29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਯੂ.ਪੀ. ਐਮ.ਐਲ.ਸੀ. ਚੋਣਾਂ ਭਾਜਪਾ ਨੇ 6 ਸੀਟਾਂ ਜਿੱਤੀਆਂ , ਸਪਾ ਨੂੰ ਮਿਲੀਆਂ 5 ਸੀਟਾਂ ਵਾਰਾਣਸੀ ’ਚ ਭਾਜਪਾ ਨੂੰ ਲੱਗਾ ਝਟਕਾ

ਲਖਨਊ, 29 ਅਕਤੂਬਰ (ਪੀ. ਟੀ.

Ad Position 21
No active advertisement
ਅਜੀਤ ਡੈਸਕ 30-10-2026
ਲਖਨਊ, 29 ਅਕਤੂਬਰ (ਪੀ.ਟੀ.ਆਈ.)-ਉੱਤਰ ਪ੍ਰਦੇਸ਼ ਦੀ ਵਿਧਾਨ ਪ੍ਰੀਸ਼ਦ ਦੀਆਂ ਚੋਣਾਂ ’ਚ ਭਾਜਪਾ ਨੇ 11 ਵਿਚੋਂ 6 ਸੀਟਾਂ ਜਿੱਤੀਆਂ, ਜਦਕਿ ਸਮਾਜਵਾਦੀ ਪਾਰਟੀ (ਸਪਾ) ਨੇ 5 ਸੀਟਾਂ ’ਤੇ ਜਿੱਤ ਹਾਸਲ ਕੀਤੀ। ਹਾਲਾਂਕਿ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲੋਕ ਸਭਾ ਹਲਕੇ ਵਾਰਾਣਸੀ ’ਚ ਭਾਜਪਾ ਨੂੰ ਇਕ ਵੱਡਾ ਝਟਕਾ ਲੱਗਾ। ਸਮਾਜਵਾਦੀ ਪਾਰਟੀ ਨੇ ਵਾਰਾਣਸੀ ਅਧਿਆਪਕ ’ਤੇ ਆਪਣਾ ਕਬਜ਼ਾ ਬਰਕਰਾਰ ਰੱਖਿਆ ਹੈ। ਇਸ ਤੋਂ ਇਲਾਵਾ, ਉਨ੍ਹਾਂ ਦੇ ਉਮੀਦਵਾਰ ਆਸ਼ੂਤੋਸ਼ ਸਿਨਹਾ ਨੇ ਵਾਰਾਣਸੀ ਗ੍ਰੈਜੂਏਟ ਤੋਂ ਵੀ ਜਿੱਤ ਹਾਸਲ ਕੀਤੀ ਹੈ। ਇਨ੍ਹਾਂ 11 ਸੀਟਾਂ ਲਈ ਪਿਛਲੀਆਂ ਚੋਣਾਂ ’ਚ, ਸਮਾਜਵਾਦੀ ਪਾਰਟੀ ਨੇ ਸਿਰਫ਼ ਤਿੰਨ ਸੀਟਾਂ ਹੀ ਜਿੱਤੀਆਂ ਸਨ। ਵਿਧਾ ਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਮਿਲੀ ਇਹ ਜਿੱਤ ਸਮਾਜਵਾਦੀ ਪਾਰਟੀ ਲਈ ਇਕ ਵੱਡੀ ਪ੍ਰਾਪਤੀ ਹੈ। ਇਹ ਚੋਣਾਂ 2026 ’ਚ ਗ੍ਰੈਜੂਏਟਾਂ ਦੀਆਂ ਪੰਜ ਤੇ ਅਧਿਆਪਕਾਂ ਦੀਆਂ 6 ਸੀਟਾਂ ਲਈ ਹੋਈਆਂ ਸਨ। ਚੋਣ ਅਧਿਕਾਰੀਆਂ ਦੇ ਬਿਆਨ ਮੁਤਾਬਕ, ਆਸ਼ੂਤੋਸ਼ ਸਿਨਹਾ ਨੂੰ ਕੁੱਲ 55,046 ਵੋਟਾਂ ਮਿਲੀਆਂ। ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਭਾਜਪਾ ਦੇ ਪ੍ਰਦਰਸ਼ਨ ਨੂੰ ‘ਦੋਹਰੀ ਹਾਰ’ ਦੱਸਿਆ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਨਤੀਜਿਆਂ ਨੇ 2027 ਦੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਦੀ ਪਾਰਟੀ ਦੀ ਜਿੱਤ ਦਾ ਰਾਹ ਤਿਆਰ ਕਰ ਦਿੱਤਾ ਹੈ। ਵਿਧਾਨ ਪ੍ਰੀਸ਼ਦ ਦੀਆਂ 11 ਸੀਟਾਂ ਲਈ 23 ਅਕਤੂਬਰ ਨੂੰ ਵੋਟਾਂ ਪਈਆਂ ਸਨ ਤੇ ਵੋਟਾਂ ਦੀ ਗਿਣਤੀ ਮੰਗਲਵਾਰ ਨੂੰ ਸ਼ੁਰੂ ਹੋਈ ਸੀ। ਬੁੱਧਵਾਰ ਦੇ ਅੰਤ ਤੱਕ ਐਲਾਨੇ ਗਏ ਨਤੀਜਿਆਂ ਮੁਤਾਬਕ, ਭਾਜਪਾ ਨੇ ਆਗਰਾ ਗ੍ਰੈਜੂਏਟ ਸੀਟ, ਬਰੇਲੀ-ਮੁਰਾਦਾਬਾਦ ਅਧਿਆਪਕ ਸੀਟ, ਲਖਨਊ ਅਧਿਆਪਕ ਸੀਟ, ਮੇਰਠ ਦੀਆਂ ਅਧਿਆਪਕ ਅਤੇ ਗ੍ਰੈਜੂਏਟ ਸੀਟਾਂ ਤੇ ਗੋਰਖਪੁਰ-ਫੈਜ਼ਾਬਾਦ ਅਧਿਆਪਕ ਸੀਟ ਜਿੱਤ ਲਈ ਸੀ। ਦੂਜੇ ਪਾਸੇ, ਸਮਾਜਵਾਦੀ ਪਾਰਟੀ ਨੇ ਇਲਾਹਾਬਾਦ-ਝਾਂਸੀ ਗ੍ਰੈਜੂਏਟ ਸੀਟ ਅਤੇ ਵਾਰਾਣਸੀ ਤੇ ਆਗਰਾ-ਅਲੀਗੜ੍ਹ ਅਧਿਆਪਕ ਸੀਟਾਂ ਜਿੱਤੀਆਂ।
Ad Position 22
No active advertisement
ਪਿਛਲੀ ਖ਼ਬਰ ਮਾਈਨਿੰਗ ਮਾਮਲੇ ’ਚ ਐਫ. ਆਈ. ਆਰ. ਦੇ ਬਾਵਜੂਦ ਕਾਰਵਾਈ ਨਾ ਹੋਣ ’ਤੇ ਸੰਦੀਪ ਪਾਠਕ ਨੇ ਚੁੱਕੇ ਸਵਾਲ ਅਗਲੀ ਖ਼ਬਰ ਰੂਸੀ ਡਰੋਨ ਵਲੋਂ ਮੱਧ ਯੂਕਰੇਨ ’ਚ ਸਟੇਸ਼ਨ ’ਤੇ ਰੁਕੀਆਂ 2 ਰੇਲ ਗੱਡੀਆਂ ’ਤੇ ਹਮਲਾ, 13 ਮੌਤਾਂ
Ad Position 24