ਕੇਂਦਰੀ ਪੰਜਾਬੀ ਲੇਖਕ ਸਭਾ ਦੇ ਅਹੁਦੇਦਾਰਾਂ ਦੀ ਚੋਣ ਹੁਣ 13 ਦਸੰਬਰ ਨੂੰ
ਜਲੰਧਰ, 29 ਅਕਤੂਬਰ (ਐੱਮ. ਐੱਸ.
ਜਲੰਧਰ, 29 ਅਕਤੂਬਰ (ਐੱਮ. ਐੱਸ. ਲੋਹੀਆ) - ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਲ 2026 ਤੋਂ 2029 ਤੱਕ ਲਈ ਅਹੁਦੇਦਾਰਾਂ ਦੀ ਚੋਣ ਹੁਣ 13 ਦਸੰਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਗੁਪਤ ਵੋਟਾਂ ਰਾਹੀਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋਵੇਗੀ। ਚੋਣ ਅਧਿਕਾਰੀਆਂ ਲਖਵਿੰਦਰ ਸਿੰਘ ਜੌਹਲ, ਸਤਨਾਮ ਸਿੰਘ ਮਾਣਕ ਅਤੇ ਤੇਜਿੰਦਰ ਵਿਰਲੀ ਨੇ ਜਾਣਕਾਰੀ ਦਿੱਤੀ ਕਿ ਇਸ ਚੋਣ ਦੌਰਾਨ ਪ੍ਰਧਾਨ-1, ਸੀਨੀਅਰ ਮੀਤ ਪ੍ਰਧਾਨ-1, ਮੀਤ ਪ੍ਰਧਾਨ-4 (ਔਰਤਾਂ ਲਈ ਰਾਖਵਾਂ ਉਮੀਦਵਾਰ ਬਿਨਾਂ ਮੁਕਾਬਲਾ ਜਿੱਤ ਚੁੱਕਾ ਹੈ), ਜਨਰਲ ਸਕੱਤਰ-1 ਅਤੇ ਸਕੱਤਰ ਦੇ 4 (ਇਕ ਔਰਤਾਂ ਲਈ ਰਾਖਵਾਂ) ਅਹੁਦੇ ਹਨ। ਅਧਿਕਾਰੀਆਂ ਨੇ ਕਿਹਾ ਕਿ ਵੋਟਾਂ ਪੈਣ ਉਪਰੰਤ ਉਸੇ ਦਿਨ ਵੋਟਾਂ ਦੀ ਗਿਣਤੀ ਕਰਕੇ ਨਤੀਜੇ ਦਾ ਐਲਾਨ ਕਰ ਦਿੱਤਾ ਜਾਵੇਗਾ।