ਡਾ. ਸੈਫੂਦੀਨ ਕਿਚਲੂ ਪਬਲਿਕ ਸਕੂਲ ’ਚ ਵਿਸ਼ਵ ਫ਼ੋਟੋਗਰਾਫ਼ੀ ਦਿਵਸ ਮਨਾਇਆ
ਮੋਗਾ, 24 ਅਗਸਤ (ਸੁਰਿੰਦਰਪਾਲ ਸਿੰਘ)-ਏਸ਼ੀਆ ਦੀਆਂ ਪ੍ਰਮੁੱਖ ਵਿੱਦਿਅਕ ਸੰਸਥਾਵਾਂ ਵਿਚ ਸ਼ੁਮਾਰ ਡਾ. ਸੈਫੂਦੀਨ ਕਿਚਲੂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ ਵਿਦਿਆਰਥੀਆਂ ਨੂੰ ਰਚਨਾਤਮਿਕ ਗਤੀਵਿਧੀਆਂ ਨਾਲ ਜੋੜਦੇ ਹੋਏ ਵਿਸ਼ਵ ਫ਼ੋਟੋਗਰਾਫ਼ੀ ਦਿਵਸ ਉਤਸ਼ਾਹ ਅਤੇ ਰਚਨਾਤਮਿਕਤਾ ਨਾਲ ਮਨਾਇਆ ਗਿਆ।
ਵ
ਵਿਸ਼ਵ ਫ਼ੋਟੋਗਰਾਫ਼ੀ ਦਿਵਸ ਮੌਕੇ ਡਾ. ਸੈਫੂਦੀਨ ਕਿਚਲੂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ’ਚ ਫ਼ੋਟੋਗਰਾਫ਼ੀ ਦੀਆਂ ਬਾਰੀਕੀਆਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹੋਏ ਵਿਦਿਆਰਥੀ। ਤਸਵੀਰ: ਹਰਜੀਤ ਸਿੰਘ
25-08-2026
ਮੋਗਾ, 24 ਅਗਸਤ (ਸੁਰਿੰਦਰਪਾਲ ਸਿੰਘ)-ਏਸ਼ੀਆ ਦੀਆਂ ਪ੍ਰਮੁੱਖ ਵਿੱਦਿਅਕ ਸੰਸਥਾਵਾਂ ਵਿਚ ਸ਼ੁਮਾਰ ਡਾ. ਸੈਫੂਦੀਨ ਕਿਚਲੂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ ਵਿਦਿਆਰਥੀਆਂ ਨੂੰ ਰਚਨਾਤਮਿਕ ਗਤੀਵਿਧੀਆਂ ਨਾਲ ਜੋੜਦੇ ਹੋਏ ਵਿਸ਼ਵ ਫ਼ੋਟੋਗਰਾਫ਼ੀ ਦਿਵਸ ਉਤਸ਼ਾਹ ਅਤੇ ਰਚਨਾਤਮਿਕਤਾ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਫ਼ੋਟੋਗਰਾਫ਼ੀ ਦੇ ਇਤਿਹਾਸ, ਮਹੱਤਵ ਅਤੇ ਆਧੁਨਿਕ ਦੌਰ ਵਿਚ ਇਸ ਦੇ ਬਦਲਦੇ ਸਰੂਪ ਬਾਰੇ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਨੇ ਕੈਮਰੇ ਅਤੇ ਮੋਬਾਈਲ ਫ਼ੋਨ ਰਾਹੀਂ ਆਪਣੇ ਆਲੇ-ਦੁਆਲੇ ਦੀ ਕੁਦਰਤ, ਸੁੰਦਰ ਦ੍ਰਿਸ਼ਾਂ ਅਤੇ ਜੀਵਨ ਦੇ ਵੱਖ-ਵੱਖ ਰੰਗਾਂ ਨੂੰ ਤਸਵੀਰਾਂ ਵਿਚ ਕੈਦ ਕਰ ਕੇ ਆਪਣੀ ਰਚਨਾਤਮਿਕ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਨੂੰ ਦੱਸਿਆ ਗਿਆ ਕਿ ਡਿਜੀਟਲ ਯੁੱਗ ਵਿਚ ਫ਼ੋਟੋਗਰਾਫ਼ੀ ਸਿਰਫ਼ ਪੇਸ਼ੇਵਰ ਕੈਮਰਿਆਂ ਤੱਕ ਸੀਮਤ ਨਹੀਂ ਰਹੀ, ਸਗੋਂ ਮੋਬਾਈਲ ਫ਼ਨ ਦਾ ਕੈਮਰਾ ਅੱਜ ਹਰ ਵਿਅਕਤੀ ਦੇ ਹੱਥ ਵਿਚ ਮੌਜੂਦ ਹੈ। ਜਨਮ ਦਿਨ, ਪਰਿਵਾਰਕ ਸਮਾਗਮ, ਸਕੂਲ ਦੀਆਂ ਉਪਲਬਧੀਆਂ, ਯਾਤਰਾਵਾਂ, ਕੁਦਰਤੀ ਦ੍ਰਿਸ਼ ਅਤੇ ਦੋਸਤਾਂ ਨਾਲ ਬਿਤਾਏ ਪਲ ਤਸਵੀਰਾਂ ਰਾਹੀਂ ਯਾਦਾਂ ਦਾ ਹਿੱਸਾ ਬਣ ਜਾਂਦੇ ਹਨ। ਇਸ ਮੌਕੇ ਸਕੂਲ ਦੇ ਚੇਅਰਮੈਨ ਐਡਵੋਕੇਟ ਸੁਨੀਲ ਗਰਗ ਨੇ ਕਿਹਾ ਕਿ ਫ਼ੋਟੋਗਰਾਫ਼ੀ ਸਿਰਫ਼ ਤਸਵੀਰ ਖਿੱਚਣ ਦੀ ਕਲਾ ਨਹੀਂ, ਸਗੋਂ ਕਿਸੇ ਪਲ ਨੂੰ ਹਮੇਸ਼ਾ ਲਈ ਜੀਵੰਤ ਕਰ ਦੇਣ ਦੀ ਕਲਾ ਹੈ।” ਉਨ੍ਹਾਂ ਕਿਹਾ ਕਿ ਸਮਾਂ ਬੀਤ ਜਾਂਦਾ ਹੈ, ਪਰ ਇਕ ਚੰਗੀ ਤਸਵੀਰ ਉਸ ਪਲ ਦੀਆਂ ਭਾਵਨਾਵਾਂ, ਮੁਸਕਾਨ ਅਤੇ ਯਾਦਾਂ ਨੂੰ ਸਾਲਾਂ ਤੱਕ ਸਾਡੇ ਨਾਲ ਜੋੜੀ ਰੱਖਦੀ ਹੈ। ਉਨ੍ਹਾਂ ਕਿਹਾ ਕਿ ਕੁਦਰਤ ਨੇ ਹਰ ਇਨਸਾਨ ਨੂੰ ਜਨਮ ਦੇ ਨਾਲ ਹੀ ਇਕ ਕੈਮਰਾ ਦਿੱਤਾ ਹੈ ਅਤੇ ਉਹ ਕੈਮਰਾ ਸਾਡੀਆਂ ਅੱਖਾਂ ਹਨ। ਐਡਵੋਕੇਟ ਸੁਨੀਲ ਗਰਗ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਇਕ ਚੰਗੀ ਤਸਵੀਰ ਸਿਰਫ਼ ਸੁੰਦਰ ਦ੍ਰਿਸ਼ ਨੂੰ ਕੈਦ ਨਹੀਂ ਕਰਦੀ, ਸਗੋਂ ਉਸ ਦੇ ਪਿੱਛੇ ਛੁਪੀ ਭਾਵਨਾ, ਕਹਾਣੀ ਅਤੇ ਸੰਦੇਸ਼ ਨੂੰ ਵੀ ਸਾਹਮਣੇ ਲਿਆਉਂਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਮੋਬਾਈਲ ਫ਼ੋਨ ਦੀ ਵਰਤੋਂ ਸਿਰਫ਼ ਮਨੋਰੰਜਨ ਲਈ ਕਰਨ ਦੀ ਬਜਾਏ ਇਸ ਦੀ ਰਚਨਾਤਮਿਕ ਸਮਰੱਥਾ ਨੂੰ ਪਛਾਣਨ ਅਤੇ ਫ਼ੋਟੋਗਰਾਫ਼ੀ ਵਰਗੀਆਂ ਸਕਾਰਾਤਮਿਕ ਗਤੀਵਿਧੀਆਂ ਰਾਹੀਂ ਆਪਣੀ ਕਲਪਨਾ ਸ਼ਕਤੀ ਨੂੰ ਵਿਕਸਿਤ ਕਰਨ ਲਈ ਪ੍ਰੇਰਿਤ ਕੀਤਾ। ਸਕੂਲ ਦੀ ਡਾਇਰੈਕਟਰ ਸੁਨੀਤਾ ਰਾਣੀ ਗਰਗ ਨੇ ਕਿਹਾ ਕਿ ਫ਼ੋਟੋਗਰਾਫ਼ੀ ਵਿਦਿਆਰਥੀਆਂ ਲਈ ਰਚਨਾਤਮਿਕ ਅਭਿਵਿਅਕਤੀ, ਨਿਰੀਖਣ ਸਮਰੱਥਾ ਅਤੇ ਕਲਪਨਾ ਸ਼ਕਤੀ ਨੂੰ ਵਿਕਸਿਤ ਕਰਨ ਦਾ ਪ੍ਰਭਾਵਸ਼ਾਲੀ ਮਾਧਿਅਮ ਹੈ। ਉਨ੍ਹਾਂ ਕਿਹਾ ਕਿ ਮੋਬਾਈਲ ਫ਼ੋਨ ਨੇ ਇਸ ਕਲਾ ਨੂੰ ਹਰ ਵਿਅਕਤੀ ਲਈ ਆਸਾਨ ਬਣਾ ਦਿੱਤਾ ਹੈ, ਪਰ ਚੰਗੀ ਫ਼ੋਟੋਗਰਾਫ਼ੀ ਲਈ ਸਿਰਫ਼ ਕੈਮਰਾ ਹੋਣਾ ਹੀ ਕਾਫ਼ੀ ਨਹੀਂ। ਰੌਸ਼ਨੀ, ਕੋਣ, ਫਰੇਮ, ਪਿਛੋਕੜ, ਵਿਸ਼ਾ ਅਤੇ ਸਹੀ ਸਮੇਂ ਦੀ ਸਮਝ ਵੀ ਜ਼ਰੂਰੀ ਹੈ। ਸਕੂਲ ਪ੍ਰਬੰਧਨ ਨੇ ਵਿਦਿਆਰਥੀਆਂ ਨੂੰ ਸੰਦੇਸ਼ ਦਿੱਤਾ ਕਿ ਹਰ ਤਸਵੀਰ ਇਕ ਯਾਦ ਹੈ, ਹਰ ਯਾਦ ਇਕ ਕਹਾਣੀ ਹੈ ਅਤੇ ਹਰ ਕਹਾਣੀ ਜ਼ਿੰਦਗੀ ਦਾ ਇਕ ਖ਼ੂਬਸੂਰਤ ਹਿੱਸਾ ਹੈ।