01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਐਸ.ਸੀ. ਵਿੰਗ ਵਲੋਂ ਕੁਝ ਹੋਰ ਨਵੀਆਂ ਨਿਯੁਕਤੀਆਂ

ਫਤਿਹਗੜ੍ਹ ਸਾਹਿਬ, 31 ਅਕਤੂਬਰ (ਅਜੀਤ ਬਿਊਰੋ) : ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਐਸ. ਸੀ.

Ad Position 21
No active advertisement
ਅਜੀਤ ਡੈਸਕ 01-11-2026
ਫਤਿਹਗੜ੍ਹ ਸਾਹਿਬ, 31 ਅਕਤੂਬਰ (ਅਜੀਤ ਬਿਊਰੋ) : ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਐਸ.ਸੀ. ਵਿੰਗ ਦੇ ਪ੍ਰਧਾਨ ਹਰਵੇਲ ਸਿੰਘ ਮਾਧੋਪੁਰ ਨੇ ਇਕ ਲਿਖਤੀ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨਾਲ ਸਲਾਹ ਮਸ਼ਵਰਾ ਕਰਕੇ ਐਸ.ਸੀ. ਵਿੰਗ ਦਾ ਵਿਸਥਾਰ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਪਾਰਟੀ ਦੇ ਬਹੁਤ ਹੀ ਸੂਝਵਾਨ ਤੇ ਸੀਨੀਅਰ ਆਗੂਆਂ ਨੂੰ ਐਸ.ਸੀ. ਵਿੰਗ ਦੇ ਸਲਾਹਕਾਰ ਨਿਯੁਕਤ ਕੀਤਾ ਗਿਆ ਜਿੰਨਾ ਦੇ ਤਜ਼ਰਬੇ ਤੋਂ ਲਾਭ ਲੈ ਕੇ ਵਿੰਗ ਮਜਬੂਤੀ ਨਾਲ ਕੰਮ ਕਰੇਗਾ । ਨਵੇਂ ਨਿਯੁਕਤ ਕੀਤੇ ਗਏ ਅਹੁਦੇਦਾਰਾਂ ’ਚ ਸਲਾਹਕਾਰ ਕਮੇਟੀ ’ਚ ਸਰਵਣ ਸਿੰਘ ਫਿਲੌਰ, ਜਸਟਿਸ ਨਿਰਮਲ ਸਿੰਘ, ਅਜੈਪਾਲ ਸਿੰਘ ਮੀਰਾਂਕੋਟ, ਮਲਕੀਤ ਸਿੰਘ ਚੰਗਾਲ, ਭਗਤ ਸਿੰਘ ਪੰਜਕੋਹਾ, ਤੇਜਾ ਸਿੰਘ ਅਕਲੀਆ। ਸੀਨੀਅਰ ਮੀਤ ਪ੍ਰਧਾਨ ਕੈਪਟਨ ਹਰਜਿੰਦਰ ਸਿੰਘ ਮਾਨੂੰਪੁਰ। ਮੀਤ ਪ੍ਰਧਾਨ ਕੁਲਦੀਪ ਸਿੰਘ ਖਰੜ, ਹੰਸਾ ਸਿੰਘ ਰਾਮਪੁਰਾ, ਗੁਰਮੀਤ ਸਿੰਘ ਰਠੌੜ। ਜਨਰਲ ਸਕੱਤਰ ਪ੍ਰਿੰਸੀਪਲ ਮੋਹਣ ਸਿੰਘ, ਪ੍ਰਿਤਪਾਲ ਸਿੰਘ ਹਵੇਲੀ, ਦਵਿੰਦਰ ਸਿੰਘ ਤੇਜਾ, ਨਰਿੰਦਰਪਾਲ ਸਿੰਘ ਸੇਹਰੀ। ਸਕੱਤਰ ਗੁਰਵਿੰਦਰ ਸਿੰਘ ਮੜੋਲੀਆਂ। ਜਥੇਬੰਦਕ ਸਕੱਤਰ ਡਾ ਰਵਿੰਦਰ ਸਿੰਘ ਭਾਂਖਰ, ਪ੍ਰੇਮ ਸਿੰਘ ਖ਼ਾਲਸਾ, ਕੈਪਟਨ ਦਿਲਬਾਰਾ ਸਿੰਘ, ਗੁਰਜੰਟ ਸਿੰਘ ਬਹਿਮਣ, ਸਤਪਾਲ ਸਿੰਘ ਮਾਛੀਵਾੜਾ, ਤਿਰਲੋਕ ਸਿੱਘ ਮੈਨੇਜਰ। ਪ੍ਰਚਾਰ ਸਕੱਤਰ ’ਚ ਜਰਨੈਲ ਸਿੰਘ ਪਿਪਲ ਮਾਜਰਾ, ਦਰਸ਼ਨ ਸਿੰਘ ਫੌਜੀ, ਪਰਮਿੰਦਰ ਸਿੰਘ ਰੋੜੇਵਾਲਾ, ਨਿਰਮਲ ਸਿੰਘ ਸਤੌਂਦਾ, ਗੁਰਵੰਤ ਸਿੰਘ ਖਮਾਣੋਂ ਕਲਾਂ, ਭੀਮ ਸਿੰਘ ਟੌਹੜਾ, ਮਨਜੀਤ ਸਿੰਘ ਰਾਜਪੁਰਾ, ਜਥੇਦਾਰ ਕਸ਼ਮੀਰਾ ਸਿੰਘ, ਬਲਬੀਰ ਸਿੰਘ ਹਨ। ਹਰਵੇਲ ਸਿੰਘ ਨੇ ਕਿਹਾ ਕਿ ਨਵੇਂ ਅਹੁਦੇਦਾਰ ਪਾਰਟੀ ਪ੍ਰਤੀ ਵਫਾਦਾਰ ਤੇ ਤਨਦੇਹੀ ਨਾਲ ਕੰਮ ਕਰਨ ਵਾਲੇ ਆਗੂ ਹਨ, ਨਵੀਂ ਜਿੰਮੇਵਾਰੀ ਨਾਲ ਹੋਰ ਵੀ ਸੁਚੱਜੇ ਢੰਗ ਨਾਲ ਕੰਮ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਡਰੱਗ ਇੰਸਪੈਕਟਰ ਦੀਆਂ ਮੁਸ਼ਕਿਲਾਂ ਵਧੀਆਂ, ਵਿਜੀਲੈਂਸ ਨੇ ਜਾਇਦਾਦਾਂ ਦਾ ਰਿਕਾਰਡ ਮੰਗਿਆ ਅਗਲੀ ਖ਼ਬਰ ਭਾਜਪਾ ਆਪਣੇ ਬਲਬੂਤੇ ’ਤੇ ਲੜੇਗੀ ਸਾਰੀਆਂ 117 ਸੀਟਾਂ ’ਤੇ ਚੋਣ-ਜਾਖੜ * ਗੱਠਜੋੜ ਸੰਬੰਧੀ ਫ਼ੈਸਲਾ ਹਾਈ ਕਮਾਨ ਦੇ ਹੱਥ *...
Ad Position 24