ਮੰਡੀਆਂ ’ਚ ਰੁਲਦੇ ਝੋਨੇ ਨੇ ਸਰਕਾਰਾਂ ਦੇ ਢਿੱਲੇ ਪ੍ਰਬੰਧਾਂ ਦੀ ਖੋਲ੍ਹੀ ਪੋਲ-ਪਿਸ਼ੌਰਾ ਸਿੰਘ
ਕੋਟ ਈਸੇ ਖਾਂ, 14 ਨਵੰਬਰ (ਗੁਰਮੀਤ ਸਿੰਘ ਖਾਲਸਾ)- ਮੰਡੀਆਂ ਵਿਚ ਝੋਨੇ ਦੀ ਖਰੀਦ ਚੁਕਾਈ ਦੇ ਸਹੀ ਪ੍ਰਬੰਧ ਨਾ ਹੋਣ ਕਰਕੇ ਕਿਸਾਨ, ਆੜ੍ਹਤੀਏ ਤੇ ਮਜ਼ਦੂਰ ਜਿੱਥੇ ਨਿਰਾਸ਼ਾ ਦੇ ਆਲਮ ’ਚ ਹਨ, ਉੱਥੇ ਹੀ ਕਿਸਾਨੀ ਨੂੰ ਲੈ ਕੇ ਵੱਡੇ ਵੱਡੇ ਵਾਅਦੇ ਕਰਦੀਆਂ ਸਰਕਾਰਾਂ ਦੇ ਮੰਡੀਆਂ ’ਚ ਘਟੀਆ ਪ੍ਰਬੰਧਾਂ ਦੀ ਪੂਰੀ ਪੋਲ ਖੁੱਲ੍ਹ ਚੁੱਕੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਕਿਸਾਨ ਆਗੂ ਪਿਸ਼ੌਰਾ ਸਿੰਘ ਮੁੰਡੀ ਜਮਾਲ ਨੇ ਪ੍ਰੈੱਸ ਬਿਆਨ ਰਾਹੀਂ ਕਰਦਿਆਂ ਕਿਹਾ ਕਿ ਭਾਵੇਂ ਕਿ ਸਰਕਾਰ ਨੇ ਖਰੀਦ ਅਕਤੂਬਰ ਮਹੀਨੇ ਦੇ ਸ਼ੁਰੂ ’ਚ ਹੀ ਐਲਾਨ ਕੀਤਾ ਸੀ ਪਰ ਕਿਸਾਨਾਂ ਨੂੰ ਨਾਲ ਇਹ ਵੀ ਕਿਹਾ ਗਿਆ ਸੀ ਕਿ ਝੋਨੇ ਦੀ ਨਮੀਂ ਜ਼ਿਆਦਾ ਨਾ ਹੋਵੇ, ਜਿਸ ਕਰਕੇ ਕਿਸਾਨ ਪਹਿਲਾਂ ਤਾਂ ਮੰਡੀਆਂ ਵਿਚ ਝੋਨਾ ਲੇਟ ਲਿਆਉਣ ਲਈ ਮਜਬੂਰ ਹੋਏ, ਉਸ ਤੋਂ ਬਾਅਦ ਜੇ ਖਰੀਦ ਵੱਲ ਦੇਖਿਆ ਜਾਵੇ ਤਾਂ ਤਕਰੀਬਨ 15-20 ਕੁ ਦਿਨ ਹੀ ਸਹੀ ਢੰਗ ਨਾਲ ਖਰੀਦ ਹੋਈ ਤੇ 30 ਅਕਤੂਬਰ ਤੋਂ ਬਾਅਦ ਆੜ੍ਹਤੀਆਂ, ਕਿਸਾਨਾਂ ਦੀਆਂ ਮੁਸ਼ਕਿਲਾਂ ਵੱਧ ਗਈਆਂ| ਜਿੱਥੇ ਆੜ੍ਹਤੀਆਂ ਨੂੰ ਝੋਨੇ ਦੀ ਫਸਲ ਸਮੇਟਣ ਲਈ ਬਾਰ ਦਾਨਾ ਨਹੀਂ ਮਿਲ ਰਿਹਾ, ਉੱਥੇ ਹੀ ਚੁਕਾਈ ਦਾ ਵੀ ਕੰਮ ਬਹੁਤ ਸੁਸਤ ਚੱਲਿਆ।
ਕੋਟ ਈਸੇ ਖਾਂ, 14 ਨਵੰਬਰ (ਗੁਰਮੀਤ ਸਿੰਘ ਖਾਲਸਾ)- ਮੰਡੀਆਂ ਵਿਚ ਝੋਨੇ ਦੀ ਖਰੀਦ ਚੁਕਾਈ ਦੇ ਸਹੀ ਪ੍ਰਬੰਧ ਨਾ ਹੋਣ ਕਰਕੇ ਕਿਸਾਨ, ਆੜ੍ਹਤੀਏ ਤੇ ਮਜ਼ਦੂਰ ਜਿੱਥੇ ਨਿਰਾਸ਼ਾ ਦੇ ਆਲਮ ’ਚ ਹਨ, ਉੱਥੇ ਹੀ ਕਿਸਾਨੀ ਨੂੰ ਲੈ ਕੇ ਵੱਡੇ ਵੱਡੇ ਵਾਅਦੇ ਕਰਦੀਆਂ ਸਰਕਾਰਾਂ ਦੇ ਮੰਡੀਆਂ ’ਚ ਘਟੀਆ ਪ੍ਰਬੰਧਾਂ ਦੀ ਪੂਰੀ ਪੋਲ ਖੁੱਲ੍ਹ ਚੁੱਕੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਕਿਸਾਨ ਆਗੂ ਪਿਸ਼ੌਰਾ ਸਿੰਘ ਮੁੰਡੀ ਜਮਾਲ ਨੇ ਪ੍ਰੈੱਸ ਬਿਆਨ ਰਾਹੀਂ ਕਰਦਿਆਂ ਕਿਹਾ ਕਿ ਭਾਵੇਂ ਕਿ ਸਰਕਾਰ ਨੇ ਖਰੀਦ ਅਕਤੂਬਰ ਮਹੀਨੇ ਦੇ ਸ਼ੁਰੂ ’ਚ ਹੀ ਐਲਾਨ ਕੀਤਾ ਸੀ ਪਰ ਕਿਸਾਨਾਂ ਨੂੰ ਨਾਲ ਇਹ ਵੀ ਕਿਹਾ ਗਿਆ ਸੀ ਕਿ ਝੋਨੇ ਦੀ ਨਮੀਂ ਜ਼ਿਆਦਾ ਨਾ ਹੋਵੇ, ਜਿਸ ਕਰਕੇ ਕਿਸਾਨ ਪਹਿਲਾਂ ਤਾਂ ਮੰਡੀਆਂ ਵਿਚ ਝੋਨਾ ਲੇਟ ਲਿਆਉਣ ਲਈ ਮਜਬੂਰ ਹੋਏ, ਉਸ ਤੋਂ ਬਾਅਦ ਜੇ ਖਰੀਦ ਵੱਲ ਦੇਖਿਆ ਜਾਵੇ ਤਾਂ ਤਕਰੀਬਨ 15-20 ਕੁ ਦਿਨ ਹੀ ਸਹੀ ਢੰਗ ਨਾਲ ਖਰੀਦ ਹੋਈ ਤੇ 30 ਅਕਤੂਬਰ ਤੋਂ ਬਾਅਦ ਆੜ੍ਹਤੀਆਂ, ਕਿਸਾਨਾਂ ਦੀਆਂ ਮੁਸ਼ਕਿਲਾਂ ਵੱਧ ਗਈਆਂ| ਜਿੱਥੇ ਆੜ੍ਹਤੀਆਂ ਨੂੰ ਝੋਨੇ ਦੀ ਫਸਲ ਸਮੇਟਣ ਲਈ ਬਾਰ ਦਾਨਾ ਨਹੀਂ ਮਿਲ ਰਿਹਾ, ਉੱਥੇ ਹੀ ਚੁਕਾਈ ਦਾ ਵੀ ਕੰਮ ਬਹੁਤ ਸੁਸਤ ਚੱਲਿਆ। ਮੁੰਡੀ ਜਮਾਲ ਨੇ ਕਿਹਾ ਕਿ ਕਈ ਅਜਿਹੇ ਕਿਸਾਨ ਵੀ ਹਨ ਜੋ ਫਸਲ ਨਾ ਵਿਕਣ ਕਾਰਨ ਕਈ ਦਿਨਾਂ ਤੋਂ ਅਜੇ ਵੀ ਮੰਡੀਆਂ ’ਚ ਬੈਠੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਜਲਦੀ ਤੋਂ ਜਲਦੀ ਸੀਜ਼ਨ ਦਾ ਕੰਮ ਨਿਪਟਾਏ ਤਾਂ ਜੋ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਸੁੱਖ ਦਾ ਸਾਹ ਆ ਸਕੇ।