06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਗਿੱਲ ਪਾਰਕ ਐਂਡ ਹੋਟਲ ’ਚ ਪ੍ਰਦਰਸ਼ਨੀ ਅਤੇ ਤੀਆਂ ਦਾ ਮੇਲਾ 9 ਨੂੰ ਡੀ.ਏ.ਵੀ. ਸਕੂਲ ਕੋਟ ਈਸੇ ਖਾਂ ਦੇ ਵਿਦਿਆਰਥੀਆਂ ਨੇ ਰੋਪ ਸਕਿੱਪਿੰਗ ਕਲੱਸਟਰ ਪੱਧਰੀ ਮੁਕਾਬਲਿਆਂ ‘ਚ ਮਾਰੀਆਂ ਮੱਲਾਂ

ਕੋਟ ਈਸੇ ਖਾਂ, 5 ਅਗਸਤ (ਗੁਰਮੀਤ ਸਿੰਘ ਖ਼ਾਲਸਾ)-ਡੀ. ਏ.

Ad Position 21
No active advertisement
ਅਜੀਤ ਡੈਸਕ 06-08-2026
ਕੋਟ ਈਸੇ ਖਾਂ, 5 ਅਗਸਤ (ਗੁਰਮੀਤ ਸਿੰਘ ਖ਼ਾਲਸਾ)-ਡੀ.ਏ.ਵੀ ਕੇ.ਆਰ.ਬੀ. ਪਬਲਿਕ ਸਕੂਲ, ਕੋਟ ਈਸੇ ਖਾਂ ਦੇ ਵਿਦਿਆਰਥੀਆਂ ਨੇ ਡੀ.ਏ.ਵੀ. ਕਲੱਸਟਰ ਪੱਧਰੀ ਰੋਪ ਸਕਿੱਪਿੰਗ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ, ਮਾਪਿਆਂ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਇਸ ਸ਼ਾਨਦਾਰ ਉਪਲਬਧੀ ਨਾਲ ਸਕੂਲ ਵਿਚ ਖ਼ੁਸ਼ੀ ਦਾ ਮਾਹੌਲ ਹੈ। ਮੁਕਾਬਲਿਆਂ ਵਿਚ ਕੋਮਲਪ੍ਰੀਤ ਕੌਰ ਅੰਡਰ-17 ਨੇ ਸੋਨ ਤਗਮਾ ਪਹਿਲਾ, ਨਵਰੀਤ ਕੌਰ ਅੰਡਰ-14 ਨੇ ਸੋਨ ਤਗਮਾ ਪਹਿਲਾ ਅਤੇ ਐਸ਼ਪ੍ਰੀਤ ਕੌਰ ਅੰਡਰ-14 ਨੇ ਚਾਂਦੀ ਦਾ ਤਗਮਾ ਦੂਜਾ ਸਥਾਨ ਜਿੱਤ ਕੇ ਸਕੂਲ ਦਾ ਮਾਣ ਵਧਾਇਆ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਰਿਤੂ ਅਹੂਜਾ ਨੇ ਜੇਤੂ ਵਿਦਿਆਰਥਣਾਂ, ਉਨ੍ਹਾਂ ਦੇ ਮਾਪਿਆਂ ਅਤੇ ਕੋਚਿੰਗ ਸਟਾਫ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਫਲਤਾ ਵਿਦਿਆਰਥੀਆਂ ਦੀ ਮਿਹਨਤ, ਅਨੁਸ਼ਾਸਨ ਅਤੇ ਦ੍ਰਿੜ੍ਹ ਇਰਾਦੇ ਦਾ ਨਤੀਜਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਇਸੇ ਜਜ਼ਬੇ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਡੀ.ਏ.ਵੀ. ਮੈਨੇਜਿੰਗ ਕਮੇਟੀ ਦੇ ਚੇਅਰਮੈਨ ਵਿਜੇ ਕੁਮਾਰ ਧੀਰ ਨੇ ਵੀ ਜੇਤੂਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਹੋਰ ਵਿਦਿਆਰਥੀਆਂ ਲਈ ਵੀ ਪ੍ਰੇਰਨਾ ਸਰੋਤ ਬਣਦੀਆਂ ਹਨ। ਸਕੂਲ ਪਰਿਵਾਰ ਨੇ ਸਾਰੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਲਈ ਵੀ ਸ਼ੁੱਭਕਾਮਨਾਵਾਂ ਪ੍ਰਗਟ ਕੀਤੀਆਂ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਵੱਲੋਂ ਗੁਰੂ ਰਵਿਦਾਸ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਬੂਟੇ ਲਾਉਣ ਦੀ ਮੁਹਿੰਮ ਜਾਰੀ ਅਗਲੀ ਖ਼ਬਰ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ (ਇੰਟਰਨੈਸ਼ਨਲ) ਵਿਖੇ ਪਾਠਕ੍ਰਮ ਢਾਂਚੇ ਬਾਰੇ ਵਿਸ਼ੇਸ਼ ਸਿਖਲਾਈ ਸੈਸ਼ਨ
Ad Position 24
No active advertisement