28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਲੁਧਿਆਣਾ ’ਚ ਚੱਲ ਰਹੇ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਵਿਚ ਵੱਡੀ ਗਿਣਤੀ ’ਚ ਸੰਗਤ ਨੇ ਭਰੀ ਹਾਜ਼ਰੀ

ਲੁਧਿਆਣਾ, 28 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਗੁਰਮਤਿ ਸੰਗੀਤ ਆਧਾਰਤ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੇ ਤੀਜਾ ਦਿਨ ਗੁਰਮਤਿ ਸੰਗੀਤ ਦੀ ਸੇਵਾ ’ਚ ਕਾਰਜਸ਼ੀਲ ਅਕੈਡਮੀਆਂ, ਜਥੇਬੰਦੀਆਂ, ਸੰਸਥਾਵਾਂ ਦੀ ਘਾਲਣਾਵਾਂ ’ਚੋਂ ਤਰਾਸ਼ੇ ਗੁਣੀ ਜਨ ਕੀਰਤਨੀਆਂ ਦੀ ਪੇਸ਼ਕਾਰੀ ਦੀ ਸਫਲਤਾ ਬਿਆਨਦਾ ਨਜ਼ਰ ਆਇਆ। ਇਸ ਸਮਾਗਮ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ।

Ad Position 21
No active advertisement
ਅਜੀਤ ਡੈਸਕ 29-11-2026

ਧਰਮ ਸੱਭਿਆਚਾਰ ਤੇ ਸਿੱਖੀ ਸਿਧਾਂਤ ਨਾਲ ਪਿਆਰ ਕਰਾਂਗੇ ਤਾਂ ਨੌਜਵਾਨੀ ਨੂੰ ਮੌਜੂਦਾ ਸੰਕਟ ’ਚੋਂ ਕੱਢ ਸਕਾਂਗੇ-ਸੰਤ ਅਮੀਰ ਸਿੰਘ

ਲੁਧਿਆਣਾ, 28 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਗੁਰਮਤਿ ਸੰਗੀਤ ਆਧਾਰਤ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੇ ਤੀਜਾ ਦਿਨ ਗੁਰਮਤਿ ਸੰਗੀਤ ਦੀ ਸੇਵਾ ’ਚ ਕਾਰਜਸ਼ੀਲ ਅਕੈਡਮੀਆਂ, ਜਥੇਬੰਦੀਆਂ, ਸੰਸਥਾਵਾਂ ਦੀ ਘਾਲਣਾਵਾਂ ’ਚੋਂ ਤਰਾਸ਼ੇ ਗੁਣੀ ਜਨ ਕੀਰਤਨੀਆਂ ਦੀ ਪੇਸ਼ਕਾਰੀ ਦੀ ਸਫਲਤਾ ਬਿਆਨਦਾ ਨਜ਼ਰ ਆਇਆ। ਇਸ ਸਮਾਗਮ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ। ਮੌਜੂਦਾ ਮੁਖੀ ਮਹਾਂਪੁਰਸ਼ ਸੰਤ ਅਮੀਰ ਸਿੰਘ ਨੇ ਨਾਮ ਸਿਮਰਨ ਸਮਾਗਮ ’ਚ ਗੁਰਬਾਣੀ ਪੜ੍ਹਨ, ਪੜਚੋਲ ਕਰਨ ਅਤੇ ਆਪਣੇ ਜੀਵਨ ’ਚ ਦ੍ਰਿੜ੍ਹਤਾ ਨਾਲ ਲਾਗੂ ਕਰਨ ’ਤੇ ਜ਼ੋਰ ਦਿੰਦਿਆਂ ਇਤਿਹਾਸਕ ਹਵਾਲਿਆਂ ਨਾਲ ਬਿਖੜੇ ਪੈਂਡਿਆਂ ਨੂੰ ‘ਸਰ’ ਕਰਨ ਲਈ ਸਿੱਖ ਬੀਬੀਆਂ ਦੀਆਂ ਸੇਵਾਵਾਂ, ਅਤਿ ਦੇ ਕੋਮਲ ਅਤੇ ਅੰਤ ਦੇ ਦ੍ਰਿੜ੍ਹ ਸੁਭਾਅ ਦੀਆਂ ਮਾਲਕ ਸਾਡੀਆਂ ਮਾਵਾਂ, ਭੈਣਾਂ, ਧੀਆਂ ਵਲੋਂ ਕੌਮੀ ਜਥੇਬੰਦੀ ਨਿੱਗਰ ਕਰਨ ਵਿਚ ਆਪਣਾ ਯੋਗਦਾਨ ਪਾਉਣ, ਅਧਿਆਤਮਕ ਖੇਤਰ ’ਚ ਕੀਤੀ ਯੋਗ ਅਗਵਾਈ-ਸਫਲ ਰਹਿਨੁਮਾਈ ਨੂੰ ਨਾ ਭੁੱਲਣ ਯੋਗ ਦੱਸਦਿਆਂ ਕਿਹਾ ਕਿ ਮਾਵਾਂ ਦੀ ਗੋਦ ਉਨ੍ਹਾਂ ਦੇ ਦੁਲਾਰਿਆਂ ਦੀ ਪਹਿਲੀ ਪਾਠਸ਼ਾਲਾ ਹੁੰਦੀ ਹੈ। ਅਜੋਕੀ ਨੌਜਵਾਨੀ ਦੇ ਧਰਮ ਵੱਲ ਘਟਦੇ ਕਦਮ ਪਰ ਪਤਿਤਪੁਣੇ ਵੱਲ ਵਧਦੇ, ਕਾਲੇ ਦੌਰ ’ਚ ਪ੍ਰਵੇਸ਼ ਨਸ਼ਿਆਂ ਦੇ ਆਦੀ, ਚਿੰਤਾਜਨਕ ਸਮੱਸਿਆਵਾਂ, ਨਾਜ਼ੁਕ ਪੜਾਅ ਦੇ ਬਾਵਜੂਦ ਆਪਣੇ ਬੱਚਿਆਂ ਨੂੰ ਮੋੜਨ ਲਈ ਹਿੰਮਤ ਰੱਖਣ ਲਈ ਬੀਬੀਆਂ ਨੂੰ ਪ੍ਰੇਰਿਆ। ਜਦ ਕਿ ਵੱਖ ਵੱਖ ਸ਼ਹਿਰਾਂ ਤੋਂ ਆਏ ਜਥਿਆਂ ਨੇ ਸੰਗਤਾਂ ਨੂੰ ਜਥਿਆਂ ਜਨਤਾ ਨੂੰ ਕੀਰਤਨ ਨਾਲ ਨਿਹਾਲ ਕੀਤਾ।

Ad Position 22
No active advertisement
ਪਿਛਲੀ ਖ਼ਬਰ ਮੋਰਚੇ ਦੀ ਮੰਗ ਨਾ ਮੰਨੀ ਤਾਂ 6 ਤੋਂ ਬਾਅਦ ਕੀਤਾ ਜਾਵੇਗਾ ਕੇਵਲ ਸਿੰਘ ਢਿੱਲੋਂ ਦੇ ਘਰ ਦਾ ਪੱਕਾ ਘਿਰਾਓ-ਭਾਈ ਗੁਰਪ੍ਰੀਤ ਸਿ... ਅਗਲੀ ਖ਼ਬਰ ਪਾਕਿਸਤਾਨ ਦੇ ਗੁਰਦੁਆਰਾ ਕਿਆਰਾ ਸਾਹਿਬ ਦੇ ਰੈਸਟੋਰੇਸ਼ਨ ਪ੍ਰੋਜੈਕਟ ਦਾ ਕੰਮ ਜੰਗੀ ਪੱਧਰ ’ਤੇ ਜਾਰੀ
Ad Position 24