12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਮੁੱਖ ਜੱਜ ਦੀ ਨਿਯੁਕਤੀ ਰੋਕਣ ਲਈ ਪੰਜਾਬ ਮੰਤਰੀ ਮੰਡਲ ਵਲੋਂ ਪਾਸ ਕੀਤਾ ਪ੍ਰਸਤਾਵ ਮੰਦਭਾਗਾ - ਐਡਵੋਕੇਟ ਵਿਜੇ ਧੀਰ

ਬਾਘਾ ਪੁਰਾਣਾ, 11 ਸਤੰਬਰ (ਗੁਰਮੀਤ ਸਿੰਘ ਮਾਣੂੰਕੇ)- ਕੌਂਸਲ ਆਫ਼ ਪੰਜਾਬ ਅਤੇ ਹਰਿਆਣਾ, ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਾਰ ਐਸੋਸੀਏਸ਼ਨ ਬਾਘਾ ਪੁਰਾਣਾ ਦੀ ਚੋਣ ਪਵਿੱਤਰ ਸਿੰਘ ਗਿੱਲ ਐਡਵੋਕੇਟ ਰਿਟਰਨਿੰਗ ਅਫ਼ਸਰ, ਬਾਰ ਐਸੋਸੀਏਸ਼ਨ ਬਾਘਾ ਪੁਰਾਣਾ ਦੀ ਅਗਵਾਈ ‘ਚ ਕੀਤੀ ਗਈ। ਮਿਲੀ ਜਾਣਕਾਰੀ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਬਾਰ-ਐਸੋਸੀਏਸ਼ਨ ਬਾਘਾ ਪੁਰਾਣਾ ਦੀ ਚੋਣ ਨੂੰ ਲੈ ਕੇ ਅਖਾੜਾ ਮਘਿਆ ਹੋਇਆ ਸੀ ਜਿਸ ‘ਚ ਪ੍ਰਧਾਨਗੀ ਦੀ ਚੋਣ ਤੋਂ ਇਲਾਵਾ ਸੀਨੀਅਰ ਵਾਇਸ ਪ੍ਰਧਾਨ, ਵਾਇਸ ਪ੍ਰਧਾਨ, ਜਨਰਲ ਸਕੱਤਰ, ਫਾਈਨਾਂਸ ਸਕੱਤਰ ਅਤੇ ਜੁਆਇੰਟ ਸਕੱਤਰ ਦੇ ਅਹੁਦੇ ਲਈ ਉਮੀਦਵਾਰ ਚੋਣ ਮੈਦਾਨ ਵਿਚ ਸਨ।

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਬਾਘਾ ਪੁਰਾਣਾ, 11 ਸਤੰਬਰ (ਗੁਰਮੀਤ ਸਿੰਘ ਮਾਣੂੰਕੇ)- ਕੌਂਸਲ ਆਫ਼ ਪੰਜਾਬ ਅਤੇ ਹਰਿਆਣਾ, ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਾਰ ਐਸੋਸੀਏਸ਼ਨ ਬਾਘਾ ਪੁਰਾਣਾ ਦੀ ਚੋਣ ਪਵਿੱਤਰ ਸਿੰਘ ਗਿੱਲ ਐਡਵੋਕੇਟ ਰਿਟਰਨਿੰਗ ਅਫ਼ਸਰ, ਬਾਰ ਐਸੋਸੀਏਸ਼ਨ ਬਾਘਾ ਪੁਰਾਣਾ ਦੀ ਅਗਵਾਈ ‘ਚ ਕੀਤੀ ਗਈ। ਮਿਲੀ ਜਾਣਕਾਰੀ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਬਾਰ-ਐਸੋਸੀਏਸ਼ਨ ਬਾਘਾ ਪੁਰਾਣਾ ਦੀ ਚੋਣ ਨੂੰ ਲੈ ਕੇ ਅਖਾੜਾ ਮਘਿਆ ਹੋਇਆ ਸੀ ਜਿਸ ‘ਚ ਪ੍ਰਧਾਨਗੀ ਦੀ ਚੋਣ ਤੋਂ ਇਲਾਵਾ ਸੀਨੀਅਰ ਵਾਇਸ ਪ੍ਰਧਾਨ, ਵਾਇਸ ਪ੍ਰਧਾਨ, ਜਨਰਲ ਸਕੱਤਰ, ਫਾਈਨਾਂਸ ਸਕੱਤਰ ਅਤੇ ਜੁਆਇੰਟ ਸਕੱਤਰ ਦੇ ਅਹੁਦੇ ਲਈ ਉਮੀਦਵਾਰ ਚੋਣ ਮੈਦਾਨ ਵਿਚ ਸਨ। ਇਸ ਚੋਣ ਸਬੰਧੀ ਕੁਝ ਵਕੀਲ ਸਾਹਿਬਾਨ ਵਲੋਂ ਬਾਰ ਕੌਂਸਲ ਆਫ਼ ਪੰਜਾਬ ਅਤੇ ਹਰਿਆਣਾ, ਚੰਡੀਗੜ੍ਹ ਪਾਸ ਕੁਝ ਇਤਰਾਜ਼ ਲਗਾਏ ਗਏ ਪਰ ਬਾਰ ਐਸੋਸੀਏਸ਼ਨ ਬਾਘਾ ਪੁਰਾਣਾ ਦੇ ਰਿਟਰਨਿੰਗ ਅਫ਼ਸਰ ਪਵਿੱਤਰ ਸਿੰਘ ਗਿੱਲ ਐਡਵੋਕੇਟ ਵਲੋਂ ਬਾਰ ਕੌਂਸਲ ਆਫ਼ ਪੰਜਾਬ ਅਤੇ ਹਰਿਆਣਾ, ਚੰਡੀਗੜ੍ਹ ਦੇ ਚੇਅਰਮੈਨ ਅਤੇ ਮੈਂਬਰ ਪਾਸ ਸਾਰੇ ਮੁਕੰਮਲ ਦਸਤਾਵੇਜ਼ ਪੇਸ਼ ਕੀਤੇ ਅਤੇ ਉਨ੍ਹਾਂ ਦਸਤਾਵੇਜ਼ਾਂ ਅਤੇ ਦਲੀਲਾਂ ਦੇ ਆਧਾਰ ਤੇ ਬਾਰ ਕੌਂਸਲ ਆਫ਼ ਪੰਜਾਬ ਅਤੇ ਹਰਿਆਣਾ, ਵਲੋਂ ਇਤਰਾਜ਼ਾਂ ਨੂੰ ਖ਼ਾਰਜ ਕਰ ਦਿੱਤਾ ਗਿਆ। ਬਾਰ ਐਸੋਸੀਏਸ਼ਨ ਬਾਘਾ ਪੁਰਾਣਾ ਦੇ ਰਿਟਰਨਿੰਗ ਅਫ਼ਸਰ ਪਵਿੱਤਰ ਸਿੰਘ ਗਿੱਲ ਐਡਵੋਕੇਟ ਵਲੋਂ ਹਰ ਕੰਮ ਬੜੇ ਸਾਫ਼ ਸੁਥਰੇ ਢੰਗ ਨਾਲ ਨੇਪਰੇ ਚੜ੍ਹਾਉਣ ਉਪਰੰਤ ਜੇਤੂ ਉਮੀਦਵਾਰਾਂ ਦੇ ਨਾਮ ਘੋਸ਼ਣਾ ਕੀਤੇ ਗਏ ਅਤੇ ਜੇਤੂ ਉਮੀਦਵਾਰਾਂ ਨੂੰ ਸਰਟੀਫਿਕੇਟ ਜਾਰੀ ਕੀਤੇ ਗਏ। ਜੇਤੂ ਉਮੀਦਵਾਰ ‘ਚ ਐਡਵੋਕੇਟ ਬਲਵਿੰਦਰ ਸਿੰਘ ਸਿੱਧੂ ਪ੍ਰਧਾਨ, ਸੁਰਿੰਦਰ ਕੁਮਾਰ ਸ਼ਰਮਾ ਸੀਨੀਅਰ ਵਾਇਸ ਪ੍ਰਧਾਨ, ਸ੍ਰੀਮਤੀ ਰੇਨੁ ਬਾਲਾ ਵਾਇਸ ਪ੍ਰਧਾਨ, ਰੌਣਕ ਸਿੰਘ ਜਨਰਲ ਸਕੱਤਰ, ਵਿਵੇਕ ਨੌਹਰੀਆ ਖ਼ਜ਼ਾਨਚੀ ਸਕੱਤਰ ਅਤੇ ਵੀਰਪਾਲ ਕੌਰ ਐਡਵੋਕੇਟ ਜੁਆਇੰਟ ਸਕੱਤਰ ਬਣੇ। ਇਸ ਮੌਕੇ ਰਵਿੰਦਰ ਸਿੰਘ ਬਰਾੜ, ਮਨਜਿੰਦਰ ਸਿੰਘ ਬਰਾੜ, ਗੁਰਮੀਤ ਸਿੰਘ ਧਾਲੀਵਾਲ, ਗੁਰਜੰਟ ਸਿੰਘ ਗਿੱਲ, ਤਰਸੇਮ ਸਿੰਘ ਗਿੱਲ, ਸੁਜਾਨ ਸਿੰਘ ਬਰਾੜ, ਸਿਮਰਨਜੀਤ ਕੌਰ, ਹਰਨੋਵਰ ਖਾਨ, ਵਿਨੋਦ ਜਿੰਦਲ, ਜਗਸੀਰ ਸਿੰਘ, ਰਾਜਿੰਦਰ ਪ੍ਰਸ਼ਾਦ ਸ਼ਾਹੀ, ਤਰਨ ਸ਼ਰਮਾ, ਦਵਿੰਦਰ ਸਿੰਘ ਆਦਿ ਵਕੀਲ ਸਾਹਿਬਾਨ ਹਾਜ਼ਰ ਸਨ। ਇਸ ਮੌਕੇ ਬਾਰ ਐਸੋਸੀਏਸ਼ਨ ਬਾਘਾ ਪੁਰਾਣਾ ਦੇ ਨਵੇਂ ਬਣੇ ਅਹੁਦੇਦਾਰਾਂ ਅਤੇ ਨਵ-ਨਿਯੁਕਤ ਪ੍ਰਧਾਨ ਐਡਵੋਕੇਟ ਬਲਵਿੰਦਰ ਸਿੰਘ ਸਿੱਧੂ ਨੇ ਕਿਹਾ ਕੇ ਆਉਣ ਵਾਲੇ ਸਮੇਂ ਵਿਚ ਸਾਡੀ ਕੋਸ਼ਿਸ਼ ਰਹੇਗੀ ਕਿ ਸਾਰੇ ਵਕੀਲ ਭਾਈਚਾਰੇ ਨੂੰ ਨਾਲ ਲੈ ਕੇ ਬਾਰ ਦੇ ਅਧੂਰੇ ਕੰਮਾਂ ਨੂੰ ਪੂਰਾ ਕੀਤਾ ਜਾਵੇਗਾ। ਉਨ੍ਹਾਂ ਨੇ ਬਾਕੀ ਸਾਰੇ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਖ਼ੁਸ਼ੀ ਪ੍ਰਗਟ ਕੀਤੀ।
Ad Position 22
No active advertisement
ਪਿਛਲੀ ਖ਼ਬਰ ਸੰਸਦ ਮੈਂਬਰ ਸਰਬਜੀਤ ਸਿੰਘ ਖ਼ਾਲਸਾ ਵਲੋਂ ਲੋਕ ਭਲਾਈ ਯੋਜਨਾਵਾਂ ਦੀ ਸਮੀਖਿਆ ਐਮ.ਪੀ. ਲੈਡ ਤਹਿਤ ਦਿੱਤੀਆਂ ਗਰਾਂਟਾਂ ਨੂੰ... ਅਗਲੀ ਖ਼ਬਰ ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨ ਦੇ ਸੱਦੇ ’ਤੇ ਬੈਂਕ ਕਰਮਚਾਰੀਆਂ ਨੇ ਕੀਤੀ ਹੜਤਾਲ ਜੇਕਰ ਮਸਲਾ ਹੱਲ ਨਹੀਂ ਹੁੰਦਾ ਤਾਂ...
Ad Position 24