ਆਦਰਸ਼ ਦੁਸਹਿਰਾ ਕਮੇਟੀ ਦੀ ਹੋਈ ਮੀਟਿੰਗ
ਧਰਮਕੋਟ, 19 ਅਗਸਤ (ਪਰਮਜੀਤ ਸਿੰਘ)-ਆਦਰਸ਼ ਦੁਸਹਿਰਾ ਕਮੇਟੀ (ਰਜਿ:) ਧਰਮਕੋਟ ਦੀ ਵਿਸ਼ੇਸ਼ ਮੀਟਿੰਗ ਅੱਜ ਕਮੇਟੀ ਦੇ ਪ੍ਰਧਾਨ ਸ਼੍ਰੀ ਉਗਰਸੈਨ ਨੌਹਰੀਆ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿਚ ਸਾਲ 2026 ਦੇ ਦੁਸਹਿਰਾ ਉਤਸਵ ਨੂੰ ਧੂਮਧਾਮ ਨਾਲ ਮਨਾਉਣ ਸਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਕਈ ਅਹਿਮ ਫ਼ੈਸਲੇ ਲਏ ਗਏ।
ਧਰਮਕੋਟ, 19 ਅਗਸਤ (ਪਰਮਜੀਤ ਸਿੰਘ)-ਆਦਰਸ਼ ਦੁਸਹਿਰਾ ਕਮੇਟੀ (ਰਜਿ:) ਧਰਮਕੋਟ ਦੀ ਵਿਸ਼ੇਸ਼ ਮੀਟਿੰਗ ਅੱਜ ਕਮੇਟੀ ਦੇ ਪ੍ਰਧਾਨ ਸ਼੍ਰੀ ਉਗਰਸੈਨ ਨੌਹਰੀਆ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿਚ ਸਾਲ 2026 ਦੇ ਦੁਸਹਿਰਾ ਉਤਸਵ ਨੂੰ ਧੂਮਧਾਮ ਨਾਲ ਮਨਾਉਣ ਸਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਕਈ ਅਹਿਮ ਫ਼ੈਸਲੇ ਲਏ ਗਏ। ਮੀਟਿੰਗ ਵਿਚ ਫ਼ੈਸਲਾ ਲਿਆ ਗਿਆ ਕਿ 15 ਸਤੰਬਰ ਨੂੰ ਸ਼ਾਮ 5 ਵਜੇ ਲਾਲਾ ਸ਼੍ਰੀ ਵਜ਼ੀਰੀ ਮੱਲ ਗਊਸ਼ਾਲਾ ਤੋਂ ਸ਼ਹਿਰ ਨਿਵਾਸੀਆਂ ਅਤੇ ਸਮੂਹ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਵਿਸ਼ਾਲ ਝੰਡਾ ਕੱਢਿਆ ਜਾਵੇਗਾ। ਇਸੇ ਦਿਨ ਤੋਂ ਧਰਮਕੋਟ ਦੇ 35ਵੇਂ ਦੁਸਹਿਰੇ ਦਾ ਰਸਮੀ ਆਗਾਜ਼ ਹੋਵੇਗਾ। ਕਮੇਟੀ ਵਲੋਂ ਜਾਣਕਾਰੀ ਦਿੱਤੀ ਗਈ ਕਿ 15 ਅਕਤੂਬਰ ਨੂੰ ਸ਼੍ਰੀ ਰਾਮਚੰਦਰ ਜੀ ਦੀ ਬਰਾਤ ਦੀ ਸ਼ਾਨਦਾਰ ਸ਼ੋਭਾ ਯਾਤਰਾ ਲਾਲਾ ਸ਼੍ਰੀ ਗੋਪੀ ਮੱਲ ਦੀ ਸਰਾਂ ਤੋਂ ਸ਼ੁਰੂ ਹੋ ਕੇ ਮੇਨ ਬਾਜ਼ਾਰ ਵਿਚੋਂ ਦੀ ਲੰਘੇਗੀ। ਇਹ ਯਾਤਰਾ ਬਹੁਤ ਹੀ ਆਕਰਸ਼ਕ ਅਤੇ ਦੇਖਣਯੋਗ ਹੋਵੇਗੀ। ਇਸੇ ਤਰ੍ਹਾਂ 19 ਅਕਤੂਬਰ ਨੂੰ ਸ਼ਹਿਰ ਵਿਚੋਂ ਸੁੰਦਰ-ਸੁੰਦਰ ਝਾਕੀਆਂ ਕੱਢੀਆਂ ਜਾਣਗੀਆਂ। ਦੁਸਹਿਰੇ ਦੇ ਸਮਾਪਤੀ ਸਮਾਗਮ ਵਜੋਂ 20 ਅਕਤੂਬਰ ਨੂੰ ਏ.ਡੀ. ਸਕੂਲ ਦੇ ਗਰਾਊਂਡ ਵਿਚ ਰਾਵਣ ਦਹਿਨ ਦਾ ਪ੍ਰੋਗਰਾਮ ਕਰਵਾਇਆ ਜਾਵੇਗਾ। ਇਸ ਮੌਕੇ ਕਮੇਟੀ ਦੇ ਸਰਪ੍ਰਸਤ ਹਰਦੀਪ ਸਿੰਘ ਫ਼ੌਜੀ ਸਕੱਤਰ ਦਵਿੰਦਰ ਛਾਬੜਾ, ਰਾਉ ਬਰਿੰਦਰ ਪੱਬੀ, ਅਸ਼ੋਕ ਬਜਾਜ, ਮੁਕੇਸ਼ ਕੁਮਾਰ ਬਿੱਟੂ, ਡਾ. ਅਸ਼ੋਕ ਸ਼ਰਮਾ, ਮਦਨ ਲਾਲ ਤਲਵਾੜ, ਸੁਖਵਿੰਦਰ ਸ਼ਰਮਾ ਬੱਬੂ, ਸੰਜੀਵ ਕਟਾਰੀਆ ਬੌਬੀ, ਨਵਦੀਪ ਅਹੂਜਾ ਬੱਬਲੂ, ਜਸਵਿੰਦਰ ਰੱਖੜਾ, ਸੁਮਿਤ ਨੌਹਰੀਆ, ਸੰਜੀਵ ਕੁਮਾਰ, ਸਾਜਨ ਛਾਬੜਾ ਸਮੇਤ ਕਮੇਟੀ ਦੇ ਨੌਜਵਾਨ ਕਲਾਕਾਰ ਅਤੇ ਮੈਂਬਰ ਹਾਜ਼ਰ ਸਨ। ਕਮੇਟੀ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਦੁਸਹਿਰੇ ਦੇ ਸਾਰੇ ਪ੍ਰੋਗਰਾਮਾਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ।