29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਮੀਤ ਪ੍ਰਧਾਨ ਬਣੇ ਸੇਵਕ ਸਿੰਘ ਦਾ ਦਫ਼ਤਰ ਬੱਧਨੀ ਕਲਾਂ ਵਿਖੇ ਪਹੁੰਚਣ 'ਤੇ ਭਰਵਾਂ ਸਵਾਗਤ <br/>

Ad Position 21
No active advertisement
ਮੀਤ ਪ੍ਰਧਾਨ ਬਣੇ ਸੇਵਕ ਸਿੰਘ ਦਾ ਸਬ ਡਵੀਜ਼ਨ ਦਫ਼ਤਰ ਬੱਧਨੀ ਕਲਾਂ ਵਿਖੇ ਪਹੁੰਚਣ 'ਤੇ ਭਰਵਾਂ ਸਵਾਗਤ ਕਰਦੇ ਹੋਏ ਬਿਜਲੀ ਕਾਮੇ | ਤਸਵੀਰ : ਸੰਜੀਵ ਕੋਛੜ <br/> 22-01-2026
ਬੱਧਨੀ ਕਲਾਂ, 21 ਜਨਵਰੀ (ਸੰਜੀਵ ਕੋਛੜ)- ਬੀਤੇ ਦਿਨੀਂ ਟੈਕਨੀਕਲ ਸਰਵਿਸਿਜ਼ ਯੂਨੀਅਨ (ਰਜਿ: ਨੰ: 49) ਦਾ 43ਵਾਂ ਸੂਬਾਈ ਡੈਲੀਗੇਟ ਇਜਲਾਸ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਜਥੇਬੰਦੀ ਦੇ ਸੂਬਾ ਪ੍ਰਧਾਨ ਰਤਨ ਸਿੰਘ ਮਜਾਰੀ ਵਲੋਂ ਜਥੇਬੰਦੀ ਤੇ ਦਾ ਲਾਲ ਸੂਹਾ ਝੰਡਾ ਲਹਿਰਾਉਣ ਨਾਲ ਆਰੰਭ ਹੋਇਆ | ਜਥੇਬੰਦਕ ਇਜਲਾਸ ਦੀ ਸ਼ੁਰੂਆਤ ਵਿਚ ਜਥੇਬੰਦੀ ਅਤੇ ਇਨਕਲਾਬੀ ਜਮਹੂਰੀ ਲਹਿਰ ਨੂੰ ਬੇਵਕਤੀ ਵਿਛੋੜਾ ਦੇ ਗਏ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਇਜਲਾਸ ਵਿਚ ਪਿਛਲੇ ਇਜਲਾਸ 5-6 ਨਵੰਬਰ 2022 ਤੋਂ 3 ਸਾਲ ਤੋਂ ਵੱਧ ਸਮੇਂ ਤੱਕ ਦੀ ਤਾਂ ਜਥੇਬੰਦਕ ਸਰਗਰਮੀਆਂ ਦੀ ਰਿਪੋਰਟ ਜਨਰਲ ਸਕੱਤਰ ਕੁਲਵਿੰਦਰ ਸਿੰਘ ਢਿੱਲੋਂ ਵਲੋਂ ਪੇਸ਼ ਕੀਤੀ ਗਈ | ਵਿੱਤ ਰਿਪੋਰਟ ਵਿੱਤ ਸਕੱਤਰ ਲਖਵਿੰਦਰ ਸਿੰਘ ਵਲੋਂ ਹਾਊਸ ਸਾਹਮਣੇ ਰੱਖੀ ਗਈ | ਇਜਲਾਸ ਵਿਚ ਬਿਜਲੀ ਕਰਮਚਾਰੀਆਂ ਦੀਆਂ ਮੰਗਾਂ ਅਤੇ ਬਿਜਲੀ ਸੋਧ ਬਿੱਲ 2025 ਵਿਰੁੱਧ ਜ਼ੋਰਦਾਰ ਸੰਘਰਸ਼ ਕਰਨ ਦਾ ਐਲਾਨ ਕੀਤਾ ਗਿਆ | ਡੈਲੀਗੇਟ ਇਜਲਾਸ ਵਿਚ ਜਨਤਕ ਬਿਜਲੀ ਖੇਤਰ ਉੱਪਰ ਨਿੱਜੀਕਰਨ ਦੇ ਹਮਲਿਆਂ ਵਿਰੁੱਧ, ਪੁਰਾਣੀ ਪੈਨਸ਼ਨ ਬਹਾਲ ਕਰਨ, ਕਰਮਚਾਰੀਆਂ ਦੇ ਮਸਲੇ ਹੱਲ ਨਾ ਕਰਨ ਵਿਰੁੱਧ, ਬਿਜਲੀ ਸੋਧ ਬਿੱਲ 2025 ਵਾਪਸ ਲੈਣ, 29 ਲੇਬਰ ਕੋਡਾਂ ਦੀ ਥਾਂ ਚਾਰ ਲੇਬਰ ਕੋਡਾਂ ਨੂੰ ਲਾਗੂ ਕਰਨ ਵਿਰੁੱਧ, ਪੰਜਾਬ ਅੰਦਰ ਨਸ਼ਿਆਂ ਨੂੰ ਖ਼ਤਮ ਕਰਨ ਵਿਰੁੱਧ, ਮਗਨਰੇਗਾ ਵਰਗੀ ਸਕੀਮ ਦਾ ਸਿਆਸੀਕਰਨ ਖ਼ਿਲਾਫ਼, ਪੰਜਾਬ ਦੇ ਕਿਸਾਨਾਂ- ਮਜ਼ਦੂਰਾਂ ਦੇ ਸੰਘਰਸ਼ਾਂ ਦੀ ਹਮਾਇਤ ਸਬੰਧੀ ਮਤੇ ਪਾਸ ਕਰਵਾਏ ਗਏ | ਇਜਲਾਸ ਵਿਚ ਅਗਲੇ ਕਾਰਜਕਾਲ ਲਈ ਕੁਲਵਿੰਦਰ ਸਿੰਘ ਢਿੱਲੋਂ ਸੂਬਾ ਪ੍ਰਧਾਨ, ਨਿਰਮਲ ਸਿੰਘ ਸਹਿਜਵਾਲ ਜਨਰਲ ਸਕੱਤਰ, ਸਰਬਜੀਤ ਸਿੰਘ ਭਾਣਾ ਸੀਨੀਅਰ ਮੀਤ ਪ੍ਰਧਾਨ, ਰਘਬੀਰ ਸਿੰਘ ਰਾਮਗੜ੍ਹ ਮੀਤ ਪ੍ਰਧਾਨ, ਬਰਜਿੰਦਰ ਸ਼ਰਮਾ ਮੀਤ ਪ੍ਰਧਾਨ, ਸੇਵਕ ਸਿੰਘ ਮੀਤ ਪ੍ਰਧਾਨ, ਲਖਵੰਤ ਸਿੰਘ ਦਿਉਲ ਸਕੱਤਰ, ਨਛੱਤਰ ਸਿੰਘ ਮਾਨ ਸਕੱਤਰ, ਨਿਰਮਲ ਕੁਮਾਰ ਸਕੱਤਰ, ਨਿਰਮਲ ਸਿੰਘ ਨੱਢਾ ਦਫ਼ਤਰੀ ਸਕੱਤਰ, ਪ੍ਰਦੀਪ ਕੁਮਾਰ ਵਿੱਤ ਸਕੱਤਰ ਅਤੇ ਸਤਿੰਦਰਪਾਲ ਸਿੰਘ ਜੱਸੜ ਮੁੱਖ ਜਥੇਬੰਦਕ ਸਕੱਤਰ ਚੁਣੇ ਗਏ | ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਜੀਤ ਸਿੰਘ ਨੇ ਦੱਸਿਆ ਕਿ ਸੇਵਕ ਸਿੰਘ ਸੂਬਾ ਮੀਤ ਪ੍ਰਧਾਨ ਦਾ ਦਫ਼ਤਰ ਬੱਧਨੀ ਕਲਾਂ ਪਹੁੰਚਣ 'ਤੇ ਭਰਵਾਂ ਸਵਾਗਤ ਕਰਦਿਆਂ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦੀ ਗੱਲ ਆਖੀ | ਇਸ ਮੌਕੇ ਇੰਜੀਨੀਅਰ ਜਗਰੂਪ ਸਿੰਘ, ਮਾਲ ਲੇਖਾਕਾਰ ਪੂਜਾ ਸ਼ਰਮਾ, ਬਿੰਦਰਵੰਤ ਕੌਰ, ਜਗਦੀਪ ਕੌਰ, ਡਵੀਜ਼ਨ ਪ੍ਰਧਾਨ ਗੁਰਮੀਤ ਸਿੰਘ, ਸਬ ਡਵੀਜ਼ਨ ਪ੍ਰਧਾਨ ਗੁਰਦੀਪ ਸਿੰਘ, ਬਲਜੀਤ ਸਿੰਘ, ਰਵਿੰਦਰ ਕੁਮਾਰ, ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ ਜੇ.ਈ., ਹਰਜੀਤ ਸਿੰਘ ਜੇ.ਈ. ਅਤੇ ਹੋਰ ਵੀ ਕਰਮਚਾਰੀ ਸ਼ਾਮਲ ਹੋਏ |

Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਸਾਹਿਤ ਸਭਾ ਦਿੱਲੀ ਵਲੋਂ ਸਾਹਿਤਕ ਪੋ੍ਰਗਰਾਮ ''ਧੁੱਪ ਦੀ ਮਹਿਫ਼ਲ'' 8 ਫਰਵਰੀ ਨੂੰ ਅਗਲੀ ਖ਼ਬਰ ਜਥੇਦਾਰ ਤੋਤਾ ਸਿੰਘ ਦੀ ਯਾਦ 'ਚ ਕੈਂਪ 29 ਨੂੰ ਜਲਾਲਾਬਾਦ ਪੂਰਬੀ 'ਚ <br/>
Ad Position 24