12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨ ਦੇ ਸੱਦੇ ’ਤੇ ਬੈਂਕ ਕਰਮਚਾਰੀਆਂ ਨੇ ਕੀਤੀ ਹੜਤਾਲ ਜੇਕਰ ਮਸਲਾ ਹੱਲ ਨਹੀਂ ਹੁੰਦਾ ਤਾਂ 28, 29, 30 ਨੂੰ ਤਿੰਨ ਦਿਨਾਂ ਹੜਤਾਲ ਕੀਤੀ ਜਾਵੇਗੀ-ਆਗੂ

ਮੋਗਾ, 11 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨ ਦੇ ਬੈਨਰ ਹੇਠ ਵੱਖ-ਵੱਖ ਬੈਂਕਾਂ ਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੇ ਹੜਤਾਲ ਵਿਚ ਭਾਗ ਲਿਆ ਜਿਸ ਨੂੰ ਕਾਮਰੇਡ ਮਨਦੀਪ ਸੁਆਮੀ ਰਿਜਨਲ ਸਕੱਤਰ ਸਟੇਟ ਬੈਂਕ ਆਫ਼ ਇੰਡੀਆ ਸਟਾਫ਼ ਐਸੋਸੀਏਸ਼ਨ, ਕਾਮਰੇਡ ਹਰਵਿੰਦਰ ਸਿੰਘ , ਕਾਮਰੇਡ ਅਮਿਤ ਸਹਿਗਲ, ਕਾਮਰੇਡ ਅਭਿਸ਼ੇਕ ਕੁਮਾਰ, ਐਸ. ਬੀ.

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਮੋਗਾ, 11 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨ ਦੇ ਬੈਨਰ ਹੇਠ ਵੱਖ-ਵੱਖ ਬੈਂਕਾਂ ਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੇ ਹੜਤਾਲ ਵਿਚ ਭਾਗ ਲਿਆ ਜਿਸ ਨੂੰ ਕਾਮਰੇਡ ਮਨਦੀਪ ਸੁਆਮੀ ਰਿਜਨਲ ਸਕੱਤਰ ਸਟੇਟ ਬੈਂਕ ਆਫ਼ ਇੰਡੀਆ ਸਟਾਫ਼ ਐਸੋਸੀਏਸ਼ਨ, ਕਾਮਰੇਡ ਹਰਵਿੰਦਰ ਸਿੰਘ , ਕਾਮਰੇਡ ਅਮਿਤ ਸਹਿਗਲ, ਕਾਮਰੇਡ ਅਭਿਸ਼ੇਕ ਕੁਮਾਰ, ਐਸ.ਬੀ.ਆਈ. ਕਾਮਰੇਡ ਇਕਵੰਤ ਸਿੰਘ ਪੰਜਾਬ ਨੈਸ਼ਨਲ ਬੈਂਕ, ਕਾਮਰੇਡ ਜਗਤਾਰ ਸਿੰਘ ਪੰਜਾਬ ਨੈਸ਼ਨਲ ਬੈਂਕ, ਕਾਮਰੇਡ ਗੁਰਪਰਮਿੰਦਰ ਸਿੰਘ, ਕਾਮਰੇਡ ਜਗਤਾਰ ਸਿੰਘ ਮਖੂ ਦੁਆਰਾ ਸੰਬੋਧਨ ਕੀਤਾ ਗਿਆ। ਕਾਮਰੇਡ ਮਨਦੀਪ ਸੁਆਮੀ ਨੇ ਦੱਸਿਆ ਕਿ ਇਸ ਹੜਤਾਲ ਦਾ ਮੁੱਖ ਮੁੱਦਾ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਫਾਈਵ ਡੇ ਬੈਂਕਿੰਗ ਅਤੇ ਪੀ.ਐਲ.ਆਈ. ਤੇ ਹੋਰ ਮੰਗਾਂ ਅਤੇ ਮੁੱਦਿਆਂ ਨਾਲ ਸਬੰਧਿਤ ਰਹੀ। ਕਾਮਰੇਡ ਮਨਦੀਪ ਸੁਆਮੀ ਨੇ ਕਿਹਾ ਕਿ ਸਰਕਾਰ ਬੈਂਕਾਂ ਵਿਚ ਫਾਈਵ ਡੇ ਬੈਂਕਿੰਗ ਜਾਣਬੁੱਝ ਕੇ ਨਹੀਂ ਲਾਗੂ ਕਰ ਰਹੀ ਜਦ ਕਿ ਸੈਂਟਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਬਹੁਤ ਸਾਰੇ ਅਦਾਰਿਆਂ ਦੇ ਵਿਚ ਕੰਮਕਾਜ ਪੰਜ ਦਿਨਾਂ ਹਫ਼ਤੇ ਵਜੋਂ ਕਾਫ਼ੀ ਸਮੇਂ ਤੋਂ ਚੱਲ ਰਿਹਾ ਹੈ ਅਤੇ ਸਰਕਾਰ ਫਾਈਵ ਡੇ ਬੈਂਕਿੰਗ ਦਾ ਮੁੱਦਾ ਕਾਫ਼ੀ ਸਮੇਂ ਪਹਿਲਾਂ ਮੰਨ ਚੁੱਕੀ ਹੈ ਪਰ ਉਹ ਲਾਗੂ ਕਰਨ ਤੋਂ ਆਨਾਕਾਨੀ ਕਰ ਰਹੀ ਹੈ। ਦੂਜੇ ਪਾਸੇ ਦੇਖਿਆ ਜਾਵੇ ਤਾਂ ਇਸ ਦਾ ਕੋਈ ਮਾੜਾ ਪ੍ਰਭਾਵ ਬੈਂਕਿੰਗ ਸੈਕਟਰ ਉੱਪਰ ਨਹੀਂ ਪਵੇਗਾ ਕਿਉਂਕਿ ਇੰਟਰਨੈਟ ਬੈਂਕਿੰਗ, ਏ.ਟੀ.ਐਮ. ਤੇ ਆਨਲਾਈਨ ਯੂ.ਪੀ.ਆਈ. ਵਰਗੇ ਚੈਨਲਾਂ ਦੁਆਰਾ 24 ਘੰਟੇ ਲਗਾਤਾਰ ਬੈਂਕਿੰਗ ਸੇਵਾਵਾਂ ਲੋਕ ਵਰਤ ਰਹੇ ਹਨ। ਇਸ ਨਾਲ ਦੂਰ-ਦਰਾਜ ਦੇ ਇਲਾਕਿਆਂ ਵਿਚੋਂ ਕੰਮ ਕਰਦੇ ਮੁਲਾਜ਼ਮ ਆਪਣੇ ਘਰ ਜਾ ਸਕਣਗੇ ਅਤੇ ਪਰਿਵਾਰ ਨਾਲ ਸਮਾਂ ਬਤੀਤ ਕਰ ਸਕਣਗੇ। ਇਸ ਹੜਤਾਲ ਨਾਲ ਅਗਰ ਮਸਲਾ ਨਹੀਂ ਹੱਲ ਹੁੰਦਾ ਤਾਂ ਆਉਣ ਵਾਲੀ 28, 29, 30 ਸਤੰਬਰ ਨੂੰ ਲਗਾਤਾਰ ਤਿੰਨ ਦਿਨਾਂ ਦੀ ਮੁੜ ਤੋਂ ਹੜਤਾਲ ਕੀਤੀ ਜਾਵੇਗੀ, ਅਗਰ ਫਿਰ ਵੀ ਨਹੀਂ ਹੱਲ ਹੋਇਆ ਤਾਂ 26 ਅਕਤੂਬਰ ਤੋਂ ਅਣਮਿਥੇ ਸਮੇਂ ਲਈ ਹੜਤਾਲ ਕੀਤੀ ਜਾਵੇਗੀ। ਕਾਮਰੇਡ ਹਰਵਿੰਦਰ ਸਿੰਘ ਧਾਲੀਵਾਲ ਅਤੇ ਕਾਮਰੇਡ ਅਮਰਜੀਤ ਸਿੰਘ ਨੇ ਜੋਸ਼ ਭਰੇ ਨਾਅਰੇ ਲਵਾ ਕੇ ਮਾਹੌਲ ਨੂੰ ਉਤਸ਼ਾਹਿਤ ਕੀਤਾ। ਯੂਕੋ ਬੈਂਕ ਤੋਂ ਵਿਜੇ ਕੁਮਾਰ ਟੱਕਰ, ਬੈਂਕ ਆਫ਼ ਇੰਡੀਆ ਤੋਂ ਅਜੇ ਕੁਮਾਰ, ਇੰਡੀਅਨ ਬੈਂਕ ਤੋਂ ਪਰਮਜੀਤ ਸਿੰਘ, ਅਰਸ਼ਦੀਪ ਕਲਸੀ, ਪ੍ਰਿਤਪਾਲ, ਯਵਿੰਦਰ ਗਰਗ, ਮੈਡਮ ਕਮਲਜੀਤ ਕੌਰ, ਮੈਡਮ ਰਮਨ ਲਤਾ, ਪ੍ਰੀਤੀਕਾ ਮੈਡਮ, ਪ੍ਰਭਜੋਤ ਕੌਰ ਅਤੇ ਸਰਕਾਰੀ ਬੈਂਕਾਂ ਤੋਂ 150 ਤੋਂ ਵੱਧ ਕਰਮਚਾਰੀ ਅਤੇ ਅਧਿਕਾਰੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੁੱਖ ਜੱਜ ਦੀ ਨਿਯੁਕਤੀ ਰੋਕਣ ਲਈ ਪੰਜਾਬ ਮੰਤਰੀ ਮੰਡਲ ਵਲੋਂ ਪਾਸ ਕੀਤਾ ਪ੍ਰਸਤਾਵ ਮੰਦਭਾਗਾ - ਐਡਵੋਕੇਟ ਵਿਜੇ ਧੀਰ ਅਗਲੀ ਖ਼ਬਰ ਐਡਵੋਕੇਟ ਸੁਖਵਿੰਦਰ ਸਿੰਘ ਸਿੱਧੂ ਦੇ ਸਿਰ ਸਜਿਆ ਦੂਸਰੀ ਵਾਰ ਬਾਰ ਐਸੋਸੀਏਸ਼ਨ ਮੋਗਾ ਦੀ ਪ੍ਰਧਾਨਗੀ ਦਾ ਤਾਜ
Ad Position 24