19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਠੱਠੀ ਭਾਈ ਤੋਂ ਰਵਾਨਾ ਹੋਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਵਾਲੀ ਬੱਸ ਨੂੰ ਭਾਈ ਸ਼ਮਸ਼ੇਰ ਸਿੰਘ ਖੋਖਰ ਨੇ ਝੰਡੀ ਦੇ ਕੇ ਕੀਤਾ ਰਵਾਨਾ

ਠੱਠੀ ਭਾਈ, 19 ਅਗਸਤ (ਜਗਰੂਪ ਸਿੰਘ ਮਠਾੜੂ)-ਪੰਜਾਬ ਸਰਕਾਰ ਦੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅਧੀਨ ਬਾਘਾ ਪੁਰਾਣਾ ਬਲਾਕ ਦੇ ਪਿੰਡ ਠੱਠੀ ਭਾਈ ਤੋਂ ਸ਼ਰਧਾਲੂਆਂ ਦੀ ਬੱਸ ਵੱਖ-ਵੱਖ ਧਾਰਮਿਕ ਤੀਰਥ ਸਥਾਨਾਂ ਦੇ ਦਰਸ਼ਨਾਂ ਲਈ ਬਲਾਕ ਮਹਿਲਾ ਵਿੰਗ ਬਾਘਾ ਪੁਰਾਣਾ ਦੀ ਪ੍ਰਧਾਨ ਮੈਡਮ ਅਮਨਦੀਪ ਕੌਰ ਅਰੋੜਾ ਠੱਠੀ ਭਾਈ ਦੀ ਅਗਵਾਈ ਹੇਠ ਰਵਾਨਾ ਕੀਤੀ ਗਈ। ਇਸ ਬੱਸ ਨੂੰ ਸੀਨੀਅਰ ਆਗੂ ਭਾਈ ਸ਼ਮਸ਼ੇਰ ਸਿੰਘ ਖੋਖਰ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਅਤੇ ਯਾਤਰੀਆਂ ਨੂੰ ਸੁਖਮਈ ਤੇ ਮੰਗਲਮਈ ਯਾਤਰਾ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।

Ad Position 21
No active advertisement
ਮੁੱਖ ਮੰਤਰੀ ਤੀਰਥ ਯਾਤਰਾ ਵਾਲੀ ਬੱਸ ਰਾਹੀਂ ਯਾਤਰਾ ਕਰਨ ਵਾਲੀਆਂ ਸੰਗਤਾਂ ਦਾ ਵਾਪਸ ਪਰਤਣ ਤੇ ਸਵਾਗਤ ਕਰਨ ਸਮੇਂ ਆਮ ਆਦਮੀ ਪਾਰਟੀ ਦੀ ਟੀਮ। ਤਸਵੀਰ : ਜਗਰੂਪ ਸਿੰਘ ਮਠਾੜੂ ਲਾਇਨਜ਼ ਕਲੱਬ ਮੋਗਾ ਰਾਇਲ ਵਲੋਂ ਤੀਜ ਦਾ ਤਿਉਹਾਰ ਮਨਾਉਣ ਸਮੇਂ। ਅਜੀਤ ਤਸਵੀਰ 20-08-2026
ਠੱਠੀ ਭਾਈ, 19 ਅਗਸਤ (ਜਗਰੂਪ ਸਿੰਘ ਮਠਾੜੂ)-ਪੰਜਾਬ ਸਰਕਾਰ ਦੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅਧੀਨ ਬਾਘਾ ਪੁਰਾਣਾ ਬਲਾਕ ਦੇ ਪਿੰਡ ਠੱਠੀ ਭਾਈ ਤੋਂ ਸ਼ਰਧਾਲੂਆਂ ਦੀ ਬੱਸ ਵੱਖ-ਵੱਖ ਧਾਰਮਿਕ ਤੀਰਥ ਸਥਾਨਾਂ ਦੇ ਦਰਸ਼ਨਾਂ ਲਈ ਬਲਾਕ ਮਹਿਲਾ ਵਿੰਗ ਬਾਘਾ ਪੁਰਾਣਾ ਦੀ ਪ੍ਰਧਾਨ ਮੈਡਮ ਅਮਨਦੀਪ ਕੌਰ ਅਰੋੜਾ ਠੱਠੀ ਭਾਈ ਦੀ ਅਗਵਾਈ ਹੇਠ ਰਵਾਨਾ ਕੀਤੀ ਗਈ। ਇਸ ਬੱਸ ਨੂੰ ਸੀਨੀਅਰ ਆਗੂ ਭਾਈ ਸ਼ਮਸ਼ੇਰ ਸਿੰਘ ਖੋਖਰ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਅਤੇ ਯਾਤਰੀਆਂ ਨੂੰ ਸੁਖਮਈ ਤੇ ਮੰਗਲਮਈ ਯਾਤਰਾ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਮੈਡਮ ਅਮਨਦੀਪ ਕੌਰ ਅਰੋੜਾ, ਮੱਖਣ ਸਿੰਘ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਰਾਹੀਂ ਬਜ਼ੁਰਗ ਸ਼ਰਧਾਲੂਆਂ ਨੂੰ ਵੱਖ-ਵੱਖ ਪ੍ਰਸਿੱਧ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਦਾ ਸੁਨਹਿਰੀ ਮੌਕਾ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਯਾਤਰੀਆਂ ਦੇ ਆਉਣ-ਜਾਣ, ਰਹਿਣ, ਭੋਜਨ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਦਾ ਪ੍ਰਬੰਧ ਸਰਕਾਰ ਵਲੋਂ ਕੀਤਾ ਗਿਆ ਹੈ ਤਾਂ ਜੋ ਸ਼ਰਧਾਲੂ ਬਿਨਾਂ ਕਿਸੇ ਦਿੱਕਤ ਦੇ ਆਪਣੀ ਯਾਤਰਾ ਸੰਪੂਰਨ ਕਰ ਸਕਣ। ਯਾਤਰਾ ‘ਤੇ ਰਵਾਨਾ ਹੋਣ ਵਾਲੇ ਸ਼ਰਧਾਲੂਆਂ ਨੇ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਯੋਜਨਾ ਨੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਪੂਰਾ ਕਰਨ ਵਿਚ ਅਹਿਮ ਯੋਗਦਾਨ ਪਾਇਆ ਹੈ। ਇਸ ਮੌਕੇ ਡਾ. ਗੁਰਮੀਤ ਸਿੰਘ ਚੀਮਾ, ਦਰਸ਼ਨ ਸਿੰਘ ਫ਼ੌਜੀ, ਇਕਬਾਲ ਸਿੰਘ ਅਕਾਲੀ, ਜੱਸਾ ਡੇਅਰੀ ਵਾਲਾ ਤੋਂ ਇਲਾਵਾ ਰਣਜੀਤ ਸਿੰਘ ਰੋਡੇ, ਗਗਨਦੀਪ ਸਿੰਘ ਮਾਣੂੰਕੇ ਗਿੱਲ, ਗਗਨਦੀਪ ਸਿੰਘ ਰੋਡੇ ਅਤੇ ਯਾਤਰਾ ਗਾਈਡ ਨਵਜੋਤ ਸਮਾਲਸਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ 15 ਦੇ ਸ਼ਾਂਤਮਈ ਪ੍ਰਦਰਸ਼ਨ ਨੂੰ ਲੈ ਕੇ ਕਿਸਾਨ ਤੇ ਸਿੱਖ ਆਗੂਆਂ ਸਮੇਤ ਕਈ ਸਿੰਘਾਂ ਖ਼ਿਲਾਫ਼ ਐਫ.ਆਈ.ਆਰ. ਦਰਜ ਕਰਨ ਦੀ ਨਿਖੇਧੀ ਅਗਲੀ ਖ਼ਬਰ ਆਦਰਸ਼ ਦੁਸਹਿਰਾ ਕਮੇਟੀ ਦੀ ਹੋਈ ਮੀਟਿੰਗ
Ad Position 24