15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ ਚੋਣਾਂ ਲਈ ਵੱਡੀ ਗਿਣਤੀ ’ਚ ਆਏ ਨਾਮਜ਼ਦਗੀ ਪੱਤਰ

ਜਲੰਧਰ, 14 ਅਕਤੂਬਰ (ਐੱਮ. ਐੱਸ.

Ad Position 21
No active advertisement
ਅਜੀਤ ਡੈਸਕ 15-10-2026
ਜਲੰਧਰ, 14 ਅਕਤੂਬਰ (ਐੱਮ. ਐੱਸ. ਲੋਹੀਆ) - ਕੇਂਦਰੀ ਪੰਜਾਬੀ ਲੇਖਕ ਸਭਾ ਦੇ ਅਹੁਦੇਦਾਰਾਂ ਦੀਆਂ 25 ਅਕਤੂਬਰ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋਣ ਵਾਲੀਆਂ ਚੋਣਾਂ ਲਈ ਨਿਰਧਾਰਤ ਕੀਤੇ ਗਏ ਚੋਣ ਅਧਿਕਾਰੀਆਂ ਡਾ. ਲਖਵਿੰਦਰ ਜੌਹਲ, ਸਤਨਾਮ ਸਿੰਘ ਮਾਣਕ ਅਤੇ ਡਾ. ਤੇਜਿੰਦਰ ਵਿਰਲੀ ਨੇ ਜਾਣਕਾਰੀ ਦਿੱਤੀ ਕਿ 14 ਅਕਤੂਬਰ ਸ਼ਾਮ 4 ਵਜੇ ਤੱਕ ਨਾਮਜ਼ਦਗੀ ਪ੍ਰਾਪਤ ਕਰਨ ਦਾ ਸਮਾਂ ਸੀ, ਇਸ ਦੌਰਾਨ ਵੱਡੀ ਗਿਣਤੀ ’ਚ ਨਾਮਜ਼ਦਗੀ ਪੱਤਰ ਪ੍ਰਾਪਤ ਹੋਏ ਹਨ । ਅਧਿਕਾਰੀਆਂ ਨੇ ਕਿਹਾ ਕਿ ਪ੍ਰਧਾਨਗੀ ਦੇ ਅਹੁਦੇ ਲਈ 4, ਸੀਨੀਅਰ ਮੀਤ ਪ੍ਰਧਾਨ ਲਈ 8, ਮੀਤ ਪ੍ਰਧਾਨ ਲਈ 18, ਜਨਰਲ ਸਕੱਤਰ ਲਈ 6 ਅਤੇ ਸਕੱਤਰ ਲਈ 15 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ, ਜਿਨ੍ਹਾਂ ਦੀ ਪੜਤਾਲ 15 ਅਕਤੂਬਰ ਨੂੰ ਕੀਤੀ ਜਾਵੇਗੀ । ਮੁੱਖ ਚੋਣ ਅਧਿਕਾਰੀ ਡਾ. ਲਖਵਿੰਦਰ ਸਿੰਘ ਜੌਹਲ ਨੇ ਉਮੀਦਵਾਰਾਂ ਦੀ ਸੂਚੀ ਜਾਰੀ ਕਰਦਿਆਂ ਕਿਹਾ ਕਿ ਪੰਜਾਬੀ ਲੇਖਕ ਜਮਹੂਰੀ ਤਰੀਕੇ ਨਾਲ ਆਪਣੀ ਸਭਾ ਦੀ ਚੋਣ ਕਰਕੇ ਆਪਣੇ ਅਹੁਦੇਦਾਰਾਂ ਸੰਬੰਧੀ ਫ਼ੈਸਲੇ ਲੈਂਦੇ ਹਨ । ਉਨ੍ਹਾਂ ਦੱਸਿਆ ਕਿ ਪ੍ਰਧਾਨਗੀ ਦੇ ਅਹੁਦੇ ਲਈ ਸੁਸ਼ੀਲ ਦੋਸਾਂਝ, ਸੁਰਜੀਤ ਜੱਜ, ਮੱਖਣ ਕੋਹਾੜ, ਜਸਪਾਲ ਮਾਣਖੇੜਾ, ਸੀਨੀਅਰ ਮੀਤ ਪ੍ਰਧਾਨ ਲਈ ਡਾ. ਅਨੂਪ ਸਿੰਘ, ਦਿਲਜੀਤ ਸਿੰਘ ਸ਼ਾਹੀ, ਮੱਖਣ ਕੋਹਾੜ, ਸ਼ਿੰਦਰਪਾਲ ਸਿੰਘ (ਪ੍ਰੋ.), ਸੁਸ਼ੀਲ ਦੋਸਾਂਝ, ਦੀਪ ਦਵਿੰਦਰ ਸਿੰਘ, ਅਮਰਿੰਦਰ ਸਿੰਘ ਸੋਹਲ, ਡਾ. ਗੁਰਵਿੰਦਰ ਅਮਨ, ਇਸੇ ਤਰ੍ਹਾਂ ਮੀਤ ਪ੍ਰਧਾਨ ਲਈ ਅਮਰਿੰਦਰ ਸਿੰਘ ਸੋਹਲ, ਸੁਰਿੰਦਰਜੀਤ ਚੌਹਾਨ, ਜੈਨਿੰਦਰ ਚੌਹਾਨ, ਸੁਰਿੰਦਰ ਗਿੱਲ ਜੈਪਾਲ, ਦੀਪ ਦਵਿੰਦਰ ਸਿੰਘ, ਸੇਲਿੰਦਰਜੀਤ ਸਿੰਘ ਰਾਜਨ, ਸੁਰਿੰਦਰਪ੍ਰੀਤ ਘਣੀਆ, ਜਸਵੰਤ ਰਾਏ, ਗੁਰਮੀਤ ਸਿੰਘ ਬਾਜਵਾ, ਗੁਰਸੇਵਕ ਸਿੰਘ ਢਿੱਲੋਂ, ਹਰਜੀਤ ਸਿੰਘ ਸੰਧੂ, ਬਲਦੇਵ ਸਿੰਘ ਬੱਲੀ, ਸ਼ਬਦੀਸ਼, ਤਰਲੋਚਨ ਝਾਂਡੇ, ਬਲਵਿੰਦਰ ਸਿੰਘ ਭੁੱਲਰ, ਮਨਦੀਪ ਰਿੰਪੀ, ਭੁਪਿੰਦਰ ਕੌਰ ਪ੍ਰੀਤ ਅਤੇ ਪਾਲ ਗੁਰਦਾਸ ਪੁਰੀ ਨੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ ਹਨ। ਜਨਰਲ ਸਕੱਤਰ ਲਈ ਸੁਸ਼ੀਲ ਦੋਸਾਂਝ, ਹਰਮੀਤ ਵਿਦਿਆਰਥੀ, ਹਰਵਿੰਦਰ ਸਿੰਘ (ਡਾ.), ਦੀਪ ਦਵਿੰਦਰ, ਦਰਸ਼ਨ ਬੁੱਟਰ, ਮੱਖਣ ਕੋਹਾੜ, ਸਕੱਤਰ ਲਈ ਸੁਰਿੰਦਰਪ੍ਰੀਤ ਘਣੀਆ, ਸ਼ੇਲਿੰਦਰਜੀਤ ਸਿੰਘ ਰਾਜਨ, ਜਸਵੰਤ ਰਾਏ, ਗੁਰਮੀਤ ਸਿੰਘ ਬਾਜਵਾ, ਸੁਰਿੰਦਰ ਗਿੱਲ ਜੈਪਾਲ, ਯਤਿੰਦਰ ਕੌਰ ਮਾਹਲ, ਸੁਰਿੰਦਰਜੀਤ ਚੌਹਾਨ, ਜੈਨਿੰਦਰ ਚੌਹਾਨ, ਕਰਮ ਸਿੰਘ ਵਕੀਲ, ਸੁੱਚਾ ਸਿੰਘ ਰੰਧਾਵਾ, ਅਮਰਿੰਦਰ ਸਿੰਘ ਸੋਹਲ, ਤਰਲੋਚਨ ਝਾਂਡੇ, ਗੁਰਸੇਵਕ ਸਿੰਘ ਢਿੱਲੋਂ, ਜਗਤਾਰ ਗਿੱਲ, ਮਨਦੀਪ ਰਿੰਪੀ ਨੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ ।
Ad Position 22
No active advertisement
ਪਿਛਲੀ ਖ਼ਬਰ ‘ਇੰਸਪਾਇਰ’ ਸਕਾਲਰਸ਼ਿਪ ਪਿਛਲੇ ਦੋ ਸਾਲਾਂ ਤੋਂ ਠੰਢੇ ਬਸਤੇ ’ਚ, ਲੱਖਾਂ ਵਿਗਿਆਨ ਦੇ ਵਿਦਿਆਰਥੀ ਰੁਲਣ ਕੰਢੇ ਅਗਲੀ ਖ਼ਬਰ ਪਾਕਿ ’ਚ ਹਾੜ੍ਹੀ ਦੀਆਂ ਫ਼ਸਲਾਂ ਲਈ ਪਾਣੀ ਦਾ ਵੱਡਾ ਸੰਕਟ, ਲਹਿੰਦੇ ਪੰਜਾਬ ਤੇ ਸਿੰਧ ’ਚ 22 ਫ਼ੀਸਦੀ ਕਟੌਤੀ
Ad Position 24