ਵਾਤਾਵਰਨ ਸਾਫ਼ ਅਤੇ ਗਰਮੀ ਤੋਂ ਬਚਣਾ ਲਈ ਵੱਧ ਤੋਂ ਵੱਧ ਬੂਟੇ ਲਾਓ
ਨੱਥੂਵਾਲਾ ਗਰਬੀ, 20 ਅਗਸਤ (ਨਵਦੀਪ ਸਿੰਘ)-ਬੀਤੇ ਦਿਨੀਂ ਪਿੰਡ ਭੇਖਾ ਦੇ ਕਿਸਾਨ ਆਗੂਆਂ ਵਲੋਂ ਇਕ ਮੀਟਿੰਗ ਬਲਾਕ ਅਫ਼ਸਰ ਕਮਲਜੀਤ ਸਿੰਘ ਵਣ ਵਿਭਾਗ ਨਾਲ ਕੀਤੀ ਗਈ ਜਿਸ ਵਿਚ ਵਾਤਾਵਰਣ ਸਾਫ਼ ਅਤੇ ਵੱਧ ਰਹੀ ਗਰਮੀ ਤੇ ਚਰਚਾ ਕੀਤੀ ਗਈ। ਜਾਣਕਾਰੀ ਸਾਂਝੀ ਕਰਦਿਆ ਬਲਾਕ ਬਾਘਾ ਪੁਰਾਣਾ ਦੇ ਬਲਾਕ ਅਫ਼ਸਰ ਕਮਲਜੀਤ ਸਿੰਘ ਨੇ ਕਿਹਾ ਸਾਡੇ ਵਲੋਂ ਵੱਧ ਤੋਂ ਵੱਧ ਬੂਟੇ ਲਾਉਣ ਦਾ ਟੀਚਾ ਰੱਖਿਆ ਗਿਆ ਹੈ ਤੇ ਸਾਡੀਆਂ ਜਿੰਨੀਆਂ ਸਰਕਾਰੀ ਨਰਸਰੀਆਂ ਹਨ ਉੱਥੇ ਫਲਦਾਰ, ਛਾਂਦਾਰ, ਫੁੱਲਾਂ ਦੇ ਬੂਟੇ ਅਤੇ ਵਿਰਾਸਤੀ ਬੂਟੇ ਆਦਿ ਮਿਲਦੇ ਹਨ ਸੋ ਸਾਰੀਆਂ ਗਰਾਮ ਪੰਚਾਇਤਾਂ, ਸਕੂਲ ਅਤੇ ਕਲੱਬਾਂ ਅਤੇ ਧਾਰਮਿਕ ਅਸਥਾਨਾਂ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਬੂਟੇ ਲਾਉਣ ਲਈ ਸਾਡੇ ਨਾਲ 99157-40016 ‘ਤੇ ਸੰਪਰਕ ਕਰਕੇ ਕੋਈ ਜਾਣਕਾਰੀ ਹਾਸਲ ਕਰ ਸਕਦੇ ਹੋ।
ਗੱਲਬਾਤ ਦੌਰਾਨ ਬਲਾਕ ਅਫ਼ਸਰ ਕਮਲਜੀਤ ਸਿੰਘ। ਤਸਵੀਰ : ਨਵਦੀਪ ਸਿੰਘ
21-08-2026