ਖੇਰਸਨ (ਯੂਕਰੇਨ), 29 ਅਕਤੂਬਰ (ਏ.ਪੀ.)-ਅਧਿਕਾਰੀਆਂ ਨੇ ਕਿਹਾ ਕਿ ਵੀਰਵਾਰ ਨੂੰ ਇੱਕ ਜੈੱਟ-ਸੰਚਾਲਿਤ ਰੂਸੀ ਡਰੋਨ ਨੇ ਮੱਧ ਯੂਕਰੇਨ ’ਚ ਇੱਕ ਸਟੇਸ਼ਨ ‘ਤੇ ਰੁਕੀਆਂ ਦੋ ਰੇਲਗੱਡੀਆਂ ’ਤੇ ਹਮਲੀ ਕੀਤਾ ਜਿਸ ਕਾਰਨ ਘੱਟੋ-ਘੱਟ 13 ਲੋਕ ਮਾਰੇ ਗਏ ਅਤੇ 10 ਹੋਰ ਜ਼ਖ਼ਮੀ ਹੋ ਗਏ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਐਕਸ ‘ਤੇ ਇੱਕ ਪੋਸਟ ਵਿਚ ਇਸਨੂੰ ਇੱਕ ‘ਭਿਆਨਕ ਹਮਲਾ’ ਦੱਸਿਆ ਜੋ ਕਿ ਡਨੀਪ੍ਰੋ ਵਿਚ ਯਾਤਰੀ ਰੇਲਗੱਡੀਆਂ ‘ਤੇ ਕੀਤਾ ਗਿਆ।