12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਬੱਧਨੀ ਖ਼ੁਰਦ ਨੂੰ ਜਾਂਦਾ ਮੁੱਖ ਮਾਰਗ ਲੋਕਾਂ ਲਈ ਬਣਿਆ ਨਰਕ ਦਾ ਘਰ- ਕੁਲਵੰਤ ਸਿੰਘ ਸਰਪੰਚ

ਮੋਗਾ, 11 ਸਤੰਬਰ (ਸੁਰਿੰਦਰਪਾਲ ਸਿੰਘ)- ਪਿੰਡ ਬੱਧਨੀ ਖ਼ੁਰਦ ਨੂੰ ਜਾਂਦਾ ਮੁੱਖ ਮਾਰਗ ਪਿਛਲੇ ਕਾਫ਼ੀ ਸਮੇਂ ਤੋਂ ਟੁੱਟਿਆ ਹੋਇਆ ਸੀ। ਮਾਰਕੀਟ ਕਮੇਟੀ ਅਧੀਨ ਆਉਂਦੇ ਇਸ ਰਸਤੇ ਨੂੰ ਹੁਣ ਬਣਾਇਆ ਜਾਣਾ ਸੀ।

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਮੋਗਾ, 11 ਸਤੰਬਰ (ਸੁਰਿੰਦਰਪਾਲ ਸਿੰਘ)- ਪਿੰਡ ਬੱਧਨੀ ਖ਼ੁਰਦ ਨੂੰ ਜਾਂਦਾ ਮੁੱਖ ਮਾਰਗ ਪਿਛਲੇ ਕਾਫ਼ੀ ਸਮੇਂ ਤੋਂ ਟੁੱਟਿਆ ਹੋਇਆ ਸੀ। ਮਾਰਕੀਟ ਕਮੇਟੀ ਅਧੀਨ ਆਉਂਦੇ ਇਸ ਰਸਤੇ ਨੂੰ ਹੁਣ ਬਣਾਇਆ ਜਾਣਾ ਸੀ। ਤਕਰੀਬਨ ਇਕ ਕਿੱਲੋਮੀਟਰ ਲੰਮੇ ਰਸਤੇ ‘ਚ ਦੋ ਤਿੰਨ ਵੱਡੇ ਟੋਇਆਂ ਵਿਚ ਮੋਟਾ ਪੱਥਰ ਪਾਉਣ ਦੀ ਜ਼ਰੂਰਤ ਸੀ ਪਰ ਠੇਕੇਦਾਰ ਵਲੋਂ ਕੁਝ ਥਾਵਾਂ ਉੱਪਰ ਬਿਨਾਂ ਵਜ੍ਹਾ ਪੱਥਰ ਪਾਇਆ ਜਾ ਰਿਹਾ ਹੈ। ਇਹ ਗੱਲ ਕਰਦਿਆਂ ਪਿੰਡ ਦੇ ਸਾਬਕਾ ਸਰਪੰਚ ਕਾਮਰੇਡ ਕੁਲਵੰਤ ਸਿੰਘ ਨੇ ਕਿਹਾ ਕਿ ਬਿਨਾਂ ਵਜ੍ਹਾ ਪਾਏ ਜਾ ਰਹੇ ਮੋਟੇ ਪੱਥਰ ਕਾਰਨ ਪਿੰਡ ਵਾਸੀਆਂ ਲਈ ਜਿੱਥੇ ਇਹ ਰਸਤਾ ਨਰਕ ਦਾ ਘਰ ਬਣ ਗਿਆ ਹੈ ਉੱਥੇ ਬਾਰਸ਼ ਦੇ ਪਾਣੀ ਨਾਲ ਨੇੜਲੇ ਖੇਤਾਂ ਵਾਲੇ ਕਿਸਾਨਾਂ ਨੂੰ ਫ਼ਸਲਾਂ ਦੇ ਨੁਕਸਾਨ ਦਾ ਵੱਡਾ ਖ਼ਤਰਾ ਖੜ੍ਹਾ ਹੋ ਗਿਆ ਹੈ। ਇਸੇ ਕਾਰਨ ਪੀੜਤ ਕਿਸਾਨਾਂ ਵਲੋਂ ਬਿਨਾਂ ਵਜ੍ਹਾ ਪਾਏ ਜਾ ਰਹੇ ਪੱਥਰ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕਾਮਰੇਡ ਕੁਲਵੰਤ ਸਿੰਘ ਨੇ ਕਿਹਾ ਕਿ ਪਿਛਲੇ ਪੰਦਰਾਂ ਦਿਨਾਂ ਤੋਂ ਪਏ ਮੋਟੇ ਪੱਥਰ ਕਾਰਨ ਇਸ ਰਸਤੇ ਵਾਰ ਵਾਰ ਲੰਘਣ ਵਾਲੇ ਖੇਤਾਂ ਘਰਾਂ ਵਾਲੇ ਅਤੇ ਆਮ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੋਜ਼ਮਰ੍ਹਾ ਦੀਆਂ ਲੋੜਾਂ ਦੀ ਪੂਰਤੀ ਲਈ ਨੇੜਲੇ ਸ਼ਹਿਰ ਬੱਧਨੀ ਕਲਾਂ ਜਾਣ ਵਾਲੇ ਆਮ ਲੋਕਾਂ, ਸਕੂਲੀ ਬੱਚਿਆਂ/ਵਿਦਿਆਰਥੀਆਂ, ਮਰੀਜ਼ਾਂ, ਔਰਤਾਂ ਆਦਿ ਨੂੰ ਚਾਰ ਪੰਜ ਕਿੱਲੋਮੀਟਰ ਘੁੰਮ ਕੇ ਆਉਣਾ ਪੈਂਦਾ ਹੈ। ਮਾਰਕੀਟ ਕਮੇਟੀ ਦੇ ਚੇਅਰਮੈਨ ਵਲੋਂ ਠੇਕੇਦਾਰ ਨਾਲ ਗੱਲ ਕਰਨ ਦੇ ਬਾਵਜੂਦ ਪੰਚਾਂ ਦਾ ਕਿਹਾ ਸਿਰ ਮੱਥੇ ਪਰਨਾਲਾ ਉੱਥੇ ਦਾ ਉੱਥੇ ਵਾਲੀ ਗੱਲ ਬਣੀ ਹੋਈ ਹੈ। ਕਾਮਰੇਡ ਕੁਲਵੰਤ ਸਿੰਘ ਸਰਪੰਚ ਅਤੇ ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਬੇਲੋੜਾ ਪਾਇਆ ਜਾ ਰਿਹਾ ਮੋਟਾ ਪੱਥਰ ਚੁੱਕਿਆ ਜਾਵੇ ਅਤੇ ਪਿੱਛੇ ਤੋਂ ਬਣੀਂ ਹੋਈ ਸੜਕ ਦੇ ਲੈਵਲ ਅਨੁਸਾਰ ਹੀ ਇਹ ਸੜਕ ਬਣਾਈ ਜਾਵੇ ਅਤੇ ਜਲਦੀ ਤੋਂ ਜਲਦੀ ਤੋਂ ਲੋਕਾਂ ਨੂੰ ਮੁਸੀਬਤ ਤੋਂ ਨਿਜਾਤ ਦੁਆਈ ਜਾਵੇ।
Ad Position 22
No active advertisement
ਪਿਛਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਅਤੇ ਸੈਕਰਡ ਹਾਰਟ ਸਕੂਲ ਧੂੜਕੋਟ ਕਲਾਂ ਵਿਖੇ 23 ਨੂੰ ਵਿਸ਼ਵ ਪੰਜਾਬੀ ਦਿਵਸ ਮਨਾਇਆ ਜਾਵੇਗ... ਅਗਲੀ ਖ਼ਬਰ ਕੈਨੇਡੀਅਨ ਪਰਿਵਾਰ ਵਲੋਂ ਸ. ਪ੍ਰਾ. ਸਕੂਲ ਮਾਹਲਾ ਖ਼ੁਰਦ ਨੂੰ ਠੰਢੇ ਪਾਣੀ ਦਾ ਫ਼ਰਿਜ ਭੇਟ
Ad Position 24