31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਪਾਕਿ ਸਿੱਖ ਜਥੇ ਲਈ ਭਾਰਤ ਸਰਕਾਰ ਕਰ ਸਕਦੀ ਨਿਯਮਾਂ ’ਚ ਵੱਡਾ ਬਦਲਾਅ

ਅੰਮ੍ਰਿਤਸਰ, 31 ਅਕਤੂਬਰ (ਸੁਰਿੰਦਰ ਕੋਛੜ)-ਪਿਸ਼ਾਵਰ, ਸ੍ਰੀ ਨਨਕਾਣਾ ਸਾਹਿਬ ਅਤੇ ਲਾਹੌਰ ਤੋਂ ਅੰਮ੍ਰਿਤਸਰ ਤੇ ਦਿੱਲੀ ਸਥਿਤ ਗੁਰਦੁਆਰਿਆਂ ਦੇ ਨਾਲ-ਨਾਲ ਸ੍ਰੀ ਅਨੰਦਪੁਰ ਸਾਹਿਬ, ਰਿਸ਼ੀਕੇਸ਼ ਅਤੇ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਵਾਇਆ ਤਾਸ਼ਕੰਤ ਦਿੱਲੀ ਪਹੁੰਚੇ ਪਾਕਿਸਤਾਨੀ ਸਿੱਖ ਜਥੇ ਲਈ ਕੇਂਦਰ ਸਰਕਾਰ ਨਿਯਮਾਂ ’ਚ ਵੱਡਾ ਬਦਲਾਅ ਕਰ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਪਾਕਿ ਵਲੋਂ ਉਕਤ ਪਾਕਿਸਤਾਨੀ ਸਿੱਖ ਸ਼ਰਧਾਲੂਆਂ ਲਈ ਅਟਾਰੀ-ਵਾਹਗਾ ਸਰਹੱਦ ਬੰਦ ਰੱਖੇ ਜਾਣ ਕਰਕੇ ਇਹ 49 ਯਾਤਰੂ ਜਥਾ ਲੀਡਰ ਪ੍ਰੀਤਮ ਸਿੰਘ ਤੇ ਪਪਿੰਦਰ ਸਿੰਘ ਵਡੇਰਾ ਦੀ ਅਗਵਾਈ ’ਚ ਲਾਹੌਰ ਤੋਂ ਤਾਸ਼ਕੰਤ ਅਤੇ ਉੱਥੋਂ ਉਜ਼ਬੇਕਿਸਤਾਨ ਏਅਰਵੇਜ਼ ਰਾਹੀਂ ਹਵਾਈ ਸਫ਼ਰ ਦੀਆਂ ਮਹਿੰਗੀਆਂ ਟਿਕਟਾਂ ਖ਼ਰੀਦ ਕੇ ਦਿੱਲੀ ਪਹੁੰਚੇ ਸਨ।

Ad Position 21
No active advertisement
ਅਜੀਤ ਡੈਸਕ 01-11-2026
ਅੰਮ੍ਰਿਤਸਰ, 31 ਅਕਤੂਬਰ (ਸੁਰਿੰਦਰ ਕੋਛੜ)-ਪਿਸ਼ਾਵਰ, ਸ੍ਰੀ ਨਨਕਾਣਾ ਸਾਹਿਬ ਅਤੇ ਲਾਹੌਰ ਤੋਂ ਅੰਮ੍ਰਿਤਸਰ ਤੇ ਦਿੱਲੀ ਸਥਿਤ ਗੁਰਦੁਆਰਿਆਂ ਦੇ ਨਾਲ-ਨਾਲ ਸ੍ਰੀ ਅਨੰਦਪੁਰ ਸਾਹਿਬ, ਰਿਸ਼ੀਕੇਸ਼ ਅਤੇ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਵਾਇਆ ਤਾਸ਼ਕੰਤ ਦਿੱਲੀ ਪਹੁੰਚੇ ਪਾਕਿਸਤਾਨੀ ਸਿੱਖ ਜਥੇ ਲਈ ਕੇਂਦਰ ਸਰਕਾਰ ਨਿਯਮਾਂ ’ਚ ਵੱਡਾ ਬਦਲਾਅ ਕਰ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਪਾਕਿ ਵਲੋਂ ਉਕਤ ਪਾਕਿਸਤਾਨੀ ਸਿੱਖ ਸ਼ਰਧਾਲੂਆਂ ਲਈ ਅਟਾਰੀ-ਵਾਹਗਾ ਸਰਹੱਦ ਬੰਦ ਰੱਖੇ ਜਾਣ ਕਰਕੇ ਇਹ 49 ਯਾਤਰੂ ਜਥਾ ਲੀਡਰ ਪ੍ਰੀਤਮ ਸਿੰਘ ਤੇ ਪਪਿੰਦਰ ਸਿੰਘ ਵਡੇਰਾ ਦੀ ਅਗਵਾਈ ’ਚ ਲਾਹੌਰ ਤੋਂ ਤਾਸ਼ਕੰਤ ਅਤੇ ਉੱਥੋਂ ਉਜ਼ਬੇਕਿਸਤਾਨ ਏਅਰਵੇਜ਼ ਰਾਹੀਂ ਹਵਾਈ ਸਫ਼ਰ ਦੀਆਂ ਮਹਿੰਗੀਆਂ ਟਿਕਟਾਂ ਖ਼ਰੀਦ ਕੇ ਦਿੱਲੀ ਪਹੁੰਚੇ ਸਨ। ਭਾਰਤ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਉਪਰੰਤ ਇਸ ਜਥੇ ਨੇ 30 ਅਕਤੂਬਰ ਨੂੰ ਵਾਪਸ ਪਾਕਿ ਪਰਤਣ ਲਈ ਉਜ਼ਬੇਕਿਸਤਾਨ ਏਅਰਵੇਜ਼ ਦੀਆਂ ਟਿਕਟਾਂ ਵੀ ਪੇਸ਼ਗੀ ਖ਼ਰੀਦ ਲਈਆਂ ਸਨ। ਕੌਮਾਂਤਰੀ ਯਾਤਰਾ ਨਿਯਮਾਂ ਮੁਤਾਬਿਕ ਇਨ੍ਹਾਂ ਨੇ ਵਾਪਸੀ ਵੇਲੇ ਦਿੱਲੀ ਤੋਂ ਵਾਇਆ ਤਾਸ਼ਕੰਤ ਹੋ ਕੇ ਲਾਹੌਰ ਪਹੁੰਚਣਾ ਸੀ। ਜਦਕਿ ਜਾਣਕਾਰੀ ਮਿਲੀ ਹੈ ਕਿ ਭਾਰਤ ਸਰਕਾਰ ਯਾਤਰਾ ਨਿਯਮਾਂ ’ਚ ਵੱਡਾ ਬਦਲਾਅ ਕਰਕੇ ਪਾਕਿ ਸਿੱਖ ਯਾਤਰੂਆਂ ਨੂੰ ਸੜਕ ਰਸਤੇ ਅਟਾਰੀ-ਵਾਹਗਾ ਸਰਹੱਦ ਰਾਹੀਂ ਲਾਹੌਰ ਭੇਜਣ ਬਾਰੇ ਵਿਚਾਰ ਕਰ ਰਹੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਪਾਕਿ ਸਿੱਖ ਯਾਤਰੂਆਂ ਨੇ ਉਜ਼ਬੇਕਿਸਤਾਨ ਏਅਰਵੇਜ਼ ਦੀਆਂ ਆਪਣੀਆਂ ਵਾਪਸੀ ਵਾਲੀਆਂ ਟਿਕਟਾਂ ਕੈਂਸਲ ਕਰਵਾ ਲਈਆਂ ਹਨ।
Ad Position 22
No active advertisement
ਪਿਛਲੀ ਖ਼ਬਰ ਪਰਿਵਾਰਕ ਮੈਂਬਰਾਂ ’ਚ ਸਹਿਮਤੀ ਨਾ ਬਣਨ ਕਰਕੇ ਦਲਜੀਤ ਸਿੰਘ ਦਾ ਨਾ ਹੋ ਸਕਿਆ ਸਸਕਾਰ ਅਗਲੀ ਖ਼ਬਰ ਪੈਟਰੋਲ ਪੰਪ ਡੀਲਰਾਂ ਨੇ ਕਮਿਸ਼ਨ ਵਾਧੇ ਦੀ ਮੰਗ ਨੂੰ ਲੈ ਕੇ ਕੇਂਦਰੀ ਪੈਟਰੋਲੀਅਮ ਮੰਤਰਾਲੇ ਨੂੰ ਲਿਖੀ ਚਿੱਠੀ
Ad Position 24