01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਪਤਨੀ ਵਲੋਂ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਤਲ

ਮੌੜ ਮੰਡੀ (ਬਠਿੰਡਾ), 30 ਸਤੰਬਰ (ਗੁਰਜੀਤ ਸਿੰਘ ਕਮਾਲੂ)- ਸਬ ਡਵੀਜ਼ਨ ਮੌੜ ਦੇ ਪਿੰਡ ਕੋਟਲੀ ਖ਼ੁਰਦ ਵਿਖੇ ਪਤਨੀ ਵਲੋਂ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰਕੇ ਉਸ ਨੂੰ ਫਾਹੇ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਮੌੜ ਦੇ ਮੁੱਖੀ ਤਰੁਣਦੀਪ ਸਿੰਘ ਨੇ ਦੱਸਿਆ ਕਿ ਅੱਜ ਸਵੇਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਰਾਜਪਾਲ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਕੋਟਲੀ ਖ਼ੁਰਦ ਦੀ ਲਾਸ਼ ਘਰ ਦੀ ਰਸੋਈ ਵਿਚ ਬਣੇ ਇਕ ਖੰਭੇ ਨਾਲ ਲਟਕ ਰਹੀ ਹੈ।

Ad Position 21
No active advertisement
ਰਾਜਪਾਲ ਸਿੰਘ ਦੀ ਪੁਰਾਣੀ ਤਸਵੀਰ। 01-10-2026
ਮੌੜ ਮੰਡੀ (ਬਠਿੰਡਾ), 30 ਸਤੰਬਰ (ਗੁਰਜੀਤ ਸਿੰਘ ਕਮਾਲੂ)- ਸਬ ਡਵੀਜ਼ਨ ਮੌੜ ਦੇ ਪਿੰਡ ਕੋਟਲੀ ਖ਼ੁਰਦ ਵਿਖੇ ਪਤਨੀ ਵਲੋਂ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰਕੇ ਉਸ ਨੂੰ ਫਾਹੇ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਮੌੜ ਦੇ ਮੁੱਖੀ ਤਰੁਣਦੀਪ ਸਿੰਘ ਨੇ ਦੱਸਿਆ ਕਿ ਅੱਜ ਸਵੇਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਰਾਜਪਾਲ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਕੋਟਲੀ ਖ਼ੁਰਦ ਦੀ ਲਾਸ਼ ਘਰ ਦੀ ਰਸੋਈ ਵਿਚ ਬਣੇ ਇਕ ਖੰਭੇ ਨਾਲ ਲਟਕ ਰਹੀ ਹੈ। ਜਦ ਪੁਲਿਸ ਨੇ ਇਸ ਇਸ ਘਟਨਾ ਦੀ ਪੜਤਾਲ ਕੀਤੀ ਤਾਂ ਇਹ ਮਾਮਲਾ ਸ਼ੱਕੀ ਜਾਪਿਆ, ਜਿਸ ਦੀ ਹੋਰ ਜਾਂਚ ਕਰਨ ’ਤੇ ਪਤਾ ਲੱਗਿਆ ਕਿ ਮ੍ਰਿਤਕ ਦੀ ਘਰਵਾਲੀ ਦੇ ਨੇੜਲੇ ਪਿੰਡ ਕੋਟਲੀ ਕਲਾਂ ਦੇ ਬ੍ਰਹਮਜੀਤ ਸਿੰਘ ਨਾਲ ਨਾਜਾਇਜ਼ ਸਬੰਧ ਸਨ, ਜਿਸ ਤੋਂ ਰਾਜਪਾਲ ਸਿੰਘ ਉਸ ਨੂੰ ਰੋਕਦਾ ਸੀ ਅਤੇ ਬੀਤੀ ਰਾਤ ਵੀ ਇਨ੍ਹਾਂ ਦਾ ਝਗੜਾ ਹੋਇਆ ਜਿਸ ਕਾਰਨ ਪਤਨੀ ਅਤੇ ਉਸ ਦੇ ਪ੍ਰੇਮੀ ਨੇ ਰਾਜਪਾਲ ਸਿੰਘ ਦਾ ਕਤਲ ਕਰ ਦਿੱਤਾ ਅਤੇ ਮਾਮਲੇ ਨੂੰ ਖ਼ੁਦਕੁਸ਼ੀ ਦਾ ਮਾਮਲਾ ਬਣਾਉਣ ਲਈ ਲਾਸ਼ ਨੂੰ ਰਸੋਈ ਦੇ ਪਿੱਲਰ ਨਾਲ ਟੰਗ ਦਿੱਤਾ। ਮੌੜ ਪੁਲਿਸ ਵੱਲੋਂ ਮ੍ਰਿਤਕ ਦੇ ਚਾਚੇ ਦੇ ਪੁੱਤਰ ਸਤਪਾਲ ਸਿੰਘ ਦੇ ਬਿਆਨਾਂ ’ਤੇ ਮ੍ਰਿਤਕ ਦੀ ਪਤਨੀ ਅਤੇ ਉਸ ਦੇ ਪ੍ਰੇਮੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
Ad Position 22
No active advertisement
ਪਿਛਲੀ ਖ਼ਬਰ ਨਹੀਂ ਰਹੇ ਪੰਜਾਬੀ ਸਾਹਿਤ ਜਗਤ ਦੇ ਪ੍ਰਸਿੱਧ ਵਿਅੰਗਕਾਰ ਕੇ.ਐਲ. ਗਰਗ ਅਗਲੀ ਖ਼ਬਰ ਬੈਂਕ ਦਾ ਏ.ਟੀ.ਐਮ. ਕੱਟ ਕੇ 12.81 ਲੱਖ ਰੁਪਏ ਲੁੱਟੇ
Ad Position 24