12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਬਲੋਚਿਸਤਾਨ ਦੇ ਮੂਸਾਖੇਲ ’ਚ ਉਸਾਰੀ ਵਾਲੀ ਥਾਂ ’ਤੇ ਹਮਲਾ

ਅੰਮ੍ਰਿਤਸਰ, 12 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਬਲੋਚਿਸਤਾਨ ਦੇ ਮੂਸਾਖੇਲ ਜ਼ਿਲ੍ਹੇ ’ਚ ਹਥਿਆਰਬੰਦ ਵਿਅਕਤੀਆਂ ਨੇ ਇਕ ਕੰਸਟਰੱਕਸ਼ਨ ਸਾਈਟ ’ਤੇ ਹਮਲਾ ਕਰਕੇ ਭਾਰੀ ਮਸ਼ੀਨਰੀ ਅਤੇ ਗੱਡੀਆਂ ਨੂੰ ਅੱਗ ਲਗਾ ਦਿੱਤੀ ਅਤੇ ਚਾਰ ਵਿਅਕਤੀਆਂ ਨੂੰ ਅਗਵਾ ਕਰ ਲਿਆ। ਇਸੇ ਦੌਰਾਨ ਇਕ ਹੋਰ ਘਟਨਾ ’ਚ ਮਸਤੁੰਗ ਜ਼ਿਲ੍ਹੇ ਵਿਚ ਹੋਏ ਧਮਾਕੇ ਕਾਰਨ ਇਕ ਪੁਲ ਤਬਾਹ ਹੋ ਗਿਆ।

Ad Position 21
No active advertisement
ਅਜੀਤ ਡੈਸਕ 13-11-2026
ਅੰਮ੍ਰਿਤਸਰ, 12 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਬਲੋਚਿਸਤਾਨ ਦੇ ਮੂਸਾਖੇਲ ਜ਼ਿਲ੍ਹੇ ’ਚ ਹਥਿਆਰਬੰਦ ਵਿਅਕਤੀਆਂ ਨੇ ਇਕ ਕੰਸਟਰੱਕਸ਼ਨ ਸਾਈਟ ’ਤੇ ਹਮਲਾ ਕਰਕੇ ਭਾਰੀ ਮਸ਼ੀਨਰੀ ਅਤੇ ਗੱਡੀਆਂ ਨੂੰ ਅੱਗ ਲਗਾ ਦਿੱਤੀ ਅਤੇ ਚਾਰ ਵਿਅਕਤੀਆਂ ਨੂੰ ਅਗਵਾ ਕਰ ਲਿਆ। ਇਸੇ ਦੌਰਾਨ ਇਕ ਹੋਰ ਘਟਨਾ ’ਚ ਮਸਤੁੰਗ ਜ਼ਿਲ੍ਹੇ ਵਿਚ ਹੋਏ ਧਮਾਕੇ ਕਾਰਨ ਇਕ ਪੁਲ ਤਬਾਹ ਹੋ ਗਿਆ।ਪ੍ਰਾਪਤ ਜਾਣਕਾਰੀ ਅਨੁਸਾਰ ਹਥਿਆਰਬੰਦ ਹਮਲਾਵਰਾਂ ਨੇ ਮੂਸਾਖੇਲ ਦੇ ਦਰਗ ਇਲਾਕੇ ‘ਚ ਚੱਲ ਰਹੇ ਇਕ ਉਸਾਰੀ ਪ੍ਰੋਜੈਕਟ ’ਤੇ ਧਾਵਾ ਬੋਲਿਆ ਅਤੇ ਉੱਥੇ ਮੌਜੂਦ ਬੁਲਡੋਜ਼ਰਾਂ, ਟਰੈਕਟਰਾਂ ਸਮੇਤ ਹੋਰ ਮਸ਼ੀਨਰੀ ਤੇ ਗੱਡੀਆਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ, ਜਿਸ ਕਾਰਨ ਸਾਜ਼ੋ-ਸਾਮਾਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਇਸ ਤੋਂ ਬਾਅਦ ਹਮਲਾਵਰ ਉਸਾਰੀ ਵਾਲੀ ਥਾਂ ’ਤੇ ਬਣੇ ਕੈਂਪ ’ਚੋਂ ਚਾਰ ਵਿਅਕਤੀਆਂ ਨੂੰ ਅਗਵਾ ਕਰਕੇ ਆਪਣੇ ਨਾਲ ਲੈ ਗਏ। ਘਟਨਾ ਤੋਂ ਤੁਰੰਤ ਬਾਅਦ ਪਾਕਿਸਤਾਨੀ ਸੁਰੱਖਿਆ ਬਲਾਂ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਕ ਵੱਖਰੀ ਘਟਨਾ ’ਚ ਮਸਤੁੰਗ ਜ਼ਿਲ੍ਹੇ ਦੇ ਖਦਕੋਚਾ ਇਲਾਕੇ ’ਚ ਹੋਏ ਜ਼ੋਰਦਾਰ ਧਮਾਕੇ ਕਾਰਨ ਇਕ ਪੁਲ ਤਬਾਹ ਹੋ ਗਿਆ। ਕੋਇਟਾ-ਕਰਾਚੀ ਹਾਈਵੇਅ ’ਤੇ ਸਥਿਤ ਇਸ ਪੁਲ ਨੂੰ ਭਾਰੀ ਨੁਕਸਾਨ ਪੁੱਜਾ ਹੈ, ਜਿਸ ਕਾਰਨ ਹਾਈਵੇਅ ’ਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਜ਼ਿਕਰਯੋਗ ਹੈ ਕਿ ਇਹ ਤਾਜ਼ਾ ਘਟਨਾ ਬਲੋਚਿਸਤਾਨ ਦੇ ਮੁੱਖ ਹਾਈਵੇਅ ਦੇ ਪੁਲਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਜਾ ਰਹੇ ਲੜੀਵਾਰ ਹਮਲਿਆਂ ਦਾ ਹਿੱਸਾ ਹੈ। ਇਸ ਤੋਂ ਪਹਿਲਾਂ ਵੀ ਅਜਿਹੇ ਕਈ ਹਮਲਿਆਂ ਦੀ ਜ਼ਿੰਮੇਵਾਰੀ ਬਲੋਚ ਆਜ਼ਾਦੀ ਪਸੰਦ ਹਥਿਆਰਬੰਦ ਸਮੂਹਾਂ ਵਲੋਂ ਲਈ ਜਾ ਚੁੱਕੀ ਹੈ। ਫਿਲਹਾਲ, ਇਨ੍ਹਾਂ ਤਾਜ਼ਾ ਹਮਲਿਆਂ ਦੀ ਜ਼ਿੰਮੇਵਾਰੀ ਕਿਸੇ ਬਾਗ਼ੀ ਸਮੂਹ ਨੇ ਨਹੀਂ ਲਈ ਹੈ।
Ad Position 22
No active advertisement
ਪਿਛਲੀ ਖ਼ਬਰ ਪਸ਼ੂ ਫੀਡ ਤੇ ਚਾਰੇ ਦੀਆਂ ਕੀਮਤਾਂ ’ਚ ਭਾਰੀ ਵਾਧੇ ਨੇ ਡੇਅਰੀ ਧੰਦੇ ’ਤੇ ਪੈਦਾ ਕੀਤਾ ਸੰਕਟ ਖਰਚਿਆਂ ਦੇ ਮੁਕਾਬਲੇ ਦੁੱਧ ਉਤ... ਅਗਲੀ ਖ਼ਬਰ ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਪੈਨਸ਼ਨਰ ਯੂਨੀਅਨ ਦੀ ਮੀਟਿੰਗ ਕੱਲ੍ਹ
Ad Position 24