22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਫੂਡ ਸੇਫਟੀ ਵਿਭਾਗ ਵਲੋਂ ਖੁਰਾਕੀ ਪਦਾਰਥਾਂ ਦੀ ਗੁਣਵੱਤਾ ਯਕੀਨੀ ਬਣਾਉਣ ਲਈ ਲਗਾਤਾਰ ਕਾਰਵਾਈ

ਮੋਗਾ, 21 ਸਤੰਬਰ (ਗੁਰਤੇਜ ਸਿੰਘ ਬੱਬੀ)-ਖਪਤਕਾਰਾਂ ਨੂੰ ਸੁਰੱਖਿਅਤ, ਸਾਫ-ਸੁਥਰੇ ਅਤੇ ਮਿਆਰੀ ਖੁਰਾਕੀ ਪਦਾਰਥ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਖੁਰਾਕ ਸੁਰੱਖਿਆ ਵਿਭਾਗ ਵਲੋਂ 1 ਅਪ੍ਰੈਲ ਤੋਂ 21 ਸਤੰਬਰ ਤੱਕ ਵੱਖ-ਵੱਖ ਖੁਰਾਕੀ ਪਦਾਰਥਾਂ ਦੀ ਸੈਂਪਲਿੰਗ ਅਤੇ ਨਿਰੀਖਣ ਦੀ ਕਾਰਵਾਈ ਲਗਾਤਾਰ ਕੀਤੀ ਗਈ| ਇਸ ਅਰਸੇ ਦੌਰਾਨ ਵਿਭਾਗ ਵਲੋਂ ਕੁੱਲ 138 ਖੁਰਾਕੀ ਸੈਂਪਲ ਲਏ ਗਏ ਹਨ। ਇਨ੍ਹਾਂ ਵਿਚੋਂ 119 ਸੈਂਪਲਾਂ ਜਾਂਚ ਰਿਪੋਰਟ ਪ੍ਰਾਪਤ ਹੋ ਚੁੱਕੀ ਹੈ ਵਿਚੋਂ 16 ਸੈਂਪਲ ਗੈਰ-ਮਿਆਰੀ ਪਾਏ ਗਏ ਹਨ।

Ad Position 21
No active advertisement
ਅਜੀਤ ਡੈਸਕ 22-09-2026
ਮੋਗਾ, 21 ਸਤੰਬਰ (ਗੁਰਤੇਜ ਸਿੰਘ ਬੱਬੀ)-ਖਪਤਕਾਰਾਂ ਨੂੰ ਸੁਰੱਖਿਅਤ, ਸਾਫ-ਸੁਥਰੇ ਅਤੇ ਮਿਆਰੀ ਖੁਰਾਕੀ ਪਦਾਰਥ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਖੁਰਾਕ ਸੁਰੱਖਿਆ ਵਿਭਾਗ ਵਲੋਂ 1 ਅਪ੍ਰੈਲ ਤੋਂ 21 ਸਤੰਬਰ ਤੱਕ ਵੱਖ-ਵੱਖ ਖੁਰਾਕੀ ਪਦਾਰਥਾਂ ਦੀ ਸੈਂਪਲਿੰਗ ਅਤੇ ਨਿਰੀਖਣ ਦੀ ਕਾਰਵਾਈ ਲਗਾਤਾਰ ਕੀਤੀ ਗਈ| ਇਸ ਅਰਸੇ ਦੌਰਾਨ ਵਿਭਾਗ ਵਲੋਂ ਕੁੱਲ 138 ਖੁਰਾਕੀ ਸੈਂਪਲ ਲਏ ਗਏ ਹਨ। ਇਨ੍ਹਾਂ ਵਿਚੋਂ 119 ਸੈਂਪਲਾਂ ਜਾਂਚ ਰਿਪੋਰਟ ਪ੍ਰਾਪਤ ਹੋ ਚੁੱਕੀ ਹੈ ਵਿਚੋਂ 16 ਸੈਂਪਲ ਗੈਰ-ਮਿਆਰੀ ਪਾਏ ਗਏ ਹਨ। ਇਸ ਦੌਰਾਨ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਦੇ 62 ਸੈਂਪਲ ਲਏ ਗਏ ਸਨ ਜਿਨ੍ਹਾਂ ਵਿਚੋਂ 13 ਸੈਂਪਲ ਗੈਰ ਮਿਆਰੀ ਪਾਏ ਗਏ, 9 ਸੈਂਪਲ ਮਿਆਰ ਤੋਂ ਘੱਟ ਅਤੇ 4 ਸੈਂਪਲ ਅਸੁਰੱਖਿਅਤ ਪਾਏ ਗਏ। ਇਸ ਤੋਂ ਇਲਾਵਾ ਖੁਰਾਕ ਸੁਰੱਖਿਆ ਵਿਭਾਗ ਵਲੋਂ ਪਿਛਲੇ ਹਫਤੇ ਲਗਪਗ 2 ਕੁਇੰਟਲ ਪਨੀਰ ਵੀ ਜ਼ਬਤ ਕੀਤਾ ਗਿਆ ਹੈ। ਖੁਰਾਕ ਕਾਰੋਬਾਰੀਆਂ ਨੂੰ ਨਿਯਮਾਂ ਅਨੁਸਾਰ ਲਾਇਸੈਂਸ ਅਤੇ ਰਜਿਸਟ੍ਰੇਸ਼ਨ ਪ੍ਰਾਪਤ ਕਰਨ ਲਈ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਵੀ ਵਿਭਾਗ ਵਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਬੰਦ ਪਈ ਕੋਠੀ ਵਿਚ ਚੋਰੀ ਕਰਨ ਆਏ ਨੌਜਵਾਨ ਨੂੰ ਲੋਕਾਂ ਨੇ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਅਗਲੀ ਖ਼ਬਰ 25 ਨੂੰ ਠੱਠੀ ਭਾਈ ਪਹੁੰਚਣ ਵਾਲੀ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ-ਹਰਵਿੰਦਰ ਸਿੰਘ ਧਾਲੀਵਾਲ
Ad Position 24