06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਬ੍ਰਹਮੋਸ ਫਾਇਰ ਕੰਟਰੋਲ ਸਿਸਟਮ ਤੇ ਲਾਂਚਰ ਖ਼ਰੀਦਣ ਲਈ 661 ਕਰੋੜ ਦਾ ਸੌਦਾ

ਨਵੀਂ ਦਿੱਲੀ, 6 ਅਕਤੂਬਰ (ਪੀ. ਟੀ.

Ad Position 21
No active advertisement
ਅਜੀਤ ਡੈਸਕ 07-10-2026
ਨਵੀਂ ਦਿੱਲੀ, 6 ਅਕਤੂਬਰ (ਪੀ.ਟੀ.ਆਈ.)-ਰੱਖਿਆ ਮੰਤਰਾਲੇ ਨੇ ਭਾਰਤੀ ਜਲ ਸੈਨਾ ਦੇ ਜੰਗੀ ਜਹਾਜ਼ਾਂ ਲਈ ਬ੍ਰਹਮੋਸ ਫਾਇਰ ਕੰਟਰੋਲ ਸਿਸਟਮ ਤੇ ਲਾਂਚਰ ਖਰੀਦਣ ਲਈ ਕਰੀਬ 661 ਕਰੋੜ ਰੁਪਏ ਦਾ ਸੌਦਾ ਕੀਤਾ ਹੈ। ਇਸ ਦਾ ਉਦੇਸ਼ ਜਲ ਸੈਨਾ ਦੀ ਸਮੁੰਦਰੀ ਹਮਲਾ ਕਰਨ ਦੀ ਸਮਰੱਥਾ ਨੂੰ ਹੋਰ ਮਜ਼ਬੂਤ ਕਰਨਾ ਹੈ। ਮੰਤਰਾਲੇ ਨੇ ਦੱਸਿਆ ਕਿ ਇਸ ਸੌਦੇ ਦੀ ਕੁੱਲ ਕੀਮਤ 661.50 ਕਰੋੜ ਰੁਪਏ ਹੈ। ਵੱਖ-ਵੱਖ ਜੰਗੀ ਜਹਾਜ਼ਾਂ ’ਤੇ ਤਾਇਨਾਤ ਬ੍ਰਹਮੋਸ ਹਥਿਆਰ ਪ੍ਰਣਾਲੀ ਜਲ ਸੈਨਾ ਦੀ ਮੁੱਖ ਸਤ੍ਹਾ-ਤੋਂ-ਸਤ੍ਹਾ ਮਿਜ਼ਾਈਲ ਪ੍ਰਣਾਲੀ ਹੈ। ਇਹ ਸੁਪਰਸੋਨਿਕ ਗਤੀ ਨਾਲ ਲੰਮੀ ਦੂਰੀ ਤੋਂ ਜ਼ਮੀਨੀ ਤੇ ਸਮੁੰਦਰੀ ਟੀਚਿਆਂ ਨੂੰ ਸਟੀਕਤਾ ਨਾਲ ਨਿਸ਼ਾਨਾ ਬਣਾਉਣ ਦੇ ਸਮਰੱਥ ਹੈ। ਮੰਤਰਾਲੇ ਅਨੁਸਾਰ ਇਸ ਪ੍ਰਾਜੈਕਟ ’ਚ ਘੱਟੋ-ਘੱਟ 68 ਫੀਸਦੀ ਸਵਦੇਸ਼ੀ ਸਮੱਗਰੀ ਹੋਵੇਗੀ। ਇਸ ਨਾਲ ਐੱਮ.ਐੱਸ.ਐੱਮ.ਈ. ਸਮੇਤ ਭਾਰਤੀ ਉਦਯੋਗਾਂ ਦੀ ਭਾਗੀਦਾਰੀ ਵਧੇਗੀ ਤੇ ਤਿੰਨ ਸਾਲਾਂ ਦੌਰਾਨ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਇਹ ਕਰਾਰ ਭਾਰਤ ਦੀ ਸਮੁੰਦਰੀ ਸੁਰੱਖਿਆ ਤੇ ਰੱਖਿਆ ਸਮਰੱਥਾ ਨੂੰ ਮਜ਼ਬੂਤ ਕਰਨ ਦੇ ਨਾਲ ਉੱਨਤ ਫੌਜੀ ਤਕਨਾਲੋਜੀ ਦੇ ਸਵਦੇਸ਼ੀਕਰਨ ਵੱਲ ਇਕ ਅਹਿਮ ਕਦਮ ਹੈ। ਪਾਕਿਸਤਾਨ ਵਲੋਂ ਫ਼ਤਹਿ-4 ਕਰੂਜ਼ ਮਿਜ਼ਾਈਲ ਦਾ ਪ੍ਰੀਖਣ ਇਸਲਾਮਾਬਾਦ, 6 ਅਕਤੂਬਰ (ਪੀ.ਟੀ.ਆਈ.)-ਪਾਕਿਸਤਾਨ ਨੇ ਜ਼ਮੀਨ ਤੋਂ ਲਾਂਚ ਕੀਤੀ ਜਾਣ ਵਾਲੀ ਫਤਹਿ-4 ਕਰੂਜ਼ ਮਿਜ਼ਾਈਲ ਦੇ ਸਵਦੇਸ਼ੀ ਤੌਰ ’ਤੇ ਤਿਆਰ ਕੀਤੇ ਸੰਸਕਰਣ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ। ਉੱਨਤ ਐਵੀਓਨਿਕਸ ਤੇ ਅਤਿ-ਆਧੁਨਿਕ ਨੈਵੀਗੇਸ਼ਨਲ ਤਕਨੀਕ ਨਾਲ ਲੈਸ ਇਹ ਮਿਜ਼ਾਈਲ ਉੱਚ ਸ਼ੁੱਧਤਾ ਤੇ ਘਾਤਕਤਾ ਨਾਲ ਲੰਬੀ ਦੂਰੀ ਦੇ ਟੀਚਿਆਂ ਨੂੰ ਨਿਸ਼ਾਨਾ ਬਣਾਉਣ ਦੇ ਸਮਰੱਥ ਹੈ। ਇਸ ਲਾਂਚ ਮੌਕੇ ਪਾਕਿਸਤਾਨ ਫੌਜ ਦੇ ਸੀਨੀਅਰ ਅਧਿਕਾਰੀ ਦੇ ਨਾਲ-ਨਾਲ ਵਿਕਾਸਸ਼ੀਲ ਏਜੰਸੀ ਦੇ ਵਿਗਿਆਨੀ ਤੇ ਇੰਜੀਨੀਅਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਮੰਤਰੀ ਮੰਡਲ ਵਲੋਂ ਪ੍ਰਧਾਨ ਮੰਤਰੀ ਦੇ 25 ਸਾਲਾਂ ਦੇ ਕਾਰਜਕਾਲ ਤੇ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਮਤਾ ਪਾਸ ਅਗਲੀ ਖ਼ਬਰ ਸ਼੍ਰੇਅਸ ਅਈਅਰ ਬਣੇ ਵੈਸਟ ਇੰਡੀਜ਼ ਖ਼ਿਲਾਫ਼ ਸਭ ਤੋਂ ਤੇਜ਼ ਸੈਂਕੜਾ ਜੜਨ ਵਾਲੇ ਭਾਰਤੀ ਬੱਲੇਬਾਜ਼ ਪਹਿਲਾ ਮੈਚ ਖੇਡ ਰਹੇ ਨਮ...
Ad Position 24