01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਬੈਂਕ ਦਾ ਏ.ਟੀ.ਐਮ. ਕੱਟ ਕੇ 12.81 ਲੱਖ ਰੁਪਏ ਲੁੱਟੇ

ਖਨੌਰੀ (ਸੰਗਰੂਰ), 30 ਸਤੰਬਰ (ਬਲਵਿੰਦਰ ਸਿੰਘ ਥਿੰਦ)- ਖਨੌਰੀ ਸ਼ਹਿਰ ਵਿਚ ਤੜਕਸਾਰ ਚੋਰਾਂ ਨੇ ਐਚ. ਡੀ.

Ad Position 21
No active advertisement
ਖਨੌਰੀ ਵਿਖੇ ਚੋਰਾਂ ਦੁਆਰਾ ਕਟਰ ਨਾਲ ਤੋੜੀ ਗਈ ਏ.ਟੀ.ਐਮ. ਮਸ਼ੀਨ। ਤਸਵੀਰ: ਬਲਵਿੰਦਰ ਸਿੰਘ ਥਿੰਦ 01-10-2026
ਖਨੌਰੀ (ਸੰਗਰੂਰ), 30 ਸਤੰਬਰ (ਬਲਵਿੰਦਰ ਸਿੰਘ ਥਿੰਦ)- ਖਨੌਰੀ ਸ਼ਹਿਰ ਵਿਚ ਤੜਕਸਾਰ ਚੋਰਾਂ ਨੇ ਐਚ.ਡੀ.ਐਫ.ਸੀ. ਬੈਂਕ ਦੇ ਏ.ਟੀ.ਐਮ. ਨੂੰ ਨਿਸ਼ਾਨਾ ਬਣਾਉਂਦਿਆਂ ਮਸ਼ੀਨ ਨੂੰ ਕਟਰ ਨਾਲ ਕੱਟ ਕੇ ਕਰੀਬ 12 ਲੱਖ 81 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ। ਵਾਰਦਾਤ ਸ਼ਹਿਰ ਦੇ ਬਿਲਕੁੱਲ ਵਿਚਕਾਰ ਪਾਤੜਾਂ ਰੋਡ ’ਤੇ ਪਿੱਪਲ ਚੌਕ ਨੇੜੇ ਵਾਪਰੀ। ਵਾਰਦਾਤ ਨੂੰ ਲੁਕਾਉਣ ਲਈ ਚੋਰਾਂ ਨੇ ਏ.ਟੀ.ਐਮ. ਅੰਦਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ’ਤੇ ਕਾਲੇ ਰੰਗ ਦਾ ਸਪਰੇਅ ਕਰ ਦਿੱਤਾ। ਥਾਣਾ ਖਨੌਰੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਏ.ਟੀ.ਐਮ. ਦੀ ਨਿਗਰਾਨੀ ਕਰਨ ਵਾਲੀ ਕੰਪਨੀ ਦੇ ਮੈਨੇਜਰ ਵਿਕਾਸ ਕੁਮਾਰ ਨੇ ਦੱਸਿਆ ਕਿ 30 ਸਤੰਬਰ ਤੜਕੇ ਕਰੀਬ 3.15 ਵਜੇ ਕੰਪਨੀ ਦੇ ਮੁੰਬਈ ਸਥਿਤ ਕਮਾਂਡ ਦਫ਼ਤਰ ਤੋਂ ਉਸ ਨੂੰ ਫੋਨ ਰਾਹੀਂ ਸੂਚਨਾ ਮਿਲੀ ਕਿ ਖਨੌਰੀ ਸਥਿਤ ਏ.ਟੀ.ਐਮ. ਦੇ ਸੈਂਸਰ ਨਾਲ ਛੇੜਛਾੜ ਹੋਣ ਸਬੰਧੀ ਅਲਰਟ ਪ੍ਰਾਪਤ ਹੋਇਆ ਹੈ। ਸੂਚਨਾ ਮਿਲਣ ਉਪਰੰਤ ਵਿਕਾਸ ਕੁਮਾਰ ਨੇ ਏ.ਟੀ.ਐਮ. ਦੀ ਦੇਖਭਾਲ ਕਰਨ ਵਾਲੇ ਸਥਾਨਕ ਦੁਕਾਨਦਾਰ ਤਰਸੇਮ ਚੰਦ ਨਾਲ ਸੰਪਰਕ ਕੀਤਾ। ਮੌਕੇ ’ਤੇ ਪਹੁੰਚੇ ਤਰਸੇਮ ਚੰਦ ਨੇ ਦੇਖਿਆ ਕਿ ਏ.ਟੀ.ਐਮ. ਵਾਲੇ ਕਮਰੇ ਦੇ ਸ਼ਟਰ ਦਾ ਜਿੰਦਰਾ ਟੁੱਟਿਆ ਹੋਇਆ ਸੀ। ਇਸ ਤੋਂ ਬਾਅਦ ਵਿਕਾਸ ਕੁਮਾਰ ਅਤੇ ਪ੍ਰਾਜੈਕਟ ਕੋਆਰਡੀਨੇਟਰ ਜਸਵਿੰਦਰ ਸਿੰਘ ਵੀ ਮੌਕੇ ’ਤੇ ਪਹੁੰਚੇ। ਜਾਂਚ ਦੌਰਾਨ ਸਾਹਮਣੇ ਆਇਆ ਕਿ ਏ.ਟੀ.ਐਮ. ਵਿਚੋਂ ਕਰੰਸੀ ਕੈਸਟ ਸਮੇਤ 12 ਲੱਖ 81 ਹਜ਼ਾਰ ਰੁਪਏ ਦੀ ਨਕਦੀ ਗਾਇਬ ਸੀ। ਪੁਲਿਸ ਵਲੋਂ ਆਸ-ਪਾਸ ਦੇ ਇਲਾਕਿਆਂ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਵੇਖੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਪਤਨੀ ਵਲੋਂ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਤਲ ਅਗਲੀ ਖ਼ਬਰ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 10 ਅਕਤੂਬਰ ਨੂੰ ਹੋਣਗੇ ਬੰਦ- ਮੈਨੇਜਰ ਸੇਵਾ ਸਿੰਘ ਹੁਣ ਤੱਕ 3.58 ਲੱਖ ਤੋਂ ਵੱਧ ਸ਼ਰਧਾ...
Ad Position 24