12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਐਸ.ਡੀ. ਕਾਲਜ ਫਾਰ ਵੋਮੈਨ ਮੋਗਾ ਦਾ ਨਤੀਜਾ ਸ਼ਾਨਦਾਰ ਰਿਹਾ

ਮੋਗਾ, 11 ਅਗਸਤ (ਜਸਪਾਲ ਸਿੰਘ ਬੱਬੀ)-ਐਸ. ਡੀ.

Ad Position 21
No active advertisement
ਅਜੀਤ ਡੈਸਕ 12-08-2026
ਮੋਗਾ, 11 ਅਗਸਤ (ਜਸਪਾਲ ਸਿੰਘ ਬੱਬੀ)-ਐਸ.ਡੀ. ਕਾਲਜ ਫਾਰ ਵੋਮੈਨ ਮੋਗਾ ਦੀਆਂ ਵਿਦਿਆਰਥਣਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਨਤੀਜਿਆਂ ਵਿਚ ਐਮ.ਏ. ਪੰਜਾਬੀ ਦੇ ਪਹਿਲੇ ਅਤੇ ਛੇਵੇਂ ਸਮੈਸਟਰ ਦੇ ਨਾਲ ਨਾਲ ਐਮ.ਏ. ਇਕਨਾਮਿਕਸ ਅਤੇ ਐਮ.ਏ. ਹਿੰਦੀ ਦੇ ਛੇਵੇਂ ਸਮੈਸਟਰਾਂ ਦਾ ਨਤੀਜਾ ਵੀ ਸ਼ਾਨਦਾਰ ਰਿਹਾ| ਪ੍ਰਿੰਸੀਪਲ ਡਾ. ਨੀਨਾ ਅਨੇਜਾ ਨੇ ਵਿਦਿਆਰਥਣਾਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ| ਉਨ੍ਹਾਂ ਦੱਸਿਆ ਕਿ ਐਮ. ਪੰਜਾਬੀ ਦੇ ਪਹਿਲੇ ਭਾਗ ਦੇ ਦੂਸਰੇ ਸਮੈਸਟਰ ਵਿਚ ਸੁਖਵਿੰਦਰ ਕੌਰ ਨੇ 87 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਮੈਰਿਟ ਸੂਚੀ ਵਿਚ ਅਤੇ ਕਾਲਜ ਵਿਚ ਪਹਿਲਾ ਸਥਾਨ ਹਾਸਲ ਕੀਤਾ| ਨਵਪ੍ਰੀਤ ਕੌਰ ਨੇ 78.75 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਕਾਲਜ ਵਿਚ ਦੂਜਾ ਸਥਾਨ ਅਤੇ ਸੰਦੀਪ ਕੌਰ ਨੇ 76 ਪ੍ਰਤੀਸ਼ਤ ਅੰਕ ਹਾਸਲ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ| ਐਮ.ਏ. ਪੰਜਾਬੀ ਦੇ ਛੇਵੇਂ ਸਮੈਸਟਰ ਵਿਚ ਹਰਮਨਦੀਪ ਕੌਰ ਨੇ 77.12 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਮੈਰਿਟ ਸੂਚੀ ਵਿਚ ਚੌਥਾ ਅਤੇ ਕਾਲਜ ਵਿਚ ਪਹਿਲਾ ਸਥਾਨ ਹਾਸਲ ਕੀਤਾ| ਅੰਜਲੀ ਨੇ 67.8 ਪ੍ਰਤੀਸ਼ਤ ਅੰਕ ਲੈ ਕੇ ਕਾਲਜ ਵਿਚ ਦੂਜਾ ਸਥਾਨ ਅਤੇ ਰਾਜਵੰਤ ਕੌਰ ਨੇ 66.5 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ| ਐਮ.ਏ. ਇਕਨਾਮਿਕਸ ਦੇ ਛੇਵੇਂ ਸਮੈਸਟਰ ਵਿਚ ਕਰਮਜੀਤ ਕੌਰ ਨੇ 73.3 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ| ਐਮ.ਏ. ਹਿੰਦੀ ਦੇ ਛੇਵੇਂ ਸਮੈਸਟਰ ਵਿਚ ਹਰਪ੍ਰੀਤ ਕੌਰ ਨੇ 69.25 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ| ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਰਾਕੇਸ਼ ਸਿੰਗਲਾ ਅਤੇ ਸਕੱਤਰ ਅਸ਼ੋਕ ਗਰਗ ਨੇ ਕਾਲਜ ਪ੍ਰਬੰਧਕੀ ਕਮੇਟੀ ਵਲੋਂ ਵਿਦਿਆਰਥਣਾ ਂ ਨੂੰ ਸ਼ੁਭਕਾਮਨਾਵਾ ਦਿੱਤੀਆਂ| ਇਸ ਮੌਕੇ ਕਾਲਜ ਪ੍ਰਬੰਧਕੀ ਕਮੇਟੀ ਦੇ ਮੈਂਬਰ ਰਾਜੀਵ ਮਿੱਤਲ, ਮੋਹਿਤ ਮਿੱਤਲ, ਕੋਆਪ੍ਰੇਟਿਵ ਮੈਂਬਰ ਅਜੈ ਸਿੰਗਲਾ, ਡਾ. ਪਲਵਿੰਦਰ ਕੌਰ ਮੁਖੀ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ, ਸਹਾਇਕ ਪ੍ਰੋਫੈਸਰ ਰਮਨਪ੍ਰੀਤ ਕੌਰ, ਸਹਾਇਕ ਪ੍ਰੋਫੈਸਰ ਊਸ਼ਾ ਰਾਣੀ, ਡਾ. ਕੰਚਨ ਗੋਇਲ ਅਤੇ ਸਹਾਇਕ ਪ੍ਰੋਫੈਸਰ ਪੂਜਾ ਗੋਇਲ ਹਾਜ਼ਰ ਸਨ|
Ad Position 22
No active advertisement
ਪਿਛਲੀ ਖ਼ਬਰ ਕਿਸ਼ੋਰ ਸਿੱਖਿਆ ਪ੍ਰੋਗਰਾਮ ਤਹਿਤ ਇੰਟਰਨੈਸ਼ਨਲ ਯੂਥ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਲੇਖ ਮੁਕਾਬਲੇ ਕਰਵਾਏ ਗੁਰੂ ਨਾਨਕ ਕਾਲਜ ਦੇ... ਅਗਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਮੌਲੜੀ ਗੇਟ ’ਤੇ ਲਗਾਇਆ ਗਿਆ ਠੰਢੇ ਬ੍ਰਹਮੀ ਦੁੱਧ ਦਾ ਲੰਗਰ
Ad Position 24