24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਪੰਜਾਬ ’ਚ ਵਾਤਾਵਰਨ ਸੁਧਾਰ ਲਈ ਸ਼ੁਰੂ ਹੋਈ ‘ਗੋ ਗਰੀਨ ਡਰਾਈਵ’ ਮੁਹਿੰਮ

ਨਿਹਾਲ ਸਿੰਘ ਵਾਲਾ, 23 ਅਗਸਤ (ਸੁਖਦੇਵ ਸਿੰਘ ਖ਼ਾਲਸਾ)-? ਪੰਜਾਬ ‘ਚ ਵਾਤਾਵਰਨ ਸੰਭਾਲ ਅਤੇ ਹਰਿਆਵਲ ਵਧਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ‘ਗੋ ਗਰੀਨ ਡਰਾਈਵ’ ਮੁਹਿੰਮ ਨੂੰ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਬੂਟੇ ਲਗਾਉਣ ਦੇ ਨਾਲ ਅੱਗੇ ਵਧਾਇਆ ਗਿਆ।

Ad Position 21
No active advertisement
ਅਜੀਤ ਡੈਸਕ 24-08-2026
ਨਿਹਾਲ ਸਿੰਘ ਵਾਲਾ, 23 ਅਗਸਤ (ਸੁਖਦੇਵ ਸਿੰਘ ਖ਼ਾਲਸਾ)-?ਪੰਜਾਬ ‘ਚ ਵਾਤਾਵਰਨ ਸੰਭਾਲ ਅਤੇ ਹਰਿਆਵਲ ਵਧਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ‘ਗੋ ਗਰੀਨ ਡਰਾਈਵ’ ਮੁਹਿੰਮ ਨੂੰ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਬੂਟੇ ਲਗਾਉਣ ਦੇ ਨਾਲ ਅੱਗੇ ਵਧਾਇਆ ਗਿਆ। ਇਸੇ ਲੜੀ ਤਹਿਤ ਐਨਵਾਇਰਨਮੈਂਟ ਐਂਡ ਸੋਸ਼ਲ ਜਸਟਿਸ ਕਮਿਸ਼ਨ ਦੇ ਨੈਸ਼ਨਲ ਚੇਅਰਮੈਨ ਰਿਤਿਕ ਅਰੋੜਾ ਨੇ ਜਲੰਧਰ, ਲੁਧਿਆਣਾ, ਅੰਮ੍ਰਿਤਸਰ ਅਤੇ ਮੰਡੀ ਗੋਬਿੰਦਗੜ੍ਹ ਤੋਂ ਬਾਅਦ ਅੱਜ ਨਿਹਾਲ ਸਿੰਘ ਵਾਲਾ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ‘ਚ ਬੂਟੇ ਲਗਾ ਕੇ ਮੁਹਿੰਮ ਨੂੰ ਅੱਗੇ ਤੋਰਿਆ। ਇਸ ਮੌਕੇ ਰਿਤਿਕ ਅਰੋੜਾ ਨੇ ਕਿਹਾ ਕਿ ਪੰਜਾਬ ‘ਚ ਲਗਾਤਾਰ ਘੱਟ ਰਹੀ ਹਰਿਆਵਲ ਅਤੇ ਰੁੱਖਾਂ ਦੀ ਸੰਖਿਆ ਭਵਿੱਖ ਦੇ ਸਿਹਤ ਅਤੇ ਵਾਤਾਵਰਨ ਲਈ ਚਿੰਤਾ ਦਾ ਵਿਸ਼ਾ ਹੈ। ਇਸੇ ਨੂੰ ਧਿਆਨ ‘ਚ ਰੱਖਦੇ ਹੋਏ ਪੂਰੇ ਪੰਜਾਬ ‘ਚ ਵੱਡੇ ਪੱਧਰ ‘ਤੇ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਹੁਣ ਤੱਕ ਕਰੀਬ 10 ਹਜ਼ਾਰ ਬੂਟੇ ਲਗਾਏ ਜਾ ਚੁੱਕੇ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਬੂਟੇ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਦੇਖਭਾਲ ਅਤੇ ਸੰਭਾਲ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਮਾਤਾ-ਪਿਤਾ ਆਪਣੇ ਬੱਚਿਆਂ ਦੀ ਦੇਖਭਾਲ ਕਰਦੇ ਹਨ, ਉਸੇ ਤਰ੍ਹਾਂ ਲਗਾਏ ਗਏ ਬੂਟਿਆਂ ਦੀ ਵੀ ਨਿਯਮਿਤ ਦੇਖਭਾਲ ਕੀਤੀ ਜਾਣੀ ਚਾਹੀਦੀ ਹੈ, ਤਦ ਹੀ ਇਹ ਮੁਹਿੰਮ ਆਪਣੇ ਉਦੇਸ਼ ਨੂੰ ਹਾਸਲ ਕਰ ਸਕੇਗੀ। ਇਸੇ ਮੁਹਿੰਮ ਦੇ ਤਹਿਤ ਅੱਜ ਨਿਹਾਲ ਸਿੰਘ ਵਾਲਾ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ‘ਚ ਵੀ ਬੂਟੇ ਲਗਾਉਣ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਸ ‘ਚ ਸਥਾਨਕ ਲੋਕਾਂ ਅਤੇ ਵੱਖ-ਵੱਖ ਖੇਤਰਾਂ ਨਾਲ ਜੁੜੇ ਲੋਕਾਂ ਨੇ ਭਾਗ ਲੈ ਕੇ ਵਾਤਾਵਰਨ ਸੰਭਾਲ ਦਾ ਸੰਦੇਸ਼ ਦਿੱਤਾ। ਇਸ ਮੌਕੇ ਹਨੀ ਸ਼ਰਮਾ, ਬਾਲ ਕ੍ਰਿਸ਼ਨ, ਗੁਰਤੇਜ ਸਿੰਘ, ਜਸਪ੍ਰੀਤ ਸਿੰਘ ਅਤੇ ਮਜ਼ੀਦ ਸਮੇਤ ਹੋਰ ਪਤਵੰਤੇ ਸੱਜਣ ਮੌਜੂਦ ਰਹੇ।
Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ 24 ਭਾਜਪਾ ਛੱਡ ‘ਆਪ’ ’ਚ ਸ਼ਾਮਿਲ ਹੋਈ ਕੌਂਸਲਰ ਹੇਮ ਲਤਾ ਅਗਲੀ ਖ਼ਬਰ ਸੱਜਣ ਕੁਮਾਰ ਨੂੰ ਰੋਲ ਮਾਡਲ ਦੱਸਣ ਵਾਲੀ ਕਾਂਗਰਸ ਪਾਰਟੀ ਕਦੇ ਸਿੱਖਾਂ ਦੀ ਭਲਾਈ ਲਈ ਨਹੀਂ ਸੋਚ ਸਕਦੀ-ਜਥੇਦਾਰ ਤੀਰਥ ਸਿੰਘ...
Ad Position 24