ਨਿਪਾਲ ਨੇ ਭਾਰਤੀ ਬਿਸਕੁਟ ‘ਪ੍ਰਿਆਗੋਲਡ’ ਦੀ ਦਰਾਮਦ ਤੇ ਵਿਕਰੀ ’ਤੇ ਪਾਬੰਦੀ ਲਗਾਈ
ਕਠਮੰਡੂ, 19 ਅਕਤੂਬਰ (ਪੀ. ਟੀ.
ਕਠਮੰਡੂ, 19 ਅਕਤੂਬਰ (ਪੀ.ਟੀ.ਆਈ.)-ਨਿਪਾਲੀ ਅਧਿਕਾਰੀਆਂ ਨੇ ਭਾਰਤ ਦੇ ਸੂਰਿਆ ਫੂਡ ਐਂਡ ਐਗਰੋ ਲਿਮਟਿਡ ਵਲੋਂ ਨਿਰਮਿਤ ‘ਪ੍ਰਿਆਗੋਲਡ’ ਬਿਸਕੁਟਾਂ ਦੀ ਦਰਾਮਦ, ਵਿਕਰੀ ਅਤੇ ਵੰਡ ‘ਤੇ ਪਾਬੰਦੀ ਲਗਾ ਦਿੱਤੀ ਹੈ।ਨਿਪਾਲ ਦੇ ਫੂਡ ਟੈਕਨਾਲੋਜੀ ਅਤੇ ਗੁਣਵੱਤਾ ਨਿਯੰਤਰਣ ਵਿਭਾਗ (ਐਫ.ਟੀ.ਕਿਊ.ਸੀ.ਡੀ.) ਨੇ ਸੋਮਵਾਰ ਨੂੰ ਇੱਕ ਨੋਟਿਸ ਜਾਰੀ ਕਰਕੇ ਭਾਰਤ ਦੇ ਸੂਰਿਆ ਫੂਡ ਐਂਡ ਐਗਰੋ ਲਿਮਟਿਡ ਦੁਆਰਾ ਨਿਰਮਿਤ ‘ਪ੍ਰਿਆਗੋਲਡ’ ਬਿਸਕੁਟਾਂ ਦੀ ਦਰਾਮਦ, ਵਿਕਰੀ ਅਤੇ ਵੰਡ ‘ਤੇ ਪਾਬੰਦੀ ਲਗਾ ਦਿੱਤੀ ਹੈ। ਵਿਭਾਗ ਨੇ ਉਤਪਾਦ ਨੂੰ ‘ਘਟੀਆ’ ਕਰਾਰ ਦਿੱਤਾ ਹੈ।ਭਾਰਤ ਦੇ ਫੂਡ ਰੈਗੂਲੇਟਰ, ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ ਇੰਡੀਆ (ਐਫ.ਐਸ.ਐਸ.ਏ.ਆਈ.) ਨੇ ਸੂਰਿਆ ਫੂਡ ਐਂਡ ਐਗਰੋ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਹੈ। ਕੰਪਨੀ ‘ਤੇ ‘ਪ੍ਰਿਆਗੋਲਡ’ ਬਿਸਕੁਟਾਂ ਦੇ ਉਤਪਾਦਨ ਵਿਚ ਪਸ਼ੂਆਂ ਦੀ ਖੁਰਾਕ (ਬੁਰਾਨ) ਦੀ ਵਰਤੋਂ ਕਰਨ ਅਤੇ ਹੋਰ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਹੈ।