03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਵੈਦਬਾਣ ਆਯੁਰਵੈਦਿਕ ਦੇ ਐਮ.ਡੀ. ਸੁਭਾਸ਼ ਗੋਇਲ ਨੇ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ, 2 ਅਕਤੂਬਰ (ਅਜੀਤ ਬਿਊਰੋ)-ਵੈਦਬਾਣ ਆਯੁਰਵੈਦਿਕ ਦੇ ਐਮ. ਡੀ.

Ad Position 21
No active advertisement
ਅਜੀਤ ਡੈਸਕ 03-10-2026
ਨਵੀਂ ਦਿੱਲੀ, 2 ਅਕਤੂਬਰ (ਅਜੀਤ ਬਿਊਰੋ)-ਵੈਦਬਾਣ ਆਯੁਰਵੈਦਿਕ ਦੇ ਐਮ.ਡੀ. ਸੁਭਾਸ਼ ਗੋਇਲ ਨੂੰ ਉਨ੍ਹਾਂ ਦੇ ਪਰਿਵਾਰ ਸਮੇਤ ਰਾਸ਼ਟਰਪਤੀ ਭਵਨ ਵਿਖੇ ਵਿਸ਼ੇਸ਼ ਤੌਰ ’ਤੇ ਸੱਦਾ ਦਿੱਤਾ ਗਿਆ ਸੀ, ਜਿੱਥੇ ਉਨ੍ਹਾਂ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਇਸ ਖਾਸ ਮੌਕੇ ਉਨ੍ਹਾਂ ਦੀ ਧੀ ਡਾ. ਮਿਸ਼ੇਲ ਗੋਇਲ ਵੀ ਨਾਲ ਸਨ। ਰਾਸ਼ਟਰਪਤੀ ਨੇ ਆਯੁਰਵੇਦ ਤੇ ਰਵਾਇਤੀ ਭਾਰਤੀ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਦੇ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਰਾਸ਼ਟਰਪਤੀ ਭਵਨ ਵਿਖੇ ਹੋਈ ਇਸ ਮੁਲਾਕਾਤ ਦੌਰਾਨ ਆਯੁਰਵੇਦ, ਭਾਰਤੀ ਖਾਣ-ਪੀਣ ਦੀਆਂ ਆਦਤਾਂ ਤੇ ਪੁਰਾਣੇ ਸਮੇਂ ਦੀ ਸਿਹਤਮੰਦ ਜੀਵਨ ਸ਼ੈਲੀ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ ’ਤੇ ਚਰਚਾ ਕੀਤੀ ਗਈ। ਗੱਲਬਾਤ ਦੌਰਾਨ ਭਾਰਤੀ ਰਸੋਈਆਂ ’ਚ ਵਰਤੇ ਜਾਣ ਵਾਲੇ ਮਸਾਲਿਆਂ, ਰਵਾਇਤੀ ਪਕਵਾਨਾਂ ਤੇ ਰੋਜ਼ਾਨਾ ਜੀਵਨ ਵਿਚ ਕੁਦਰਤੀ ਤੱਤਾਂ ਦੀ ਵਰਤੋਂ ਬਾਰੇ ਵੀ ਚਰਚਾ ਹੋਈ। ਇਸ ਤੋਂ ਇਲਾਵਾ ਮਿੱਟੀ ਦੇ ਭਾਂਡਿਆਂ ’ਚ ਰੱਖਿਆ ਪਾਣੀ ਪੀਣ, ਦਾਦੀ-ਨਾਨੀ ਦੇ ਸਮੇਂ ਤੋਂ ਚੱਲੀਆਂ ਆ ਰਹੀਆਂ ਘਰੇਲੂ ਨੁਸਖਿਆਂ ਅਤੇ ਬੀਤੇ ਸਮੇਂ ਦੀ ਜੀਵਨ ਸ਼ੈਲੀ ਵਰਗੇ ਵਿਸ਼ਿਆਂ ’ਤੇ ਵੀ ਗੱਲਬਾਤ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਪਿਸ਼ਾਵਰ ’ਚ ਦੋ ਦਿਨਾਂ ਅੰਦਰ ਲਹਿਰਾ ਦਿਆਂਗੇ ਅਫ਼ਗਾਨ ਝੰਡਾ-ਨੂਰੁੱਲਾ ਨੂਰੀ ਅਗਲੀ ਖ਼ਬਰ ਦਾਲਾਂ ਦੀਆਂ ਕੀਮਤਾਂ ’ਚ ਭਾਰੀ ਉਛਾਲ, ਤਿੰਨ ਦਿਨਾਂ ’ਚ ਮੋਠ 18 ਰੁਪਏ ਕਿੱਲੋ ਮਹਿੰਗੇ ਰਾਜਮਾਂਹ, ਛੋਲੇ ਅਤੇ ਮੂੰਗੀ ਦੀਆਂ...
Ad Position 24