ਭਾਰਤ ’ਚ ਐੱਸ. ਸੀ. ਓ. ਸੱਭਿਆਚਾਰਕ ਮੰਤਰੀਆਂ ਦੀ ਬੈਠਕ ’ਚ ਸ਼ਿਰਕਤ ਕਰਨ ਲਈ ਪਾਕਿ ਕਰ ਰਿਹੈ ਵਿਚਾਰ
ਅੰਮ੍ਰਿਤਸਰ, 22 ਅਕਤੂਬਰ (ਸੁਰਿੰਦਰ ਕੋਛੜ)-ਸ਼ੰਘਾਈ ਸਹਿਯੋਗ ਸੰਗਠਨ (ਐੱਸ. ਸੀ.
ਅੰਮ੍ਰਿਤਸਰ, 22 ਅਕਤੂਬਰ (ਸੁਰਿੰਦਰ ਕੋਛੜ)-ਸ਼ੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ.) ਦੇ ਸਭਿਆਚਾਰਕ ਮੰਤਰੀਆਂ ਦੀ ਕੌਂਸਲ ਦੀ ਆਗਾਮੀ ਬੈਠਕ ਲਈ ਭਾਰਤ ਨੇ ਪਾਕਿਸਤਾਨ ਨੂੰ ਰਸਮੀ ਸੱਦਾ ਭੇਜਿਆ ਹੈ। ਇਹ ਦੋ ਰੋਜ਼ਾ ਬੈਠਕ 20 ਤੇ 21 ਨਵੰਬਰ ਨੂੰ ਨਵੀਂ ਦਿੱਲੀ ਵਿਖੇ ਹੋਣ ਜਾ ਰਹੀ ਹੈ। ਪਾਕਿ ਸਰਕਾਰ ਇਸ ਵੇਲੇ ਇਸ ਸੱਦੇ ਦੀ ਸਮੀਖਿਆ ਕਰ ਰਹੀ ਹੈ ਕਿ ਕੀ ਇਸ ਬੈਠਕ ’ਚ ਵਫ਼ਦ ਭੇਜਿਆ ਜਾਵੇ ਜਾਂ ਨਹੀਂ। ਪਾਕਿ ਦੇ ਵਿਦੇਸ਼ ਮੰਤਰਾਲੇ ਦੇ ਇਕ ਆਲਾ ਅਧਿਕਾਰੀ ਅਨੁਸਾਰ ਭਾਰਤ ਵਲੋਂ ਪਾਕਿ ਦੇ ਸੰਘੀ ਸਭਿਆਚਾਰਕ ਮੰਤਰੀ ਔਰੰਗਜ਼ੇਬ ਖ਼ਾਨ ਖਿਚੀ ਨੂੰ ਇਸ ਦੋ ਰੋਜ਼ਾ ਸੰਮੇਲਨ ’ਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਹੈ।