07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

‘ਆਪ’ ਬੁਢਲਾਡਾ ਹਲਕੇ ਤੋਂ ਕਰਮਜੀਤ ਅਨਮੋਲ ਨੂੰ ਚੋਣ ਲੜਾਉਣ ਦੀ ਤਿਆਰੀ ’ਚ..?

ਮਾਨਸਾ, 6 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਆਮ ਆਦਮੀ ਪਾਰਟੀ ਅਨੁਸੂਚਿਤ ਜਾਤੀ ਲਈ ਰਾਖਵੇਂ ਵਿਧਾਨ ਸਭਾ ਹਲਕਾ ਬੁਢਲਾਡਾ ਤੋਂ ਫ਼ਿਲਮੀ ਅਦਾਕਾਰ ਤੇ ਉੱਘੇ ਗਾਇਕ ਕਰਮਜੀਤ ਅਨਮੋਲ ਨੂੰ ਚੋਣ ਲੜਾਉਣ ਦੀ ਤਿਆਰੀ ’ਚ ਹੈ। ਉਨ੍ਹਾਂ ਨੂੰ ਮੁੱਖ ਮੰਤਰੀ ਨੇ ਹਲਕੇ ’ਚ ਸਿਆਸੀ ਗਤੀਵਿਧੀਆਂ ਚਲਾਉਣ ਦਾ ਇਸ਼ਾਰਾ ਕਰ ਦਿੱਤਾ ਹੈ।

Ad Position 21
No active advertisement
ਕਰਮਜੀਤ ਅਨਮੋਲ 07-10-2026
ਮਾਨਸਾ, 6 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਆਮ ਆਦਮੀ ਪਾਰਟੀ ਅਨੁਸੂਚਿਤ ਜਾਤੀ ਲਈ ਰਾਖਵੇਂ ਵਿਧਾਨ ਸਭਾ ਹਲਕਾ ਬੁਢਲਾਡਾ ਤੋਂ ਫ਼ਿਲਮੀ ਅਦਾਕਾਰ ਤੇ ਉੱਘੇ ਗਾਇਕ ਕਰਮਜੀਤ ਅਨਮੋਲ ਨੂੰ ਚੋਣ ਲੜਾਉਣ ਦੀ ਤਿਆਰੀ ’ਚ ਹੈ। ਉਨ੍ਹਾਂ ਨੂੰ ਮੁੱਖ ਮੰਤਰੀ ਨੇ ਹਲਕੇ ’ਚ ਸਿਆਸੀ ਗਤੀਵਿਧੀਆਂ ਚਲਾਉਣ ਦਾ ਇਸ਼ਾਰਾ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨੀਂ ਅਦਾਕਾਰ ਬੁਢਲਾਡਾ ਤੇ ਕਸਬਾ ਬਰੇਟਾ ’ਚ ‘ਆਪ’ ਦੇ ਕਾਰਕੁਨਾਂ ਨਾਲ ਮਿਲਣੀ ਵੀ ਕਰ ਕੇ ਗਏ ਹਨ ਪਰ ਉਨ੍ਹਾਂ ਦੇ ਨੇੜਲੇ ਇਸ ਨੂੰ ਨਿੱਜੀ ਫੇਰੀ ਦੱਸ ਰਹੇ ਹਨ। ਕਾਬਲੇ-ਗ਼ੌਰ ਰਹੇ ਕਿ ਮੁੱਖ ਮੰਤਰੀ ਭਗਵੰਤ ਮਾਨ ਬੀਤੇ ਕੱਲ੍ਹ ਸਰਦੂਲਗੜ੍ਹ ਹਲਕੇ ਦੇ ਪਿੰਡ ਫੱਤਾ ਮਾਲੋਕਾ ਵਿਖੇ ‘ਸੱਥ’ ਪ੍ਰੋਗਰਾਮ ਦੌਰਾਨ ਕਰਮਜੀਤ ਅਨਮੋਲ ਨੂੰ ਨਾਲ ਲੈ ਕੇ ਆਏ ਸਨ ਅਤੇ ਕੁਝ ਸਮਾਂ ਪਹਿਲਾਂ ਬੁਢਲਾਡਾ ਫੇਰੀ ਮੌਕੇ ਵੀ ਕਰਮਜੀਤ ਅਨਮੋਲ ਮੁੱਖ ਮੰਤਰੀ ਦੇ ਨਾਲ ਸਨ। ਕਰਮਜੀਤ ਅਨਮੋਲ ਨੂੰ ਉਮੀਦਵਾਰ ਬਣਾਉਣ ਦੀਆਂ ਅਗੇਤੀਆਂ ਚਰਚਾਵਾਂ ਨੇ ਜ਼ਿਲ੍ਹੇ ਦੇ ਸਿਆਸੀ ਗਲਿਆਰਿਆਂ ’ਚ ਨਵੀਂ ਚੁੰਝ ਚਰਚਾ ਛੇੜ ਦਿੱਤੀ ਹੈ। ਦੱਸ ਦੇਈਏ ਕਿ ਕਰਮਜੀਤ 2024 ਦੀਆਂ ਲੋਕ ਸਭਾ ਚੋਣਾਂ ਮੌਕੇ ‘ਆਪ’ ਵਲੋਂ ਫ਼ਰੀਦਕੋਟ ਤੋਂ ਉਮੀਦਵਾਰ ਸਨ ਅਤੇ ਉਹ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖ਼ਾਲਸਾ ਤੋਂ ਚੋਣ ਹਾਰ ਗਏ ਸਨ। ਉੱਧਰ ਹਲਕੇ ਦੀ ਦੂਸਰੀ ਵਾਰ ਨੁਮਾਇੰਦਗੀ ਕਰ ਰਹੇ ‘ਆਪ’ ਵਿਧਾਇਕ ਬੁੱਧ ਰਾਮ ਨੇ ਸੰਪਰਕ ਕਰਨ ’ਤੇ ਕਿਹਾ ਕਿ ਉਹ ਪਾਰਟੀ ਦੇ ਵਫ਼ਾਦਾਰ ਸਿਪਾਹੀ ਹਨ ਅਤੇ ਆਪਣੀਆਂ ਸਿਆਸੀ ਸਰਗਰਮੀਆਂ ਇੰਜ ਹੀ ਜਾਰੀ ਰੱਖਣਗੇ।
Ad Position 22
No active advertisement
ਪਿਛਲੀ ਖ਼ਬਰ ਬਾਬਾ ਬੁੱਢਾ ਸਾਹਿਬ ਜੀ ਦਾ ਸਾਲਾਨਾ ਜੋੜ ਮੇਲਾ ਜਾਹੋ-ਜਲਾਲ ਨਾਲ ਅਰੰਭ ਅਗਲੀ ਖ਼ਬਰ ਬਿਜਲੀ ਦੀ ਕਮੀ ਕਾਰਨ ਫੈਕਟਰੀਆਂ ’ਤੇ 10 ਘੰਟੇ ਦਾ ਬਿਜਲੀ ਕੱਟ
Ad Position 24