‘ਆਪ’ ਵਲੋਂ ਪਟਿਆਲਾ ਤੇ ਬਾਘਾ ਪੁਰਾਣਾ ਮਿਊਂਸਪਲ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ
ਚੰਡੀਗੜ੍ਹ, 18 ਨਵੰਬਰ (ਅਜਾਇਬ ਸਿੰਘ ਔਜਲਾ)- ਆਮ ਆਦਮੀ ਪਾਰਟੀ ਨੇ ਪਟਿਆਲਾ ਅਤੇ ਬਾਘਾ ਪੁਰਾਣਾ ਮਿਊਂਸਪਲ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਭਾਰੀ ਮਨੀਸ਼ ਸਿਸੋਦੀਆ ਅਤੇ ਆਪ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਵਲੋਂ ਜਾਰੀ ਸੂਚੀ ਅਨੁਸਾਰ ਮਿਊਂਸਪਲ ਕਾਰਪੋਰੇਸ਼ਨ ਪਟਿਆਲਾ ਵਾਰਡ ਨੰ -1 ਲਈ (ਐਸ.
ਚੰਡੀਗੜ੍ਹ, 18 ਨਵੰਬਰ (ਅਜਾਇਬ ਸਿੰਘ ਔਜਲਾ)- ਆਮ ਆਦਮੀ ਪਾਰਟੀ ਨੇ ਪਟਿਆਲਾ ਅਤੇ ਬਾਘਾ ਪੁਰਾਣਾ ਮਿਊਂਸਪਲ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਭਾਰੀ ਮਨੀਸ਼ ਸਿਸੋਦੀਆ ਅਤੇ ਆਪ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਵਲੋਂ ਜਾਰੀ ਸੂਚੀ ਅਨੁਸਾਰ ਮਿਊਂਸਪਲ ਕਾਰਪੋਰੇਸ਼ਨ ਪਟਿਆਲਾ ਵਾਰਡ ਨੰ -1 ਲਈ (ਐਸ.ਸੀ ਵੂਮੈਨ) ਸੋਨੀਆ ਦਾਸ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਜਦਕਿ ਮਿਊਂਸਪਲ ਚੋਣਾਂ ਦੇ ਵਾਰਡ ਨੰ 32 ਤੋਂ ਰਣਜੀਤ ਸਿੰਘ, 33 ਤੋਂ ਗੀਤਾ ਰਾਣੀ, 34 ਤੋਂ ਤੇਜਿੰਦਰ ਮਹਿਤਾ, 36 ਤੋਂ ਹਰਪ੍ਰੀਤ ਸਿੰਘ, 37 ਤੋਂ ਰੇਨੂੰ ਬਾਲਾ, 38 ਤੋਂ ਹਰਪਾਲ ਜੁਨੇਜਾ, 40 ਤੋਂ ਸੰਜੀਵ ਕੱਕੜ, 41 ਤੋਂ ਅਮਨਪ੍ਰੀਤ ਕੌਰ, 43 ਤੋਂ ਮਿਨਾਕਸ਼ੀ ਕਸ਼ਅੱਪ, 44 ਤੋਂ ਗੁਰਸ਼ਰਨ ਸਿੰਘ, 45 ਤੋਂ (ਐਸ.ਸੀ ਵੂਮੈਨ) ਜੌਤੀ, 46 ਤੋਂ ਰਾਜੇਸ਼ ਗੁਪਤਾ, 48 ਤੋਂ ਰਾਜੇਸ਼ ਕੁਮਾਰ, 50 ਤੋਂ ਹਰਮਨ ਸੰਧੂ, 51 ਤੋਂ ਕਿਰਨ ਅਹੂਜਾ, 52 ਤੋਂ (ਐਸ.ਸੀ) ਸਾਗਰ, 53 ਤੋਂ ਰੁਪਿੰਦਰ ਕੌਰ, 55 ਤੋਂ ਕੰਵਲਜੀਤ ਕੌਰ, 57 ਤੋਂ ਰੁਪਾਲੀ ਅਰੋੜਾ ਅਤੇ ਵਾਰਡ ਨੰ 58 ਤੋਂ ਸੁਖਦੇਵ ਸਿੰਘ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਇਸੇ ਤਰ੍ਹਾਂ ਮਿਊਂਸਪਲ ਕੌਂਸਲ ਚੋਣਾਂ ਲਈ ਬਾਘਾ ਪੁਰਾਣਾ ਤੋਂ ਵਾਰਡ ਨੰ 7 (ਐਸ.ਸੀ ਵੂਮੈਨ) ਮਨਜੀਤ ਕੌਰ ਨੂੰ ਉਮੀਦਵਾਰ ਐਲਾਨਿਆ ਗਿਆ ਹੈ।