱਤੀ

ਮੋਗਾ, 26 ਸਤੰਬਰ (ਜਸਪਾਲ ਸਿੰਘ ਬੱਬੀ)-ਸਟੇਟ ਬੈਂਕ ਆਫ ਇੰਡੀਆ ਨੇ ਆਪਣੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਤਹਿਤ ਮੋਗਾ ਦੇ ਆਧੁਨਿਕ ਵਿੱਦਿਅਕ ਸਹੂਲਤਾਂ ਨਾਲ ਲੈਸ ਸਰਕਾਰੀ ਪ੍ਰਾਇਮਰੀ ਸਕੂਲ ਦੱਤ ਰੋਡ ਮੋਗਾ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਵਿਸ਼ੇਸ਼ ਯੋਗਦਾਨ ਪਾਇਆ| ਬੈਂਕ ਵਲੋਂ ਵਿਸ਼ੇਸ਼ ਪ੍ਰੋਗਰਾਮ ਦੌਰਾਨ ਸਕੂਲ ਨੂੰ ਲੋੜੀਂਦਾ ਨਿਰਮਾਣ ਕਾਰਜ ਅਤੇ ਰੋਜ਼ਾਨਾ ਵਰਤੋਂ ਦੀਆਂ ਵਸਤੂਆਂ ਦਿੱਤੀਆਂ ਗਈਆਂ| ਐਸ. ਬੀ.

Ad Position 21
No active advertisement
ਅਜੀਤ ਡੈਸਕ 27-09-2026
ਮੋਗਾ, 26 ਸਤੰਬਰ (ਜਸਪਾਲ ਸਿੰਘ ਬੱਬੀ)-ਸਟੇਟ ਬੈਂਕ ਆਫ ਇੰਡੀਆ ਨੇ ਆਪਣੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਤਹਿਤ ਮੋਗਾ ਦੇ ਆਧੁਨਿਕ ਵਿੱਦਿਅਕ ਸਹੂਲਤਾਂ ਨਾਲ ਲੈਸ ਸਰਕਾਰੀ ਪ੍ਰਾਇਮਰੀ ਸਕੂਲ ਦੱਤ ਰੋਡ ਮੋਗਾ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਵਿਸ਼ੇਸ਼ ਯੋਗਦਾਨ ਪਾਇਆ| ਬੈਂਕ ਵਲੋਂ ਵਿਸ਼ੇਸ਼ ਪ੍ਰੋਗਰਾਮ ਦੌਰਾਨ ਸਕੂਲ ਨੂੰ ਲੋੜੀਂਦਾ ਨਿਰਮਾਣ ਕਾਰਜ ਅਤੇ ਰੋਜ਼ਾਨਾ ਵਰਤੋਂ ਦੀਆਂ ਵਸਤੂਆਂ ਦਿੱਤੀਆਂ ਗਈਆਂ| ਐਸ.ਬੀ.ਆਈ. ਦੇ ਖੇਤਰੀ ਦਫਤਰ ਪ੍ਰਬੰਧਕ ਮਨੋਜ ਕੁਮਾਰ ਸਿੰਘ ਬਰਨਾਲਾ, ਮੋਗਾ ਸਟੇਟ ਬੈਂਕ ਆਫ ਇੰਡੀਆ ਮੁੱਖ ਬਰਾਂਚ ਦੇ ਬਰਾਂਚ ਮੈਨੇਜਰ ਰਾਜੇਸ਼ ਮਿੱਤਲ ਅਤੇ ਡਿਪਟੀ ਬਰਾਂਚ ਮੈਨੇਜਰ ਅੰਕੁਸ਼ ਬਾਂਸਲ ਨੇ ਸਕੂਲ ਕੰਪਲੈਕਸ ਵਿਚ ਵਿਦਿਆਰਥੀਆਂ ਅਤੇ ਸਟਾਫ ਦੀ ਸਹੂਲਤ ਲਈ ਤਿਆਰ ਕੀਤੇ ਗਏ ਸਾਈਕਲ ਸਟੈਂਡ ਸ਼ੈੱਡ ਅਤੇ ਪੌੜੀਆਂ ਵਾਲੇ ਕਮਰੇ ਨਿਰਮਾਣ ਕਾਰਜ ਦਾ ਉਦਘਾਟਨ ਕੀਤਾ| ਉਨ੍ਹਾਂ ਬੈਂਕ ਵਲੋਂ ਸਕੂਲ ਨੂੰ ਅਲਮਾਰੀਆਂ, ਮੇਜ਼, ਰੈਫਰੀਜਰੇਟਰ, ਸਾਊਂਡ ਸਿਸਟਮ ਅਤੇ ਇਨਵਰਟਰ-ਬੈਟਰੀ ਭੇਟ ਕੀਤੀ| ਬਰਾਂਚ ਮੈਨੇਜਰ ਰਾਜੇਸ਼ ਮਿੱਤਲ ਨੇ ਕਿਹਾ ਕਿ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਐਸ.ਬੀ.ਆਈ. ਹਮੇਸ਼ਾ ਤਤਪਰ ਰਹਿੰਦਾ ਹੈ| ਇਸ ਸਮੇਂ ਸਕੂਲ ਮੁੱਖ ਅਧਿਆਪਕਾ ਜਸਵਿੰਦਰਪਾਲ ਕੌਰ, ਅਧਿਆਪਕ ਹਰਸ਼ ਕੁਮਾਰ ਗੋਇਲ ਸਮਾਜ ਸੇਵੀ, ਪਰਮਜੀਤ ਕੌਰ, ਹਰਸ਼ ਕੁਮਾਰ ਗੋਇਲ, ਜਸਪਾਲ ਕੌਰ, ਅਮਨਦੀਪ ਕੌਰ, ਸੰਦੀਪ ਕੌਰ, ਸਕੂਲ ਸਟਾਫ, ਪਤਵੰਤੇ ਹਾਜ਼ਰ ਸਨ|
Ad Position 22
No active advertisement
ਪਿਛਲੀ ਖ਼ਬਰ ਸਫਲਤਾ ਲਈ ਪੜ੍ਹਾਈ ਦੇ ਨਾਲ-ਨਾਲ ਮਸਤੀ ਵੀ ਜ਼ਰੂਰੀ-ਚੇਅਰਮੈਨ ਐਡਵੋਕੇਟ ਸੁਨੀਲ ਗਰਗ ਡਾ. ਸੈਫੁਦੀਨ ਕਿਚਲੂ ਸਕੂਲ ’ਚ ਮੋਟੀਵੇ... ਅਗਲੀ ਖ਼ਬਰ ਐਸ.ਡੀ. ਪਬਲਿਕ ਸਕੂਲ ਮੋਗਾ ‘ਵੰਦੇ ਮਾਤਰਮ’ ਵਿਦਿਆਰਥੀਆਂ ਨੇ ਸਮੂਹਿਕ ਗਾਇਨ ਵਿਚ ਭਾਗ ਲਿਆ
Ad Position 24