08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

26 ਸ਼ਕਤੀਪੀਠਾਂ ਤੋਂ ਲਿਆਂਦੀਆਂ ਪਾਵਨ ਜੋਤੀਆਂ ਦੇ ਇਕੋ ਸਥਾਨ ’ਤੇ ਦਰਸ਼ਨ ਕਰਨਾ ਮੋਗਾ ਵਾਸੀਆਂ ਲਈ ਸੁਭਾਗ ਦੀ ਗੱਲ-ਸੰਜੀਵ ਕੁਮਾਰ ਸੈਣੀ

ਮੋਗਾ, 7 ਸਤੰਬਰ (ਸੁਰਿੰਦਰਪਾਲ ਸਿੰਘ)-ਅਨਮੋਲ ਵੈਲਫੇਅਰ ਕਲੱਬ ਮੋਗਾ ਸਿਟੀ ਵਲੋਂ ਨਵਰਾਤਿਆਂ ਦੇ ਪਵਿੱਤਰ ਮੌਕੇ ‘ਤੇ 11 ਅਕਤੂਬਰ ਤੋਂ 20 ਅਕਤੂਬਰ ਤੱਕ ਪੁਰਾਣੀ ਦਾਣਾ ਮੰਡੀ ਵਿਖੇ ਕਰਵਾਏ ਜਾਣ ਵਾਲੇ ਮੇਲੇ ਮਈਆ ਦੇ ਧਾਰਮਿਕ ਸਮਾਗਮ ਦਾ ਸੱਦਾ ਪੱਤਰ ਜਾਰੀ ਕਰਨ ਦੀ ਰਸਮ ਬਲੂਮਿੰਗ ਬਡਜ਼ ਸਕੂਲ ਦੇ ਚੇਅਰਮੈਨ ਸੰਜੀਵ ਕੁਮਾਰ ਸੈਣੀ, ਸਮਾਜ ਸੇਵੀ ਸੁਰਿੰਦਰਪਾਲ ਗੋਇਲ ਛਿੰਦਾ, ਕਰਨ ਗੋਇਲ, ਸਮਾਜ ਸੇਵੀ ਜੋਗਿੰਦਰਪਾਲ ਜਿੰਦਲ, ਅਸ਼ਵਨੀ ਓਕਾੜਾ, ਸ਼ਿਵ ਮਿੱਤਲ, ਪ੍ਰਵੀਨ ਗਰਗ, ਕਲੱਬ ਪ੍ਰਧਾਨ ਰਾਜੇਸ਼ ਅਰੋੜਾ, ਸਰਪ੍ਰਸਤ ਹਰੀ ਸਿੰਗਲਾ, ਚੇਅਰਮੈਨ ਸੁਰਿੰਦਰ ਤਾਇਲ, ਵਾਈਸ ਚੇਅਰਮੈਨ ਹਰਪ੍ਰੀਤ ਸਿੰਘ, ਕੈਸ਼ੀਅਰ ਐਡਵੋਕੇਟ ਪ੍ਰਵੀਨ ਸਚਦੇਵਾ, ਸਕੱਤਰ ਵਿਵੇਕ ਮਜੀਠੀਆ, ਵਾਈਸ ਪ੍ਰਧਾਨ ਗੌਰਵ ਜਿੰਦਲ, ਸਹਿ ਸਕੱਤਰ ਰਾਜੇਸ਼ ਧੀਮਾਨ, ਪ੍ਰੋਜੈਕਟ ਚੇਅਰਮੈਨ ਪ੍ਰਲਹਾਦ ਕਾਲੜਾ, ਸਲਾਹਕਾਰ ਗਗਨਦੀਪ ਮਿੱਤਲ, ਸਹਿ ਸਲਾਹਕਾਰ ਅਮਨ ਮਹਿੰਦੀ, ਪ੍ਰੈੱਸ ਸਕੱਤਰ ਕਪਿਲ ਕਪੂਰ, ਪ੍ਰਚਾਰ ਸਕੱਤਰ ਪ੍ਰਿੰਸ ਗਾਬਾ, ਰਾਮੀਕਾਂਤ ਜੈਨ, ਸੋਸ਼ਲ ਮੀਡੀਆ ਇੰਚਾਰਜ ਸਨੀ ਕਪੂਰ, ਅਕਸ਼ੈ ਗੁਲਾਟੀ , ਸੇਵਾ ਪ੍ਰਭਾਰੀ ਚਮਨ ਲਾਲ ਮਿੱਤਲ ਸਮੇਤ ਕਲੱਬ ਦੇ ਹੋਰ ਅਹੁਦੇਦਾਰਾਂ ਤੇ ਮੈਂਬਰਾਂ ਵਲੋਂ ਨਿਭਾਈ ਗਈ। ਇਸ ਮੌਕੇ ਚੇਅਰਮੈਨ ਸੰਜੀਵ ਕੁਮਾਰ ਸੈਣੀ ਅਤੇ ਸੁਰਿੰਦਰਪਾਲ ਗੋਇਲ ਛਿੰਦਾ ਨੇ ਕਿਹਾ ਕਿ ਕਲੱਬ ਵਲੋਂ ਮਨੁੱਖਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ ਹਨ।

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਮੋਗਾ, 7 ਸਤੰਬਰ (ਸੁਰਿੰਦਰਪਾਲ ਸਿੰਘ)-ਅਨਮੋਲ ਵੈਲਫੇਅਰ ਕਲੱਬ ਮੋਗਾ ਸਿਟੀ ਵਲੋਂ ਨਵਰਾਤਿਆਂ ਦੇ ਪਵਿੱਤਰ ਮੌਕੇ ‘ਤੇ 11 ਅਕਤੂਬਰ ਤੋਂ 20 ਅਕਤੂਬਰ ਤੱਕ ਪੁਰਾਣੀ ਦਾਣਾ ਮੰਡੀ ਵਿਖੇ ਕਰਵਾਏ ਜਾਣ ਵਾਲੇ ਮੇਲੇ ਮਈਆ ਦੇ ਧਾਰਮਿਕ ਸਮਾਗਮ ਦਾ ਸੱਦਾ ਪੱਤਰ ਜਾਰੀ ਕਰਨ ਦੀ ਰਸਮ ਬਲੂਮਿੰਗ ਬਡਜ਼ ਸਕੂਲ ਦੇ ਚੇਅਰਮੈਨ ਸੰਜੀਵ ਕੁਮਾਰ ਸੈਣੀ, ਸਮਾਜ ਸੇਵੀ ਸੁਰਿੰਦਰਪਾਲ ਗੋਇਲ ਛਿੰਦਾ, ਕਰਨ ਗੋਇਲ, ਸਮਾਜ ਸੇਵੀ ਜੋਗਿੰਦਰਪਾਲ ਜਿੰਦਲ, ਅਸ਼ਵਨੀ ਓਕਾੜਾ, ਸ਼ਿਵ ਮਿੱਤਲ, ਪ੍ਰਵੀਨ ਗਰਗ, ਕਲੱਬ ਪ੍ਰਧਾਨ ਰਾਜੇਸ਼ ਅਰੋੜਾ, ਸਰਪ੍ਰਸਤ ਹਰੀ ਸਿੰਗਲਾ, ਚੇਅਰਮੈਨ ਸੁਰਿੰਦਰ ਤਾਇਲ, ਵਾਈਸ ਚੇਅਰਮੈਨ ਹਰਪ੍ਰੀਤ ਸਿੰਘ, ਕੈਸ਼ੀਅਰ ਐਡਵੋਕੇਟ ਪ੍ਰਵੀਨ ਸਚਦੇਵਾ, ਸਕੱਤਰ ਵਿਵੇਕ ਮਜੀਠੀਆ, ਵਾਈਸ ਪ੍ਰਧਾਨ ਗੌਰਵ ਜਿੰਦਲ, ਸਹਿ ਸਕੱਤਰ ਰਾਜੇਸ਼ ਧੀਮਾਨ, ਪ੍ਰੋਜੈਕਟ ਚੇਅਰਮੈਨ ਪ੍ਰਲਹਾਦ ਕਾਲੜਾ, ਸਲਾਹਕਾਰ ਗਗਨਦੀਪ ਮਿੱਤਲ, ਸਹਿ ਸਲਾਹਕਾਰ ਅਮਨ ਮਹਿੰਦੀ, ਪ੍ਰੈੱਸ ਸਕੱਤਰ ਕਪਿਲ ਕਪੂਰ, ਪ੍ਰਚਾਰ ਸਕੱਤਰ ਪ੍ਰਿੰਸ ਗਾਬਾ, ਰਾਮੀਕਾਂਤ ਜੈਨ, ਸੋਸ਼ਲ ਮੀਡੀਆ ਇੰਚਾਰਜ ਸਨੀ ਕਪੂਰ, ਅਕਸ਼ੈ ਗੁਲਾਟੀ , ਸੇਵਾ ਪ੍ਰਭਾਰੀ ਚਮਨ ਲਾਲ ਮਿੱਤਲ ਸਮੇਤ ਕਲੱਬ ਦੇ ਹੋਰ ਅਹੁਦੇਦਾਰਾਂ ਤੇ ਮੈਂਬਰਾਂ ਵਲੋਂ ਨਿਭਾਈ ਗਈ। ਇਸ ਮੌਕੇ ਚੇਅਰਮੈਨ ਸੰਜੀਵ ਕੁਮਾਰ ਸੈਣੀ ਅਤੇ ਸੁਰਿੰਦਰਪਾਲ ਗੋਇਲ ਛਿੰਦਾ ਨੇ ਕਿਹਾ ਕਿ ਕਲੱਬ ਵਲੋਂ ਮਨੁੱਖਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਇਕੋ ਸਥਾਨ ‘ਤੇ 26 ਸ਼ਕਤੀਪੀਠਾਂ ਤੋਂ ਲਿਆਂਦੀਆਂ ਪਾਵਨ ਜੋਤੀਆਂ ਦੇ ਦਰਸ਼ਨ ਕਰਵਾਉਣਾ ਮੋਗਾ ਵਾਸੀਆਂ ਲਈ ਵੱਡੇ ਸੁਭਾਗ ਦੀ ਗੱਲ ਹੈ। ਉਨ੍ਹਾਂ ਕਲੱਬ ਵਲੋਂ ਧਾਰਮਿਕ, ਸਮਾਜਿਕ ਅਤੇ ਲੋਕ ਭਲਾਈ ਦੇ ਖੇਤਰ ਵਿਚ ਕੀਤੇ ਜਾ ਰਹੇ ਉਪਰਾਲਿਆਂ ਦੀ ਪ੍ਰਸ਼ੰਸਾ ਕੀਤੀ। ਕਲੱਬ ਦੇ ਪ੍ਰਧਾਨ ਰਾਜੇਸ਼ ਅਰੋੜਾ ਨੇ ਦੱਸਿਆ ਕਿ ਮੇਲੇ ਮਈਆ ਦੇ ਸਮਾਗਮ ਦੌਰਾਨ ਨੇਪਾਲ ਤੋਂ ਵੀ ਮਾਂ ਭਗਵਤੀ ਦੀ ਪਾਵਨ ਜੋਤ ਸ਼ਰਧਾਲੂਆਂ ਲਈ ਵਿਸ਼ੇਸ਼ ਆਕਰਸ਼ਨ ਦਾ ਕੇਂਦਰ ਰਹੇਗੀ। ਇਸ ਤੋਂ ਇਲਾਵਾ 26 ਸਿੱਧਪੀਠਾਂ ਤੋਂ ਮਹਾਮਾਈ ਦੀਆਂ ਪਵਿੱਤਰ ਜੋਤੀਆਂ ਦੇ ਨਾਲ-ਨਾਲ ਸ੍ਰੀ ਬਾਲਾ ਜੀ ਸਾਲਾਸਰ ਧਾਮ ਅਤੇ ਭੈਰਵ ਨਾਥ ਬਾਬਾ ਦੀ ਪਵਿੱਤਰ ਜੋਤ ਵੀ ਜੰਮੂ-ਕਸ਼ਮੀਰ ਸਥਿਤ ਕਟੜਾ ਤੋਂ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ 10 ਅਕਤੂਬਰ ਨੂੰ ਮੋਗਾ ਸ਼ਹਿਰ ਵਿਚ ਪਾਵਨ ਜੋਤੀਆਂ ਦੀ ਵਿਸ਼ਾਲ ਸ਼ੋਭਾ ਯਾਤਰਾ ਗੀਤਾ ਭਵਨ ਤੋਂ ਧੂਮਧਾਮ ਨਾਲ ਕੱਢੀ ਜਾਵੇਗੀ। ਇਸ ਉਪਰੰਤ 11 ਅਕਤੂਬਰ ਤੋਂ 20 ਅਕਤੂਬਰ ਤੱਕ ਰੋਜ਼ਾਨਾ ਮਾਂ ਭਗਵਤੀ ਦੀਆਂ ਚੌਕੀਆਂ ਸਜਾਈਆਂ ਜਾਣਗੀਆਂ।
Ad Position 22
No active advertisement
ਪਿਛਲੀ ਖ਼ਬਰ ਵੋਟਰ ਰਜਿਸਟ੍ਰੇਸ਼ਨ ਜਾਗਰੂਕਤਾ ਕੈਂਪ ਵਿਚ ਵਿਸ਼ੇਸ਼ ਤੌਰ ’ਤੇ ਪਹੁੰਚੇ ਚੇਅਰਮੈਨ ਬਰਿੰਦਰ ਕੁਮਾਰ ਮਧੇਕੇ ਅਗਲੀ ਖ਼ਬਰ ਜੇਲ੍ਹ ਭਰੋ ਅੰਦੋਲਨ ਲਈ ਹਲਵਾਰਾ ਤੋਂ ਕਿਸਾਨਾਂ ਦਾ ਜਥਾ ਫਰੀਦਕੋਟ ਰਵਾਨਾ
Ad Position 24