ਸੀ.ਬੀ.ਆਈ. ਦਫ਼ਤਰ ’ਚ ਚਾਰ ਘੰਟੇ ਪੁੱਛਗਿੱਛ ਤੋਂ ਬਾਅਦ ਬਾਹਰ ਆਏ ਰਾਜਬੀਰ ਸਿੰਘ ਘੁੰਮਣ
ਚੰਡੀਗੜ੍ਹ, 27 ਅਕਤੂਬਰ (ਕਪਿਲ ਵਧਵਾ)- ਪੰਜਾਬ ਦੇ ਮੁੱਖ ਮੰਤਰੀ ਦੇ ਕੈਂਪ ਦਫ਼ਤਰ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਮੁੱਖ ਮੰਤਰੀ ਦੇ ਓ. ਐੱਸ.
ਚੰਡੀਗੜ੍ਹ, 27 ਅਕਤੂਬਰ (ਕਪਿਲ ਵਧਵਾ)- ਪੰਜਾਬ ਦੇ ਮੁੱਖ ਮੰਤਰੀ ਦੇ ਕੈਂਪ ਦਫ਼ਤਰ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਮੁੱਖ ਮੰਤਰੀ ਦੇ ਓ.ਐੱਸ.ਡੀ. ਰਾਜਬੀਰ ਸਿੰਘ ਘੁੰਮਣ ਅੱਜ ਪਹਿਲੀ ਵਾਰ ਲਗਾਤਾਰ ਦੂਜੇ ਦਿਨ ਚੰਡੀਗੜ੍ਹ ਸਥਿਤ ਸੀ.ਬੀ.ਆਈ. ਦੇ ਜ਼ੋਨਲ ਦਫ਼ਤਰ ਵਿਚ ਪੇਸ਼ ਹੋਏ । ਉਹ ਕਰੀਬ ਸਾਢੇ 3 ਵਜੇ ਦਫ਼ਤਰ ਪਹੁੰਚੇ ਅਤੇ ਸ਼ਾਮ 7:50 ਵਜੇ ਦੇ ਕਰੀਬ ਪੁੱਛਗਿੱਛ ਤੋਂ ਬਾਅਦ ਬਾਹਰ ਆਏ । ਇਸ ਦੌਰਾਨ ਸੀ.ਬੀ.ਆਈ. ਅਧਿਕਾਰੀਆਂ ਵਲੋਂ ਉਨ੍ਹਾਂ ਤੋਂ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਸਬੰਧੀ ਪੁੱਛਗਿੱਛ ਕੀਤੀ ਗਈ। ਦਫ਼ਤਰ ਤੋਂ ਬਾਹਰ ਆਉਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਬੀਰ ਸਿੰਘ ਘੁੰਮਣ ਨੇ ਅੱਜ ਦੀ ਪੁੱਛਗਿੱਛ ਨੂੰ ‘ਰਿਹਰਸਲ’ ਕਰਾਰ ਦਿੱਤਾ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਕਰੀਬ 100 ਸਵਾਲ ਪੁੱਛੇ ਗਏ, ਪਰ ਇਹ ਉਹੀ ਸਵਾਲ ਸਨ ਜੋ ਸੀ.ਬੀ.ਆਈ. ਵਲੋਂ ਪਹਿਲਾਂ ਵੀ ਪੁੱਛੇ ਗਏ ਸਨ । ਘੁੰਮਣ ਨੇ ਇਹ ਵੀ ਦੱਸਿਆ ਕਿ ਸੀ.ਬੀ.ਆਈ. ਵਲੋਂ ਉਨ੍ਹਾਂ ਨੂੰ 31 ਅਕਤੂਬਰ ਨੂੰ ਮੁੜ ਪੇਸ਼ ਹੋਣ ਲਈ ਕਿਹਾ ਗਿਆ ਹੈ।
ਮਜੀਠੀਆ ਨੂੰ ਨੋਟਿਸ ਭੇਜਣ ਦੀ ਕੀਤੀ ਪੁਸ਼ਟੀ
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰਾਜਬੀਰ ਸਿੰਘ ਘੁੰਮਣ ਨੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਕਥਿਤ ਤੌਰ ’ਤੇ ਝੂਠੇ ਇਲਜ਼ਾਮ ਲਗਾਉਣ ਦੇ ਮਾਮਲੇ ਵਿਚ ਨੋਟਿਸ ਭੇਜੇ ਜਾਣ ਦੀ ਵੀ ਪੁਸ਼ਟੀ ਕੀਤੀ। ਹਾਲਾਂਕਿ, ਨੋਟਿਸ ਦੇ ਸਬੰਧੀ ਅਗਲੀ ਕਾਰਵਾਈ ਬਾਰੇ ਉਨ੍ਹਾਂ ਵਲੋਂ ਹੋਰ ਜਾਣਕਾਰੀ ਨਹੀਂ ਦਿੱਤੀ ਗਈ।