ਅੰਮ੍ਰਿਤਪਾਲ ਸਿੰਘ ਦੇ 2 ਰਿਸ਼ਤੇਦਾਰਾਂ ਨੂੰ ਵੀ ਮਿਲੀ ਰਾਹਤ
ਅਦਾਲਤ ਵਲੋਂ ਚਾਚੇ ਨੂੰ 3 ਦਿਨ ਤੇ ਭੂਆ ਦੇ ਪੁੱਤ-ਭਰਾ ਨੂੰ ਮਿਲੀ 2 ਦਿਨ ਦੀ ਪੈਰੋਲ
ਅੰਮ੍ਰਿਤਸਰ, 18 ਨਵੰਬਰ (ਰੇਸ਼ਮ ਸਿੰਘ)-ਹਲਕਾ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਤੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਇਕ ਦਿਨਾਂ ਹਿਰਾਸਤੀ ਪੈਰੋਲ ਮਿਲਣ ਤੋਂ ਬਾਅਦ ਉਸ ਦੇ 2 ਰਿਸ਼ਤੇਦਾਰਾਂ ਨੂੰ ਵੀ ਅਦਾਲਤ ਵਲੋਂ ਰਾਹਤ ਮਿਲੀ ਹੈ ਜਦੋਂਕਿ ਅੱਜ ਇਥੇ ਵਧੀਕ ਜ਼ਿਲ੍ਹਾ ਸ਼ੈਸਨ ਜੱਜ ਸ: ਪਰਿੰਦਰ ਸਿੰਘ ਦੀ ਅਦਾਲਤ ਵਲੋਂ ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਤੇ ਭੂਆ ਦੇ ਪੁੱਤ ਭਰਾ ਸੁਖਮਨਜੀਤ ਸਿੰਘ ਨੂੰ ਵੀ ਕ੍ਰਮਵਾਰ 2 ਅਤੇ ਤਿੰਨ ਦਿਨ ਦੀ ਪੈਰੋਲ ਦੇਣ ਦੇ ਹੁਕਮ ਦਿੱਤੇ ਗਏ ਹਨ। ਇਸ ਤਰ੍ਹਾਂ ਇਹ ਦੋਵੇਂ ਰਿਸ਼ਤੇਦਾਰ ਵੀ ਅੰਮ੍ਰਿਤਪਾਲ ਸਿੰਘ ਦੀ ਦਾਦੀ ਦੇ ਅੰਤਿਮ ਸੰਸਕਾਰ ਲਈ ਪਿੰਡ ਜਲੂਪੁਰ ਖੇੜਾ ਵਿਖੇ ਅੰਤਿਮ ਸੰਸਕਾਰ ਮੌਕੇ ਦੁਪਹਿਰ 12 ਤੋਂ ਤਿੰਨ ਵਜੇ ਤੱਕ ਹਾਜ਼ਰ ਰਹਿ ਸਕਣਗੇ।
ਚ
ਚਾਚਾ ਹਰਜੀਤ ਸਿੰਘ
19-11-2026
ਅੰਮ੍ਰਿਤਸਰ, 18 ਨਵੰਬਰ (ਰੇਸ਼ਮ ਸਿੰਘ)-ਹਲਕਾ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਤੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਇਕ ਦਿਨਾਂ ਹਿਰਾਸਤੀ ਪੈਰੋਲ ਮਿਲਣ ਤੋਂ ਬਾਅਦ ਉਸ ਦੇ 2 ਰਿਸ਼ਤੇਦਾਰਾਂ ਨੂੰ ਵੀ ਅਦਾਲਤ ਵਲੋਂ ਰਾਹਤ ਮਿਲੀ ਹੈ ਜਦੋਂਕਿ ਅੱਜ ਇਥੇ ਵਧੀਕ ਜ਼ਿਲ੍ਹਾ ਸ਼ੈਸਨ ਜੱਜ ਸ: ਪਰਿੰਦਰ ਸਿੰਘ ਦੀ ਅਦਾਲਤ ਵਲੋਂ ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਤੇ ਭੂਆ ਦੇ ਪੁੱਤ ਭਰਾ ਸੁਖਮਨਜੀਤ ਸਿੰਘ ਨੂੰ ਵੀ ਕ੍ਰਮਵਾਰ 2 ਅਤੇ ਤਿੰਨ ਦਿਨ ਦੀ ਪੈਰੋਲ ਦੇਣ ਦੇ ਹੁਕਮ ਦਿੱਤੇ ਗਏ ਹਨ। ਇਸ ਤਰ੍ਹਾਂ ਇਹ ਦੋਵੇਂ ਰਿਸ਼ਤੇਦਾਰ ਵੀ ਅੰਮ੍ਰਿਤਪਾਲ ਸਿੰਘ ਦੀ ਦਾਦੀ ਦੇ ਅੰਤਿਮ ਸੰਸਕਾਰ ਲਈ ਪਿੰਡ ਜਲੂਪੁਰ ਖੇੜਾ ਵਿਖੇ ਅੰਤਿਮ ਸੰਸਕਾਰ ਮੌਕੇ ਦੁਪਹਿਰ 12 ਤੋਂ ਤਿੰਨ ਵਜੇ ਤੱਕ ਹਾਜ਼ਰ ਰਹਿ ਸਕਣਗੇ। ਵਕੀਲ ਕਰਮਵੀਰ ਸਿੰਘ ਪੰਨੂ ਨੇ ਦੱਸਿਆ ਕਿ ਉਨ੍ਹਾਂ ਅੰਮ੍ਰਿਤਪਾਲ ਸਿੰਘ ਤੋਂ ਇਲਾਵਾ ਉਨ੍ਹਾਂ ਦੇ ਚਾਚਾ ਹਰਜੀਤ ਸਿੰਘ ਤੇ ਰਿਸ਼ਤੇਦਾਰੀ ਦੇ ਭਰਾ ਸੁਖਮਨਜੀਤ ਸਿੰਘ ਵਲੋਂ ਵੀ ਆਪਣੀ ਮਾਤਾ/ਨਾਨੀ ਦੇ ਅੰਤਿਮ ਸੰਸਕਾਰ ’ਚ ਸ਼ਾਮਿਲ ਹੋਣ ਲਈ ਪੈਰੋਲ ਦੀਆਂ ਅਰਜ਼ੀਆਂ ਲਾਈਆਂ ਗਈਆਂ ਸਨ। ਅੱਜ ਅਦਾਲਤ ਵਲੋਂ ਦਿੱਤੇ ਹੁਕਮਾਂ ਮੁਤਾਬਕ ਚਾਚਾ ਹਰਜੀਤ ਸਿੰਘ ਅੰਤਿਮ ਸੰਸਕਾਰ ਤੋਂ ਇਲਾਵਾ ਅਸਥੀਆ ਪ੍ਰਵਾਹ ਕਰਨ ਤੱਕ ਤਿੰਨ ਦਿਨ ਦੀ ਪੈਰੋਲ ਸਮਾਂ 12 ਤੋਂ ਤਿੰਨ ਅਤੇ ਸੁਖਮਨਜੀਤ ਸਿੰਘ ਲਈ ਅੰਤਿਮ ਸੰਸਕਾਰ ’ਚ ਸ਼ਾਮਿਲ ਹੋਣ ਲਈ 21 ਅਤੇ ਭੋਗ ਲਈ 23 ਦੋ ਦਿਨ ਲਈ 12 ਤੋਂ ਤਿੰਨ ਵਜੇ ਤੱਕ ਲਈ ਪੈਰੋਲ ਦਿੱਤੀ ਗਈ ਹੈ।