25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਪੰਜਾਬ ਸਰਕਾਰ ਵਲੋਂ 599 ਸਰਕਾਰੀ ਸਕੂਲਾਂ ’ਚ ਮੁੱਖ ਮੰਤਰੀ ਤੇ ਵਿਧਾਇਕਾਂ ਦੇ ਨਾਵਾਂ ਵਾਲੇ ਬੋਰਡ ਲਗਾਉਣ ਦੀ ਯੋਜਨਾ

ਫ਼ਰੀਦਕੋਟ, 24 ਅਕਤੂਬਰ (ਜਸਵੰਤ ਸਿੰਘ ਪੁਰਬਾ)-ਪੰਜਾਬ ਸਰਕਾਰ ਨੇ ਸੂਬੇ ਦੇ 599 ਸਰਕਾਰੀ ਸਕੂਲਾਂ ਵਿਚ ਮੁੱਖ ਮੰਤਰੀ ਭਗਵੰਤ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਸਥਾਨਕ ਵਿਧਾਇਕਾਂ ਦੇ ਨਾਵਾਂ ਵਾਲੇ ਬੋਰਡ ਲਗਾਉਣ ਲਈ ਸਿੱਖਿਆ ਕ੍ਰਾਂਤੀ ਮੁਹਿੰਮ ਅਧੀਨ ਲਗਪਗ 30 ਲੱਖ ਰੁਪਏ ਮਨਜ਼ੂਰ ਕੀਤੇ ਹਨ । ਜਨਤਕ ਪੈਸੇ ਦੀ ਇਸ ਵਰਤੋਂ ਨੂੰ ਲੈ ਕੇ ਅਧਿਆਪਕ ਜਥੇਬੰਦੀ ਨੇ ਸਵਾਲ ਉਠਾਏ ਹਨ ।

Ad Position 21
No active advertisement
ਅਜੀਤ ਡੈਸਕ 25-10-2026


‘ਸਿੱਖਿਆ ਕ੍ਰਾਂਤੀ’ ਤਹਿਤ 30 ਲੱਖ ਰੁਪਏ ਹੋਣਗੇ ਖਰਚ

ਫ਼ਰੀਦਕੋਟ, 24 ਅਕਤੂਬਰ (ਜਸਵੰਤ ਸਿੰਘ ਪੁਰਬਾ)-ਪੰਜਾਬ ਸਰਕਾਰ ਨੇ ਸੂਬੇ ਦੇ 599 ਸਰਕਾਰੀ ਸਕੂਲਾਂ ਵਿਚ ਮੁੱਖ ਮੰਤਰੀ ਭਗਵੰਤ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਸਥਾਨਕ ਵਿਧਾਇਕਾਂ ਦੇ ਨਾਵਾਂ ਵਾਲੇ ਬੋਰਡ ਲਗਾਉਣ ਲਈ ਸਿੱਖਿਆ ਕ੍ਰਾਂਤੀ ਮੁਹਿੰਮ ਅਧੀਨ ਲਗਪਗ 30 ਲੱਖ ਰੁਪਏ ਮਨਜ਼ੂਰ ਕੀਤੇ ਹਨ । ਜਨਤਕ ਪੈਸੇ ਦੀ ਇਸ ਵਰਤੋਂ ਨੂੰ ਲੈ ਕੇ ਅਧਿਆਪਕ ਜਥੇਬੰਦੀ ਨੇ ਸਵਾਲ ਉਠਾਏ ਹਨ । ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਨੇ ਇਕ ਪੱਤਰ ਜਾਰੀ ਕਰਕੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਸੈਕੰਡਰੀ) ਤੇ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀਆਂ ਨੂੰ 27 ਅਕਤੂਬਰ ਤੋਂ 7 ਨਵੰਬਰ ਦਰਮਿਆਨ ਉਦਘਾਟਨੀ ਸਮਾਗਮ ਕਰਵਾਉਣ ਦੇ ਹੁਕਮ ਦਿੱਤੇ ਹਨ । ਇਨ੍ਹਾਂ ਸਮਾਗਮਾਂ ਦੌਰਾਨ ਨਵੇਂ ਤਿਆਰ ਕੀਤੇ ਗਏ ਬੁਨਿਆਦੀ ਢਾਂਚੇ ਦਾ ਉਦਘਾਟਨ ਕੀਤਾ ਜਾਵੇਗਾ । ਇਸ ਵਿਚ ਵਾਧੂ ਕਲਾਸਰੂਮ, ਪ੍ਰਯੋਗਸ਼ਾਲਾਵਾਂ, ਕਲਾ ਤੇ ਸ਼ਿਲਪਕਾਰੀ ਕਮਰੇ, ਕਿੱਤਾਮੁਖੀ ਵਰਕਸ਼ਾਪਾਂ ਅਤੇ ਲਾਇਬ੍ਰੇਰੀਆਂ ਸ਼ਾਮਿਲ ਹਨ । ਸਰਕਾਰ ਨੇ ਇਨ੍ਹਾਂ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਲਈ 83.67 ਕਰੋੜ ਰੁਪਏ ਜਾਰੀ ਕੀਤੇ ਹਨ । ਇਸ ਤੋਂ ਇਲਾਵਾ ਸਮਾਗਮ ਕਰਵਾਉਣ ਲਈ ਐਲੀਮੈਂਟਰੀ ਸਕੂਲਾਂ ਨੂੰ 5,000 ਰੁਪਏ ਤੋਂ ਲੈ ਕੇ ਸੀਨੀਅਰ ਸੈਕੰਡਰੀ ਸਕੂਲਾਂ ਨੂੰ 20,000 ਰੁਪਏ ਤੱਕ ਦੀ ਗ੍ਰਾਂਟ ਦਿੱਤੀ ਗਈ ਹੈ । ਵਿਭਾਗ ਨੇ ਤਖ਼ਤੀਆਂ ਦੇ ਡਿਜ਼ਾਈਨ ਤੇ ਸਥਾਪਨਾ ਲਈ ਵੱਖਰੇ ਤੌਰ ’ਤੇ ਹਰ ਸਕੂਲ ਨੂੰ 5,000 ਰੁਪਏ ਮਨਜ਼ੂਰ ਕੀਤੇ ਹਨ । ਇਸ ਤਰ੍ਹਾਂ 599 ਸਕੂਲਾਂ ਵਿਚ ਤਖ਼ਤੀਆਂ ਲਗਾਉਣ ’ਤੇ ਕੁੱਲ 29.95 ਲੱਖ ਰੁਪਏ ਖਰਚ ਹੋਣਗੇ । ਵਿਭਾਗ ਵਲੋਂ ਨਿਰਧਾਰਤ ਮਾਪਦੰਡਾਂ ਤੇ ਕਾਰਜ-ਵਿਧੀ ਅਨੁਸਾਰ ਹਰ ਤਖ਼ਤੀ ’ਤੇ ਮੁੱਖ ਮੰਤਰੀ, ਸਿੱਖਿਆ ਮੰਤਰੀ ਤੇ ਸਬੰਧਿਤ ਸਥਾਨਕ ਵਿਧਾਇਕ ਦੇ ਨਾਂਅ ਅਤੇ ਅਹੁਦੇ ਦਰਜ ਹੋਣੇ ਲਾਜ਼ਮੀ ਹਨ । ਪੰਜਾਬ ਸਕੂਲ ਅਧਿਆਪਕ ਯੂਨੀਅਨ ਦਾ ਕਹਿਣਾ ਹੈ ਕਿ ਜਦੋਂ ਸਕੂਲਾਂ ਨੂੰ ਆਪਣੀਆਂ ਮੁੱਢਲੀਆਂ ਵਿਕਾਸ ਲੋੜਾਂ ਪੂਰੀਆਂ ਕਰਨ ਲਈ ਅਕਸਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਜਨਤਕ ਪੈਸਾ ਨਾਵਾਂ ਤੇ ਪ੍ਰਚਾਰ ਵਾਲੀਆਂ ਤਖ਼ਤੀਆਂ ਲਗਾਉਣ ’ਤੇ ਖਰਚਿਆ ਜਾ ਰਿਹਾ ਹੈ ।

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਵਲੋਂ ਜਥੇਬੰਦਕ ਢਾਂਚੇ ’ਚ ਨਵੀਆਂ ਨਿਯੁਕਤੀਆਂ ਅਗਲੀ ਖ਼ਬਰ ਇਸਲਾਮ ਕਬੂਲ ਕਰਨ ਵਾਲੀ ਕਥਿਤ ਸਿੱਖ ਲੜਕੀ ਨੂੰ ਪਾਕਿਸਤਾਨੀ ਦੱਸਣਾ ਨਿੰਦਣਯੋਗ: ਪਾਕਿ ਸਿੱਖ ਆਗੂ
Ad Position 24