30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਸਪਰਿੰਗ ਫ਼ੀਲਡ ਕਾਨਵੈਂਟ ਸਕੂਲ ਬਾਘਾ ਪੁਰਾਣਾ ਵਿਖੇ ਜ਼ਿਲ੍ਹਾ ਪੱਧਰੀ ਕ੍ਰਿਕਟ ਮੈਚਾਂ ਦੀ ਸ਼ੁਰੂਆਤ

ਬਾਘਾ ਪੁਰਾਣਾ, 29 ਅਗਸਤ (ਟਿੰਕੂ ਕਾਠਪਾਲ)-ਸਪਰਿੰਗ ਫ਼ੀਲਡ ਕਾਨਵੈਂਟ ਸਕੂਲ ਬਾਘਾ ਪੁਰਾਣਾ ਵਿਖੇ ਮੋਗਾ ਜ਼ਿਲ੍ਹੇ ਦੇ ਜ਼ਿਲ੍ਹਾ ਪੱਧਰੀ (2026-27) ਅੰਡਰ-19 ਕ੍ਰਿਕਟ ਟੂਰਨਾਮੈਂਟ ਦਾ ਸ਼ਾਨਦਾਰ ਆਗਾਜ਼ ਹੋਇਆ। ਖੇਡਾਂ ਦਾ ਰਸਮੀ ਉਦਘਾਟਨ ਸਕੂਲ ਦੇ ਚੇਅਰਮੈਨ ਨਰ ਸਿੰਘ ਬਰਾੜ ਵਲੋਂ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 30-08-2026
ਬਾਘਾ ਪੁਰਾਣਾ, 29 ਅਗਸਤ (ਟਿੰਕੂ ਕਾਠਪਾਲ)-ਸਪਰਿੰਗ ਫ਼ੀਲਡ ਕਾਨਵੈਂਟ ਸਕੂਲ ਬਾਘਾ ਪੁਰਾਣਾ ਵਿਖੇ ਮੋਗਾ ਜ਼ਿਲ੍ਹੇ ਦੇ ਜ਼ਿਲ੍ਹਾ ਪੱਧਰੀ (2026-27) ਅੰਡਰ-19 ਕ੍ਰਿਕਟ ਟੂਰਨਾਮੈਂਟ ਦਾ ਸ਼ਾਨਦਾਰ ਆਗਾਜ਼ ਹੋਇਆ। ਖੇਡਾਂ ਦਾ ਰਸਮੀ ਉਦਘਾਟਨ ਸਕੂਲ ਦੇ ਚੇਅਰਮੈਨ ਨਰ ਸਿੰਘ ਬਰਾੜ ਵਲੋਂ ਕੀਤਾ ਗਿਆ। ਇਸ ਟੂਰਨਾਮੈਂਟ ਵਿਚ ਜ਼ਿਲ੍ਹਾ ਮੋਗਾ ਦੇ ਵੱਖ-ਵੱਖ ਜ਼ੋਨਾਂ ਬਾਘਾ ਪੁਰਾਣਾ, ਬੁੱਟਰ, ਡਰੋਲੀ ਭਾਈ, ਕੋਟ ਈਸੇ ਖ਼ਾਂ, ਮਹਿਣਾ, ਚੜਿੱਕ, ਜੀ.ਟੀ.ਬੀ. ਗੜ੍ਹ, ਮੋਗਾ, ਪੱਤੋ ਹੀਰਾ ਸਿੰਘ ਅਤੇ ਧਰਮਕੋਟ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ। ਚੇਅਰਮੈਨ ਨਰ ਸਿੰਘ ਬਰਾੜ ਨੇ ਪਹੁੰਚੇ ਅਹੁਦੇਦਾਰਾਂ, ਕੋਚਾਂ ਅਤੇ ਅਧਿਆਪਕਾਂ ਦਾ ਸਵਾਗਤ ਕਰਦਿਆਂ ਖਿਡਾਰੀਆਂ ਨੂੰ ਖੇਡ ਭਾਵਨਾ ਅਤੇ ਅਨੁਸ਼ਾਸਨ ਨਾਲ ਖੇਡਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਦੱਸਿਆ ਕਿ ਸਕੂਲ ਵਿਚ ਵੱਡੇ ਅਤੇ ਖੁੱਲ੍ਹੇ ਖੇਡ ਗਰਾਊਂਡ ਹੋਣ ਕਾਰਨ ਜ਼ੋਨ ਕਮੇਟੀ ਵਲੋਂ ਹਰ ਸਾਲ ਕ੍ਰਿਕਟ ਮੈਚ ਇੱਥੇ ਹੀ ਕਰਵਾਏ ਜਾਂਦੇ ਹਨ। ਇਸ ਸਮੇਂ ਜ਼ੋਨ ਬਾਘਾ ਪੁਰਾਣਾ ਦੇ ਜ਼ੋਨ ਸਕੱਤਰ ਡੀ.ਪੀ.ਈ. ਸ. ਸੁਖਚੈਨ ਸਿੰਘ,ਸੰਜੀਵ ਕੁਮਾਰ ਡੀ.ਪੀ.ਈ. ਹਾਰਵਰਡ ਕਾਨਵੈਂਟ ਸਕੂਲ ਬਾਘਾ ਪੁਰਾਣਾ, ਜਸਵੀਰ ਸਿੰਘ ਡੀ.ਪੀ.ਈ. ਕੋਟਲਾ ਮਿਹਰ ਸਿੰਘ ਵਾਲਾ,ਕੁਲਜੀਤ ਸਿੰਘ ਡੀ.ਪੀ.ਈ. ਸਕੂਲ ਆਫ਼ ਐਮੀਨੈਂਸ ਬਾਘਾ ਪੁਰਾਣਾ, ਮਨਜਿੰਦਰ ਸਿੰਘ ਸੀਪਾ ਹਾਰਵਰਡ ਕਾਨਵੈਂਟ ਸਕੂਲ ਬਾਘਾ ਪੁਰਾਣਾ, ਹਰਸਿਮਰਨ ਕੌਰ ਲੈਕਚਰਾਰ ਸ.ਸੀ.ਸੈ. ਸਕੂਲ ਚੰਦ ਪੁਰਾਣਾ, ਕੋਚ ਵਿੱਕੀ ਪੰਜਾਬ ਕੋ ਐਜੂਕੇਸ਼ਨ ਸਕੂਲ ਬਾਘਾ ਪੁਰਾਣਾ, ਕੋਚ ਗੁਰਵਿੰਦਰ ਸਿੰਘ ਪੀ.ਸੀ.ਐਸ. ਸਕੂਲ ਬਾਘਾ ਪੁਰਾਣਾ, ਕਨਵੀਰ ਹਰਜਿੰਦਰ ਸਿੰਘ ਡੀ.ਪੀ.ਈ. ਸਪਰਿੰਗ ਫ਼ੀਲਡ ਕਾਨਵੈਂਟ ਸਕੂਲ ਬਾਘਾ ਪੁਰਾਣਾ, ਕੋ ਕਨਵੀਨਰ ਜਸਵਿੰਦਰ ਸਿੰਘ ਡੀ.ਪੀ.ਈ.ਪੀ ਸੀ.ਐਸ. ਸਕੂਲ ਬਾਘਾ ਪੁਰਾਣਾ ਹਾਜ਼ਰ ਸਨ। ਜਿਨ੍ਹਾਂ ਨੇ ਇਸ ਟੂਰਨਾਮੈਂਟ ਨੂੰ ਆਪਣਾ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ। ਨਰ ਸਿੰਘ ਬਰਾੜ ਨੇ ਦੱਸਿਆ ਕਿ ਸਪਰਿੰਗ ਫ਼ੀਲਡ ਸਕੂਲ ਦੇ ਖੇਡ ਗਰਾਊਂਡ ਬਹੁਤ ਖੁੱਲ੍ਹੇ ਹੋਣ ਕਰਕੇ ਹਰ ਸਾਲ ਜ਼ੋਨ ਕਮੇਟੀ ਵਲੋਂ ਕ੍ਰਿਕਟ ਦੇ ਮੈਚ ਹਮੇਸ਼ਾ ਇਸ ਸਕੂਲ ਵਿਚ ਹੀ ਕਰਵਾਏ ਜਾਂਦੇ ਹਨ ਅਤੇ ਅੱਜ ਜ਼ਿਲ੍ਹਾ ਪੱਧਰੀ ਕ੍ਰਿਕਟ ਦੇ ਮੈਚਾਂ ਦੀ ਵੀ ਸ਼ੁਰੂਆਤ ਇਸੇ ਗਰਾਊਂਡ ਵਿਚ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਟੀ.ਐਲ.ਐਫ. ਸਕੂਲ ਵਿਚ ਵਿਦਿਆਰਥੀਆਂ ਲਈ ਸਿਹਤ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਐਸ.ਬੀ.ਬੀ.ਐਸ. ਪਬਲਿਕ ਸਕੂਲ ਸੁਖਾਨੰਦ ’ਚ ਰੱਖੜੀ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
Ad Position 24