ਪਾਕਿ ਦੀ ਕੌਮੀ ਅਸੈਂਬਲੀ ਵਲੋਂ ਕਸ਼ਮੀਰੀਆਂ ਦੇ ਸਵੈ-ਨਿਰਣੇ ਦੇ ਹੱਕ ਦੀ ਹਮਾਇਤ ’ਚ ਸਰਬਸੰਮਤੀ ਨਾਲ ਮਤਾ ਪਾਸ
ਅੰਮ੍ਰਿਤਸਰ, 27 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਨੇ ਅੱਜ ਜੰਮੂ-ਕਸ਼ਮੀਰ ਦੇ ਲੋਕਾਂ ਦੇ ਸਵੈ-ਨਿਰਣੇ ਦੇ ਹੱਕ ਲਈ ਪਾਕਿ ਦੇ ਸਿਆਸੀ ਤੇ ਕੂਟਨੀਤਕ ਸਮਰਥਨ ਨੂੰ ਦੁਹਰਾਉਂਦੇ ਹੋਏ ਸਰਬਸੰਮਤੀ ਨਾਲ ਇਕ ਮਤਾ ਪਾਸ ਕੀਤਾ। ਇਹ ਮਤਾ ਕਸ਼ਮੀਰ ਮਾਮਲਿਆਂ ਬਾਰੇ ਸੰਘੀ ਮੰਤਰੀ ਅਮੀਰ ਮੁਕਾਮ ਤੇ ਕਸ਼ਮੀਰ ਕਮੇਟੀ ਦੇ ਚੇਅਰਮੈਨ ਰਾਣਾ ਮੁਹੰਮਦ ਕਾਸਿਮ ਨੂਨ ਵਲੋਂ ਸਾਂਝੇ ਤੌਰ ’ਤੇ ਪੇਸ਼ ਕੀਤਾ ਗਿਆ।
ਰ
ਰਾਣਾ ਮੁਹੰਮਦ ਕਾਸਿਮ ਨੂਨ, ਅਮੀਰ ਮੁਕਾਮ
28-10-2026
ਅੰਮ੍ਰਿਤਸਰ, 27 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਨੇ ਅੱਜ ਜੰਮੂ-ਕਸ਼ਮੀਰ ਦੇ ਲੋਕਾਂ ਦੇ ਸਵੈ-ਨਿਰਣੇ ਦੇ ਹੱਕ ਲਈ ਪਾਕਿ ਦੇ ਸਿਆਸੀ ਤੇ ਕੂਟਨੀਤਕ ਸਮਰਥਨ ਨੂੰ ਦੁਹਰਾਉਂਦੇ ਹੋਏ ਸਰਬਸੰਮਤੀ ਨਾਲ ਇਕ ਮਤਾ ਪਾਸ ਕੀਤਾ। ਇਹ ਮਤਾ ਕਸ਼ਮੀਰ ਮਾਮਲਿਆਂ ਬਾਰੇ ਸੰਘੀ ਮੰਤਰੀ ਅਮੀਰ ਮੁਕਾਮ ਤੇ ਕਸ਼ਮੀਰ ਕਮੇਟੀ ਦੇ ਚੇਅਰਮੈਨ ਰਾਣਾ ਮੁਹੰਮਦ ਕਾਸਿਮ ਨੂਨ ਵਲੋਂ ਸਾਂਝੇ ਤੌਰ ’ਤੇ ਪੇਸ਼ ਕੀਤਾ ਗਿਆ। ਮਤੇ ’ਚ 27 ਅਕਤੂਬਰ 1947 ਨੂੰ ਸ੍ਰੀਨਗਰ ’ਚ ਭਾਰਤੀ ਫ਼ੌਜਾਂ ਦੇ ਦਾਖ਼ਲੇ ਨੂੰ ਕਸ਼ਮੀਰੀਆਂ ਦੇ ਇਤਿਹਾਸ ਦਾ ‘ਕਾਲਾ ਅਧਿਆਇ’ ਕਰਾਰ ਦਿੰਦਿਆਂ ਕਿਹਾ ਗਿਆ ਕਿ ਜੰਮੂ-ਕਸ਼ਮੀਰ ਸੰਯੁਕਤ ਰਾਸ਼ਟਰ ਦੇ ਏਜੰਡੇ ’ਤੇ ਸਭ ਤੋਂ ਪੁਰਾਣੇ ਅਣਸੁਲਝੇ ਮਸਲਿਆਂ ’ਚੋਂ ਇਕ ਹੈ। ਇਸ ਦੇ ਨਾਲ ਹੀ ਸਦਨ ਨੇ ਮਤੇ ’ਚ 5 ਅਗਸਤ 2019 ਨੂੰ ਭਾਰਤ ਵਲੋਂ ਚੁੱਕੇ ਗਏ ਕਦਮਾਂ ਨੂੰ ਰੱਦ ਕਰਦਿਆਂ ਦੋਸ਼ ਲਗਾਇਆ ਗਿਆ ਕਿ ਇਸ ਖ਼ਿੱਤੇ ਦੀ ਜਨਸੰਖਿਆ ਤੇ ਵਿਸ਼ੇਸ਼ ਦਰਜੇ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਮਤੇ ਰਾਹੀਂ ਮੰਗ ਕੀਤੀ ਗਈ ਕਿ ਭਾਰਤ ਕਥਿਤ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬੰਦ ਕਰੇ, ਸਿਆਸੀ ਆਗੂਆਂ ਨੂੰ ਰਿਹਾਅ ਕਰੇ ਤੇ ਕੌਮਾਂਤਰੀ ਨਿਗਰਾਨਾਂ ਨੂੰ ਉੱਥੇ ਜਾਣ ਦੀ ਇਜਾਜ਼ਤ ਦੇਵੇ। ਮਤੇ ’ਚ ਇਹ ਵੀ ਮੰਗ ਕੀਤੀ ਗਈ ਕਿ ਪਾਕਿ ਸਰਕਾਰ ਸੰਯੁਕਤ ਰਾਸ਼ਟਰ ਅਤੇ ਓ. ਆਈ. ਸੀ. ਵਰਗੇ ਮੰਚਾਂ ‘ਤੇ ਇਸ ਮੁੱਦੇ ਨੂੰ ਲਗਾਤਾਰ ਉਠਾਉਣਾ ਜਾਰੀ ਰੱਖੇ।