20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਸੇਵਾ ਮੁਕਤ ਪੁਲਿਸ ਇੰਸਪੈਕਟਰ ਦੇ ਪਰਿਵਾਰ ਨੂੰ ਘਰ ’ਚ ਬੰਦੀ ਬਣਾ ਕੇ ਲੁੱਟਿਆ

ਅਟਾਰੀ ਸਰਹੱਦ, ਅੰਮ੍ਰਿਤਸਰ 20 ਅਕਤੂਬਰ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਅੰਮ੍ਰਿਤਸਰ ਪੁਲਿਸ ਜ਼ਿਲ੍ਹਾ ਦਿਹਾਤੀ ਦੇ ਥਾਣਾ ਘਰਿੰਡਾ ਦੇ ਅਧੀਨ ਆਉਂਦੀ ਪੁਲਿਸ ਚੌਂਕੀ ਖਾਸਾ ਦੇ ਇਲਾਕੇ ਅਧੀਨ ਆਉਂਦੇ ਪਿੰਡ ਕਠਾਣੀਆ ਵਿਖੇ ਪੰਜਾਬ ਪੁਲਿਸ ਦੇ ਸੇਵਾ ਮੁਕਤ ਇੰਸਪੈਕਟਰ ਸੁਖਦੇਵ ਸਿੰਘ ਵਾਸੀ ਪਿੰਡ ਕਠਾਣੀਆਂ ਦੇ ਪਰਿਵਾਰ ਨੂੰ ਅੱਜ ਤੜਕੇ ਬੰਦੀ ਬਣਾਕੇ ਲੁੱਟ ਕੀਤੀ ਗਈ। ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਅਟਾਰੀ ਰੋਡ ’ਤੇ ਸਥਿਤ ਹਿੰਮਤ ਮਹਿਲ ਪੈਲਸ ਦੇ ਨਜ਼ਦੀਕ ਤੜਕਸਾਰ 3:30 ਵਜੇ ਬਾਹਰ ਡਰਾਇੰਗ ਰੂਮ ਦੀ ਗਰਿਲ ਨੂੰ ਕਿਸੇ ਚੀਜ ਨਾਲ ਪੁੱਟ ਕੁੇ ਘਰ ਅੰਦਰ 4 ਵਿਅਕਤੀ ਦਾਖ਼ਲ ਹੋ ਗਏ ਅਤੇ ਘਰ ਵਿਚ ਸਿਰਫ਼ ਸੁਖਦੇਵ ਸਿੰਘ ਅਤੇ ਉਸ ਦੀ ਪਤਨੀ ਹੀ ਰਹਿੰਦੇ ਸਨ।

Ad Position 21
No active advertisement
ਅਜੀਤ ਡੈਸਕ 21-10-2026
ਅਟਾਰੀ ਸਰਹੱਦ, ਅੰਮ੍ਰਿਤਸਰ 20 ਅਕਤੂਬਰ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਅੰਮ੍ਰਿਤਸਰ ਪੁਲਿਸ ਜ਼ਿਲ੍ਹਾ ਦਿਹਾਤੀ ਦੇ ਥਾਣਾ ਘਰਿੰਡਾ ਦੇ ਅਧੀਨ ਆਉਂਦੀ ਪੁਲਿਸ ਚੌਂਕੀ ਖਾਸਾ ਦੇ ਇਲਾਕੇ ਅਧੀਨ ਆਉਂਦੇ ਪਿੰਡ ਕਠਾਣੀਆ ਵਿਖੇ ਪੰਜਾਬ ਪੁਲਿਸ ਦੇ ਸੇਵਾ ਮੁਕਤ ਇੰਸਪੈਕਟਰ ਸੁਖਦੇਵ ਸਿੰਘ ਵਾਸੀ ਪਿੰਡ ਕਠਾਣੀਆਂ ਦੇ ਪਰਿਵਾਰ ਨੂੰ ਅੱਜ ਤੜਕੇ ਬੰਦੀ ਬਣਾਕੇ ਲੁੱਟ ਕੀਤੀ ਗਈ। ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਅਟਾਰੀ ਰੋਡ ’ਤੇ ਸਥਿਤ ਹਿੰਮਤ ਮਹਿਲ ਪੈਲਸ ਦੇ ਨਜ਼ਦੀਕ ਤੜਕਸਾਰ 3:30 ਵਜੇ ਬਾਹਰ ਡਰਾਇੰਗ ਰੂਮ ਦੀ ਗਰਿਲ ਨੂੰ ਕਿਸੇ ਚੀਜ ਨਾਲ ਪੁੱਟ ਕੁੇ ਘਰ ਅੰਦਰ 4 ਵਿਅਕਤੀ ਦਾਖ਼ਲ ਹੋ ਗਏ ਅਤੇ ਘਰ ਵਿਚ ਸਿਰਫ਼ ਸੁਖਦੇਵ ਸਿੰਘ ਅਤੇ ਉਸ ਦੀ ਪਤਨੀ ਹੀ ਰਹਿੰਦੇ ਸਨ। ਪਤਨੀ ਵਲੋਂ ਦੱਸਿਆ ਕਿ ਕੁੱਲ 4 ਵਿਅਕਤੀਆਂ ਜਿਨ੍ਹਾਂ ਦੇ ਮੁੂੰਹ ਢੱਕੇ ਹੋਏ ਸਨ ਪੈਰਾ ਤੋਂ ਨੰਗੇ ਸਨ ਨਿਕਰ ਤੇ ਟੀ ਸ਼ਰਟ ਪਾਈ ਹੋਈ ਸੀ। ਘਰ ਵਿਚ ਦਾਖ਼ਲ ਹੁੰਦਿਆਂ ਸਾਰ ਹੀ ਸੁਖਦੇਵ ਸਿੰਘ ਅਤੇ ਉਸ ਦੀ ਪਤਨੀ ਨੂੰ ਰਿਵਾਲਵਰ ਤਾਣ ਕੇ ਬੰਦੀ ਬਣਾ ਲਿਆ ਅਤੇ ਸੁਖਦੇਵ ਸਿੰਘ ਦੀ ਪਤਨੀ ਨਰਿੰਦਰਪਾਲ ਕੌਰ ਦੇ ਗੱਲ ਵਿਚ ਪਾਈ ਚੈਨ ਅਤੇ ਕੰਨਾਂ ਦੀ ਵਾਲੀਆ ਲਾਹ ਕੇ ਘਰ ਵਿਚ ਅਲਮਾਰੀਆਂ ਅਤੇ ਪੇਟੀਆਂ ਦੀ ਤਲਾਸ਼ੀ ਕਰਨ ਲੱਗ ਪਏ ਜਿਸ ਵਿਚੋਂ ਉਨ੍ਹਾਂ ਨੂੰ 8 ਤੋਲੇ ਦੇ ਕਰੀਬ ਸੋਨਾ, 12 ਬੋਰ ਬੰਦੂਕ, ਇਕ 32 ਬੋਰ ਰਿਵਾਲਵਰ ਨਾਲ 30 ਰੌਂਦ 4 ਹਜ਼ਾਰ ਕੈਨੀਡੀਅਨ ਡਾਲਰ, 1 ਲੱਖ ਰੁਪਏ, ਕੈਮਰੇ ਦਾ ਡੀ.ਵੀ.ਆਰ , 2 ਫੋਨ, ਘੜੀਆਂ, 10 ਕਿਲੋ ਘਿਉ ਆਦਿ ਲੈ ਕੇ ਫ਼ਰਾਰ ਹੋ ਗਏ। ਸੁਖਦੇਵ ਸਿੰਘ ਨੇ ਦੱਸਿਆ ਕਿ 2 ਵਿਅਕਤੀਆਂ ਕੋਲ ਰਿਵਾਲਵਰ, ਇਕ ਕੋਲ ਪਿਸਟਲ ਤੇ 1 ਕੋਲ ਕਿਰਚ ਸੀ। ਇੱਥੇ ਇਹ ਵੀ ਪਤਾ ਲੱਗਾ ਹੈ ਕਿ ਲੁੱਟ ਦੀ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਚਾਰੇ ਵਿਅਕਤੀਆਂ ਵਲੋਂ ਇਸ ਤੋਂ ਪਹਿਲਾਂ ਮਹਾਂਬੀਰ ਸਿੰਘ ਸਰਪੰਚ ਦੇ ਘਰ ਪਿੰਡ ਮੁੱਲਾ ਬਹਿਰਾਮ ਵਿਖੇ ਵੀ ਇਸ ਗਰੋਹ ਨੇ ਭੰਨ ਤੋੜ ਕਰ ਕੇ ਘਰ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਕਾਮਯਾਬ ਨਹੀਂ ਹੋ ਸਕੇ ਅਤੇ ਨਾਲ ਦੇ ਪਿੰਡ ਰਾਮਪੁਰ ਵਿਚ ਵੀ ਇਕ ਹੋਰ ਵਿਅਕਤੀ ਦੇ ਘਰ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਨਾਕਾਮ ਰਹੀ। ਇਸ ਸਬੰਧੀ ਐਸ.ਐਸ.ਪੀ. ਅੰਮ੍ਰਿਤਸਰ ਦਿਹਾਤੀ ਕੰਵਲਪ੍ਰੀਤ ਸਿੰਘ ਚਾਹਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਸਾਰਾ ਮਾਮਲਾ ਧਿਆਨ ਵਿਚ ਹੈ ਪੁਲਿਸ ਟੀਮਾਂ ਬਰੀਕੀ ਨਾਲ ਜਾਂਚ ਕਰ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਧੂਮਧਾਮ ਨਾਲ ਮਨਾਇਆ ਅਗਲੀ ਖ਼ਬਰ ਪਾਕਿ ਦੀ ਬਲੋਚਿਸਤਾਨ ਅਸੈਂਬਲੀ ’ਚ ਗੂੰਜਿਆ ਨਾਬਾਲਗ ਹਿੰਦੂ ਲੜਕੀ ਦੇ ਅਗਵਾ ਦਾ ਮਾਮਲਾ ਸੰਸਦੀ ਸਕੱਤਰ ਸੰਜੇ ਕੁਮਾਰ ਪੰਜਵਾ...
Ad Position 24