12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਕੈਨੇਡੀਅਨ ਪਰਿਵਾਰ ਵਲੋਂ ਸ. ਪ੍ਰਾ. ਸਕੂਲ ਮਾਹਲਾ ਖ਼ੁਰਦ ਨੂੰ ਠੰਢੇ ਪਾਣੀ ਦਾ ਫ਼ਰਿਜ ਭੇਟ

ਨੱਥੂਵਾਲਾ ਗਰਬੀ, 11 ਸਤੰਬਰ (ਨਵਦੀਪ ਸਿੰਘ)-ਜਿੱਥੇ ਅੱਜ ਦੇ ਸਮੇਂ ਵਿਚ ਬਹੁਤ ਸਾਰੇ ਲੋਕ ਵਿਦੇਸ਼ਾਂ ਵਿਚ ਵੱਸਣ ਤੋਂ ਬਾਅਦ ਆਪਣੇ ਪਿੰਡਾਂ ਅਤੇ ਸਮਾਜਿਕ ਸਰੋਕਾਰਾਂ ਤੋਂ ਦੂਰ ਹੋ ਜਾਂਦੇ ਹਨ, ਉੱਥੇ ਕੈਨੇਡਾ ਨਿਵਾਸੀ ਜਸਮੇਲ ਸਿੰਘ, ਜੁਗਰਾਜ ਸਿੰਘ ਦੋਵੇਂ ਭਰਾਵਾਂ ਨੇ ਆਪਣੀ ਜਨਮ ਭੂਮੀ ਅਤੇ ਸਿੱਖਿਆ ਪ੍ਰਤੀ ਪਿਆਰ ਦਾ ਸ਼ਾਨਦਾਰ ਉਦਾਹਰਨ ਪੇਸ਼ ਕੀਤਾ ਹੈ। ਉਨ੍ਹਾਂ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਾਹਲਾ ਖ਼ੁਰਦ ਨੂੰ ਇਕ ਠੰਢੇ ਪਾਣੀ ਦਾ ਫ਼ਰਿਜ ਭੇਟ ਕਰਕੇ ਸਕੂਲ ਦੇ ਸੈਂਕੜੇ ਵਿਦਿਆਰਥੀਆਂ ਲਈ ਇਕ ਮਹੱਤਵਪੂਰਨ ਸਹੂਲਤ ਉਪਲਬਧ ਕਰਵਾਈ ਗਈ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਨੱਥੂਵਾਲਾ ਗਰਬੀ, 11 ਸਤੰਬਰ (ਨਵਦੀਪ ਸਿੰਘ)-ਜਿੱਥੇ ਅੱਜ ਦੇ ਸਮੇਂ ਵਿਚ ਬਹੁਤ ਸਾਰੇ ਲੋਕ ਵਿਦੇਸ਼ਾਂ ਵਿਚ ਵੱਸਣ ਤੋਂ ਬਾਅਦ ਆਪਣੇ ਪਿੰਡਾਂ ਅਤੇ ਸਮਾਜਿਕ ਸਰੋਕਾਰਾਂ ਤੋਂ ਦੂਰ ਹੋ ਜਾਂਦੇ ਹਨ, ਉੱਥੇ ਕੈਨੇਡਾ ਨਿਵਾਸੀ ਜਸਮੇਲ ਸਿੰਘ, ਜੁਗਰਾਜ ਸਿੰਘ ਦੋਵੇਂ ਭਰਾਵਾਂ ਨੇ ਆਪਣੀ ਜਨਮ ਭੂਮੀ ਅਤੇ ਸਿੱਖਿਆ ਪ੍ਰਤੀ ਪਿਆਰ ਦਾ ਸ਼ਾਨਦਾਰ ਉਦਾਹਰਨ ਪੇਸ਼ ਕੀਤਾ ਹੈ। ਉਨ੍ਹਾਂ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਾਹਲਾ ਖ਼ੁਰਦ ਨੂੰ ਇਕ ਠੰਢੇ ਪਾਣੀ ਦਾ ਫ਼ਰਿਜ ਭੇਟ ਕਰਕੇ ਸਕੂਲ ਦੇ ਸੈਂਕੜੇ ਵਿਦਿਆਰਥੀਆਂ ਲਈ ਇਕ ਮਹੱਤਵਪੂਰਨ ਸਹੂਲਤ ਉਪਲਬਧ ਕਰਵਾਈ ਗਈ ਹੈ। ਇਹ ਫ਼ਰਿਜ ਸਕੂਲ ਵਿਚ ਪਹੁੰਚਣ ਨਾਲ ਵਿਦਿਆਰਥੀਆਂ ਨੂੰ ਹੁਣ ਗਰਮੀ ਦੇ ਮੌਸਮ ਅਤੇ ਸਾਲ ਦੇ ਹੋਰ ਦਿਨਾਂ ਦੌਰਾਨ ਵੀ ਸਾਫ਼, ਸ਼ੁੱਧ ਅਤੇ ਠੰਢਾ ਪਾਣੀ ਪ੍ਰਾਪਤ ਹੋ ਸਕੇਗਾ ਖ਼ਾਸ ਕਰਕੇ ਗਰਮੀਆਂ ਦੇ ਦਿਨਾਂ ਵਿਚ ਬੱਚਿਆਂ ਲਈ ਇਹ ਫ਼ਰਿਜ ਸਾਰੇ ਸਕੂਲ ਨੂੰ ਠੰਢਾ ਪਾਣੀ ਮੁਹੱਈਆ ਕਰਵਾਏਗਾ। ਇਸ ਮੌਕੇ ਸਕੂਲ ਮੁਖੀ ਜਸਵਿੰਦਰ ਸਿੰਘ ਤੇ ਸਮੂਹ ਹਾਜ਼ਰੀਨ ਵਲੋਂ ਦਾਨੀ ਪਰਿਵਾਰ ਦਾ ਸਨਮਾਨ ਕਰਦਿਆਂ ਧੰਨਵਾਦ ਕੀਤਾ। ਇਸ ਮੌਕੇ ਸੱਜਣ ਅੰਮ੍ਰਿਤ ਸਿੰਘ, ਕੰਵਲਜੀਤ ਸਿੰਘ, ਜਸਪ੍ਰੀਤ ਸਿੰਘ (ਭੀਮਾ), ਸਮੂਹ ਸਕੂਲ ਸਟਾਫ਼, ਦਰਸਨ ਲਾਲ, ਸਰਬਜੋਤ ਸਿੰਘ ਬਰਾੜ, ਆਕਾਸ਼ਦੀਪ ਸਿੰਘ, ਬੇਅੰਤ ਸਿੰਘ, ਅਮਨਦੀਪ ਕੌਰ, ਸਰਬਜੀਤ ਕੌਰ, ਵਿਦਿਆਰਥੀਆਂ ਦੇ ਮਾਪੇ ਅਤੇ ਪਿੰਡ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬੱਧਨੀ ਖ਼ੁਰਦ ਨੂੰ ਜਾਂਦਾ ਮੁੱਖ ਮਾਰਗ ਲੋਕਾਂ ਲਈ ਬਣਿਆ ਨਰਕ ਦਾ ਘਰ- ਕੁਲਵੰਤ ਸਿੰਘ ਸਰਪੰਚ ਅਗਲੀ ਖ਼ਬਰ ਐਸ.ਬੀ.ਐਸ. ਪਬਲਿਕ ਸਕੂਲ ਸੁਖਾਨੰਦ ਦੀਆਂ ਅੰਡਰ-19 ਖਿਡਾਰਨਾਂ ਦੀ ਪੰਜਾਬ ਸਟੇਟ ਟੀਮ ਲਈ ਚੋਣ
Ad Position 24