ਜੇਕਰ ਭਾਰਤ ’ਚ ਦਾਖਲਾ ਕਾਨੂੰਨੀ ਹੈ ਤਾਂ ਵਿਦੇਸ਼ੀ ਨਾਗਰਿਕ ਨੂੰ ਯੂ.ਏ.ਪੀ.ਏ. ਤਹਿਤ ਜ਼ਮਾਨਤ ਦਿੱਤੀ ਜਾ ਸਕਦੀ ਹੈ-ਸੁਪਰੀਮ ਕੋਰਟ
ਨਵੀਂ ਦਿੱਲੀ, 27 ਅਕਤੂਬਰ (ਪੀ. ਟੀ.
ਅਜੀਤ ਡੈਸਕ
28-10-2026
ਅਦਾਕਾਰ ਇਮਰਾਨ ਖਾਨ ਦੇ ‘ਭਾਰਤ ਛੱਡਣ’ ਦੇ ਨੋਟਿਸ ’ਤੇ 2 ਨਵੰਬਰ ਤੱਕ ਰੋਕ
ਮੁੰਬਈ, 27 ਅਕਤੂਬਰ (ਪੀ.ਟੀ.ਆਈ.) - ਬੰਬੇ ਹਾਈ ਕੋਰਟ ਨੇ ਮੰਗਲਵਾਰ ਨੂੰ ਅਮਰੀਕੀ ਨਾਗਰਿਕ ਅਤੇ ਅਦਾਕਾਰ ਇਮਰਾਨ ਖਾਨ ਨੂੰ ‘ਫੌਰਨਰਜ਼ ਰੀਜਨਲ ਰਜਿਸਟ੍ਰੇਸ਼ਨ ਆਫਿਸ’ (ਐਫ.ਆਰ.ਆਰ.ਓ.) ਵੱਲੋਂ ਜਾਰੀ ਕੀਤੇ ਗਏ ਉਸ ਨੋਟਿਸ ‘ਤੇ 2 ਨਵੰਬਰ ਤੱਕ ਰੋਕ ਲਗਾ ਦਿੱਤੀ ਹੈ, ਜਿਸ ਵਿਚ ਉਨ੍ਹਾਂ ਨੂੰ 28 ਅਕਤੂਬਰ ਤੱਕ ਭਾਰਤ ਛੱਡਣ ਲਈ ਕਿਹਾ ਗਿਆ ਸੀ।ਖਾਨ ਦੇ ਵਕੀਲ ਵੈਂਕਟੇਸ਼ ਧੋਂਡ ਵੱਲੋਂ 28 ਅਕਤੂਬਰ ਦੀ ਸਮਾਂ-ਸੀਮਾ ਦਾ ਹਵਾਲਾ ਦੇਣ ‘ਤੇ, ਵਧੀਕ ਸਾਲਿਸਿਟਰ ਜਨਰਲ ਅਨਿਲ ਸਿੰਘ ਨੇ ਜ਼ੁਬਾਨੀ ਭਰੋਸਾ ਦਿੱਤਾ ਕਿ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਵੇਗੀ ਅਤੇ ਕੋਈ ਸਖ਼ਤ ਕਦਮ ਨਹੀਂ ਚੁੱਕਿਆ ਜਾਵੇਗਾ।ਚੀਫ਼ ਜਸਟਿਸ ਮਹੇਸ਼ ਚੰਦਰ ਤ੍ਰਿਪਾਠੀ ਅਤੇ ਜਸਟਿਸ ਅਦਵੈਤ ਸੇਠਨਾ ਦੇ ਬੈਂਚ ਨੇ ਕਿਹਾ ਕਿ ਉਹ ਨੋਟਿਸ ਨੂੰ ਚੁਣੌਤੀ ਦੇਣ ਵਾਲੀ ਖਾਨ ਦੀ ਪਟੀਸ਼ਨ ‘ਤੇ 2 ਨਵੰਬਰ ਨੂੰ ਸੁਣਵਾਈ ਕਰਨਗੇ। ਐਫ.ਆਰ.ਆਰ.ਓ.)ਨੇ ਇਹ ਨੋਟਿਸ ਅਦਾਕਾਰ ਨੂੰ ਉਦੋਂ ਜਾਰੀ ਕੀਤਾ ਸੀ ਜਦੋਂ ਉਹ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਖਿਲਾਫ ਚੱਲ ਰਹੇ ਪ੍ਰਦਰਸ਼ਨਾਂ ਦੇ ਸਮਰਥਨ ਵਿਚ ਇੱਕ ਰੋਸ ਪ੍ਰਦਰਸ਼ਨ ਵਿਚ ਸ਼ਾਮਲ ਹੋਏ ਸਨ। ਨੋਟਿਸ ਅਨੁਸਾਰ, ਖਾਨ ਨੂੰ 28 ਅਕਤੂਬਰ ਤੱਕ ਦੇਸ਼ ਛੱਡਣ ਲਈ ਕਿਹਾ ਗਿਆ ਸੀ। ਬੈਂਚ ਨੇ ਮਾਮਲੇ ਦੀ ਸੁਣਵਾਈ 2 ਨਵੰਬਰ ਤੱਕ ਮੁਲਤਵੀ ਕਰ ਦਿੱਤੀ ਹੈ। ਹਾਈ ਕੋਰਟ ਨੇ ਕਿਹਾ, ‘ਉਦੋਂ ਤੱਕ ਵਿਵਾਦਿਤ ਨੋਟਿਸ ‘ਤੇ ਰੋਕ ਰਹੇਗੀ।’