15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

‘ਇੰਸਪਾਇਰ’ ਸਕਾਲਰਸ਼ਿਪ ਪਿਛਲੇ ਦੋ ਸਾਲਾਂ ਤੋਂ ਠੰਢੇ ਬਸਤੇ ’ਚ, ਲੱਖਾਂ ਵਿਗਿਆਨ ਦੇ ਵਿਦਿਆਰਥੀ ਰੁਲਣ ਕੰਢੇ

ਰਾਮਪੁਰਾ ਫੂਲ, 14 ਅਕਤੂਬਰ (ਨਰਪਿੰਦਰ ਸਿੰਘ ਧਾਲੀਵਾਲ): ਭਾਰਤ ਸਰਕਾਰ ਦੇ ਵਿਗਿਆਨ ਤੇ ਤਕਨਾਲੋਜੀ ਮੰਤਰਾਲੇ ਦੀ ਵੱਕਾਰੀ ਇੰਸਪਾਇਰ-ਸ਼ੀ ਸਕਾਲਰਸ਼ਿੱਪ ਪਿਛਲੇ ਦੋ ਸਾਲਾਂ ਤੋਂ ਨਵੇਂ ਨੋਟੀਫਿਕੇਸ਼ਨ ਦੀ ਉਡੀਕ ਕਰ ਰਹੀ ਹੈ । ਇਸ ਕਾਰਨ ਵਿਗਿਆਨ ਦੇ ਖੇਤਰ ਵਿਚ ਉਚੇਰੀ ਸਿੱਖਿਆ ਤੇ ਖੋਜ ਕਰਨ ਦੇ ਚਾਹਵਾਨ ਵਿਦਿਆਰਥੀਆਂ ਦੇ ਭਵਿੱਖ ਬਾਰੇ ਚਿੰਤਾਵਾਂ ਵਧ ਗਈਆਂ ਹਨ ।

Ad Position 21
No active advertisement
ਅਜੀਤ ਡੈਸਕ 15-10-2026
ਰਾਮਪੁਰਾ ਫੂਲ, 14 ਅਕਤੂਬਰ (ਨਰਪਿੰਦਰ ਸਿੰਘ ਧਾਲੀਵਾਲ): ਭਾਰਤ ਸਰਕਾਰ ਦੇ ਵਿਗਿਆਨ ਤੇ ਤਕਨਾਲੋਜੀ ਮੰਤਰਾਲੇ ਦੀ ਵੱਕਾਰੀ ਇੰਸਪਾਇਰ-ਸ਼ੀ ਸਕਾਲਰਸ਼ਿੱਪ ਪਿਛਲੇ ਦੋ ਸਾਲਾਂ ਤੋਂ ਨਵੇਂ ਨੋਟੀਫਿਕੇਸ਼ਨ ਦੀ ਉਡੀਕ ਕਰ ਰਹੀ ਹੈ । ਇਸ ਕਾਰਨ ਵਿਗਿਆਨ ਦੇ ਖੇਤਰ ਵਿਚ ਉਚੇਰੀ ਸਿੱਖਿਆ ਤੇ ਖੋਜ ਕਰਨ ਦੇ ਚਾਹਵਾਨ ਵਿਦਿਆਰਥੀਆਂ ਦੇ ਭਵਿੱਖ ਬਾਰੇ ਚਿੰਤਾਵਾਂ ਵਧ ਗਈਆਂ ਹਨ । 13 ਅਗਸਤ 2026 ਨੂੰ ਜਾਰੀ ਸਰਕਾਰੀ ਦਸਤਾਵੇਜ਼ ਅਨੁਸਾਰ, ਸਰਕਾਰ ਨੇ ਸਕੀਮ ਨੂੰ ਬੰਦ ਕਰਨ ਤੋਂ ਇਨਕਾਰ ਕੀਤਾ ਹੈ, ਪਰ ਇਸਨੂੰ ਮੁੜ-ਡਿਜ਼ਾਈਨ ਕਰਨ ਦੀ ਪ੍ਰਕਿਰਿਆ ਕਾਰਨ ਨਵੇਂ ਨੋਟੀਫਿਕੇਸ਼ਨ ਜਾਰੀ ਨਹੀਂ ਹੋਏ । ਵਿਗਿਆਨ ਤੇ ਤਕਨਾਲੋਜੀ ਰਾਜ ਮੰਤਰੀ (ਸੁਤੰਤਰ ਚਾਰਜ) ਡਾ. ਜਤਿੰਦਰ ਸਿੰਘ ਨੇ ਲਿਖਤੀ ਜਵਾਬ ਵਿਚ ਕਿਹਾ ਕਿ ਸਕੀਮ ਦੇ ਉਦੇਸ਼ਾਂ ਨੂੰ ਮਜ਼ਬੂਤ ਕਰਨ, ਲਾਗੂਕਰਨ ਪ੍ਰਣਾਲੀ ਵਿਚ ਸੁਧਾਰ ਲਿਆਉਣ ਤੇ ਇਸਨੂੰ ਵਿਗਿਆਨਕ ਸਿੱਖਿਆ ਤੇ ਖੋਜ ਦੀਆਂ ਨਵੀਆਂ ਤਰਜੀਹਾਂ ਨਾਲ ਜੋੜਨ ਲਈ ਮੁੜ-ਡਿਜ਼ਾਈਨ ਕੀਤਾ ਜਾ ਰਿਹਾ ਹੈ, ਹਾਲਾਂਕਿ, ਨਵੀਂ ਵਿਵਸਥਾ ਲਾਗੂ ਹੋਣ ਦੀ ਸਮਾਂ-ਸੀਮਾ ਸਪੱਸ਼ਟ ਨਾ ਹੋਣ ਕਾਰਨ ਵਿਦਿਆਰਥੀਆਂ ਵਿਚ ਅਨਿਸ਼ਚਿਤਤਾ ਬਣੀ ਹੋਈ ਹੈ।ਸਰਕਾਰੀ ਅੰਕੜਿਆਂ ਮੁਤਾਬਕ, ਸਕੀਮ ਦੀ ਸ਼ੁਰੂਆਤ ਤੋਂ ਹੁਣ ਤੱਕ ਦੇਸ਼ ਭਰ ਵਿਚ 1,36,298 ਵਿਦਿਆਰਥੀਆਂ ਨੂੰ ਕੁੱਲ 2,784.15 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ । ਇਸ ਦੇ ਮੁਕਾਬਲੇ ਪੰਜਾਬ ਦੇ ਸਿਰਫ਼ 859 ਵਿਦਿਆਰਥੀਆਂ ਨੂੰ 20.17 ਕਰੋੜ ਰੁਪਏ ਮਿਲੇ ਹਨ । ਉੱਤਰ ਪ੍ਰਦੇਸ਼ ਵਿਚ 60,263 ਵਿਦਿਆਰਥੀਆਂ ਨੂੰ 916.64 ਕਰੋੜ ਰੁਪਏ, ਰਾਜਸਥਾਨ ਵਿਚ 23,467 ਵਿਦਿਆਰਥੀਆਂ ਨੂੰ 472.57 ਕਰੋੜ ਰੁਪਏ ਅਤੇ ਕਰਨਾਟਕ ਵਿਚ 26,164 ਵਿਦਿਆਰਥੀਆਂ ਨੂੰ 157.37 ਕਰੋੜ ਰੁਪਏ ਵੰਡੇ ਗਏ ਹਨ । ਇਸੇ ਤਰ੍ਹਾਂ ਹਰਿਆਣਾ ਦੇ 2,044 ਵਿਦਿਆਰਥੀਆਂ ਨੂੰ 42.34 ਕਰੋੜ ਅਤੇ ਹਿਮਾਚਲ ਪ੍ਰਦੇਸ਼ ਦੇ 2,219 ਵਿਦਿਆਰਥੀਆਂ ਨੂੰ 42.16 ਕਰੋੜ ਰੁਪਏ ਮਿਲੇ ਹਨ । ਪੰਜਾਬ ਦੇ ਇਨ੍ਹਾਂ ਅੰਕੜਿਆਂ ਨੇ ਸੂਬੇ ਵਿਚ ਕੇਂਦਰੀ ਸਕਾਲਰਸ਼ਿੱਪ ਯੋਜਨਾਵਾਂ ਤੱਕ ਵਿਦਿਆਰਥੀਆਂ ਦੀ ਪਹੁੰਚ, ਜਾਗਰੂਕਤਾ ਤੇ ਅਰਜ਼ੀ ਪ੍ਰਕਿਰਿਆ ਬਾਰੇ ਸਵਾਲ ਖੜ੍ਹੇ ਕੀਤੇ ਹਨ । ਦਸਤਾਵੇਜ਼ ਵਿਚ ਵਿਦੇਸ਼ੀ ਖੋਜ ਮੌਕਿਆਂ ਸਬੰਧੀ ਅੰਕੜੇ ਵੀ ਦਰਜ ਹਨ । ਇੰਸਪਾਇਰ-ਸ਼ੀ ਮੈਂਟਰਸ਼ਿਪ ਗ੍ਰਾਂਟ ਤਹਿਤ 271 ਵਿਦਵਾਨ ਵਿਦੇਸ਼ਾਂ ਵਿਚ ਗਰਮੀਆਂ ਦੇ ਖੋਜ ਪ੍ਰਾਜੈਕਟ ਪੂਰੇ ਕਰ ਚੁੱਕੇ ਹਨ । ਇੰਡੋ-ਯੂ.ਐੱਸ. ਫੋਰਮ ਦੀ ਵਾਰੀ ਫੈਲੋਸ਼ਿਪ ਰਾਹੀਂ 63 ਭਾਗੀਦਾਰਾਂ ਨੇ ਅਮਰੀਕਾ ਵਿਚ ਜਲ ਖੋਜ ਦੇ ਖੇਤਰ ਵਿਚ ਮੌਕੇ ਹਾਸਲ ਕੀਤੇ ਹਨ । ਇਸ ਤੋਂ ਇਲਾਵਾ, ਨੈਸ਼ਨਲ ਓਵਰਸੀਜ਼ ਸਕਾਲਰਸ਼ਿਪ ਤਹਿਤ ਪਿਛਲੇ ਪੰਜ ਸਾਲਾਂ ਵਿਚ ਬੈਂਚਮਾਰਕ ਅਪੰਗਤਾ ਵਾਲੇ 55 ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿਚ ਮਾਸਟਰਜ਼ ਤੇ ਪੀਐੱਚ.ਡੀ. ਦੀ ਪੜ੍ਹਾਈ ਲਈ ਸਹਾਇਤਾ ਮਿਲੀ ਹੈ । ਇਸ ਮਾਮਲੇ ਵਿਚ ਕੇਂਦਰ ਸਰਕਾਰ ਤੋਂ ਮੁੜ-ਡਿਜ਼ਾਈਨਿੰਗ ਦੀ ਪ੍ਰਕਿਰਿਆ ਪੂਰੀ ਕਰਨ ਦੀ ਸਮਾਂ-ਸੀਮਾ ਤੇ ਪਿਛਲੇ ਦੋ ਸਾਲਾਂ ਦੌਰਾਨ ਮੌਕਾ ਗੁਆਉਣ ਵਾਲੇ ਯੋਗ ਵਿਦਿਆਰਥੀਆਂ ਲਈ ਸੰਭਾਵਿਤ ਰਾਹਤ ਬਾਰੇ ਸਪੱਸ਼ਟੀਕਰਨ ਦੀ ਮੰਗ ਕੀਤੀ ਜਾ ਰਹੀ ਹੈ । ਇਸ ਦੇ ਨਾਲ ਹੀ ਪੰਜਾਬ ਸਰਕਾਰ ਤੇ ਉਚੇਰੀ ਸਿੱਖਿਆ ਵਿਭਾਗ ਨੂੰ ਵਿਦਿਆਰਥੀਆਂ ਦੀ ਸਕਾਲਰਸ਼ਿਪ ਤੱਕ ਪਹੁੰਚ ਵਧਾਉਣ ਲਈ ਕਦਮ ਚੁੱਕਣ ਦੀ ਲੋੜ ਹੈ । ਮਾਮਲੇ ਦੀ ਸਮੀਖਿਆ ਅਤੇ ਜਵਾਬਦੇਹੀ ਤੈਅ ਕਰਨਾ ਮਹੱਤਵਪੂਰਨ ਹੈ, ਤਾਂ ਜੋ ਯੋਗ ਵਿਦਿਆਰਥੀ ਪ੍ਰਸ਼ਾਸਨਿਕ ਦੇਰੀ ਜਾਂ ਜਾਣਕਾਰੀ ਦੀ ਘਾਟ ਕਾਰਨ ਵਿਗਿਆਨ ਅਤੇ ਖੋਜ ਦੇ ਮੌਕਿਆਂ ਤੋਂ ਵਾਂਝੇ ਨਾ ਰਹਿਣ ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਵਫ਼ਦ ਨੇ ਕੇਂਦਰੀ ਖੇਤੀਬਾੜੀ ਮੰਤਰੀ ਤੇ ਮੁੱਖ ਮੰਤਰੀ ਪੰਜਾਬ ਦੇ ਨਾਂਅ ਮੰਗ ਪੱਤਰ ਸ... ਅਗਲੀ ਖ਼ਬਰ ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ ਚੋਣਾਂ ਲਈ ਵੱਡੀ ਗਿਣਤੀ ’ਚ ਆਏ ਨਾਮਜ਼ਦਗੀ ਪੱਤਰ
Ad Position 24