30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਅਮਿਤ ਸ਼ਾਹ ਦੀ ਆਮਦ ਤੋਂ ਪਹਿਲਾਂ ਅੱਤਵਾਦੀ ਸੰਗਠਨਾਂ ਨੇ ਈਮੇਲ ਰਾਹੀਂ ਬੰਬ ਧਮਾਕੇ ਕਰਨ ਦੀ ਦਿੱਤੀ ਧਮਕੀ

ਜਲੰਧਰ, 30 ਸਤੰਬਰ (ਜਤਿੰਦਰ ਪੰਮੀ)–ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅੱਜ ਜਲੰਧਰ ਫੇਰੀ ਤੋਂ ਐਨ ਪਹਿਲਾਂ ਕੁਝ ਅੱਤਵਾਦੀ ਸੰਗਠਨਾਂ ਵਲੋਂ ਈਮੇਲ ਰਾਹੀਂ ਸ਼ਹਿਰ ਦੇ ਕੁਝ ਨਿੱਜੀ ਸਕੂਲਾਂ ਸਮੇਤ ਸ੍ਰੀ ਦੇਵੀ ਤਾਲਾਬ, ਨੇੜੇ ਸਕੂਲ ’ਚ ਬਣਾਏ ਗਏ ਹੈਲੀਪੈਡ ਅਤੇ ਕੋਰਟ ਕੰਪਲੈਕਸ ਤੇ ਦਫਤਰਾਂ ਨੂੰ ਆਈ. ਈ.

Ad Position 21
No active advertisement
ਧਮਕੀ ਭਰੀ ਈਮੇਲ ਆਉਣ ਉਪਰੰਤ ਕੋਰਟ ਕੰਪਲੈਕਸ ’ਚ ਥਾਣਾ ਬਾਰਾਂਦਰੀ ਦੇ ਇੰਚਾਰਜ ਸਾਹਿਲ ਚੌਧਰੀ ਦੀ ਅਗਵਾਈ ’ਚ ਵਾਹਨਾਂ ਦੀ ਜਾਂਚ ਕਰਦੇ ਹੋਏ ਪੁਲਿਸ ਮੁਲਾਜ਼ਮ। ਤਸਵੀਰ–ਜੀਪੀ ਸਿੰਘ 01-10-2026
ਜਲੰਧਰ, 30 ਸਤੰਬਰ (ਜਤਿੰਦਰ ਪੰਮੀ)–ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅੱਜ ਜਲੰਧਰ ਫੇਰੀ ਤੋਂ ਐਨ ਪਹਿਲਾਂ ਕੁਝ ਅੱਤਵਾਦੀ ਸੰਗਠਨਾਂ ਵਲੋਂ ਈਮੇਲ ਰਾਹੀਂ ਸ਼ਹਿਰ ਦੇ ਕੁਝ ਨਿੱਜੀ ਸਕੂਲਾਂ ਸਮੇਤ ਸ੍ਰੀ ਦੇਵੀ ਤਾਲਾਬ, ਨੇੜੇ ਸਕੂਲ ’ਚ ਬਣਾਏ ਗਏ ਹੈਲੀਪੈਡ ਅਤੇ ਕੋਰਟ ਕੰਪਲੈਕਸ ਤੇ ਦਫਤਰਾਂ ਨੂੰ ਆਈ. ਈ. ਡੀ. ਬੰਬ ਧਮਾਕੇ ਕਰਕੇ ਉਡਾਉਣ ਦੀ ਧਮਕੀ ਦਿੱਤੀ ਗਈ। ਈਮੇਲ ਮਿਲਦਿਆਂ ਹੀ ਤੁਰੰਤ ਨਿੱਜੀ ਸਕੂਲਾਂ ਨੇ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕੀਤਾ, ਜਿਸ ’ਤੇ ਪੁਲਿਸ ਦੀਆਂ ਐਂਟੀ ਸਾਬੋਤਾਜ਼ ਟੀਮਾਂ ਤੇ ਡੌਗ ਸੁਕਐਡ ਨੇ ਉਕਤ ਸਕੂਲਾਂ ਤੇ ਥਾਵਾਂ ਦੀ ਬਾਰੀਕੀ ਨਾਲ ਜਾਂਚ ਕੀਤੀ। ਹਾਲਾਂਕਿ ਜਾਂਚ ਦੌਰਾਨ ਕਿਤਿਓਂ ਵੀ ਕੋਈ ਸ਼ੱਕੀ ਵਸਤੂ ਜਾਂ ਪਦਾਰਥ ਬਰਾਮਦ ਨਹੀਂ ਹੋਇਆ। ਦੱਸਣਯੋਗ ਹੈ ਕਿ ਖਾਲਿਸਤਾਨ ਨੈਸ਼ਨਲ ਆਰਮੀ ਤੇ ਬੱਬਰ ਖਾਲਸਾ (ਪਰਮਾਰ ਕੈਨੇਡਾ) ਨਾਂਅ ਦੇ ਪਾਬੰਦੀਸ਼ੁਦੀ ਅੱਤਵਾਦੀ ਸੰਗਠਨਾਂ ਦੇ ਨਾਂਅ ਹੇਠ ਸਵੇਰੇ 7 ਵੱਜ ਕੇ 7 ਮਿੰਟ ’ਤੇ ਸ਼ਹਿਰ ਦੇ ਤਿੰਨ ਸਕੂਲਾਂ ਦੀ ਈਮੇਲ ਆਈ. ਡੀ. ’ਤੇ ਈਮੇਲ ਆਈ। ਇਸ ਵਿਚ ਧਮਕੀ ਦਿੱਤੀ ਗਈ ਕਿ ਭਾਜਪਾ ਆਗੂ ਅਮਿਤ ਸ਼ਾਹ ਨਿਸ਼ਾਨੇ ’ਤੇ ਹੈ, ਇਸ ਲਈ ਸਕੂਲਾਂ ਨੂੰ 11.11 ਵਜੇ ਬੰਬ ਨਾਲ ਉਡਾ ਦਿੱਤਾ ਜਾਵੇਗਾ। ਈਮੇਲ ਵਿਚ ਲਿਖਿਆ ਗਿਆ ਸੀ ਕਿ ਰੈਲੀ ਵਿਚ 2000 ਬੱਸਾਂ ਵਿਚੋਂ 2-3 ਬੱਸਾਂ ਵਿਚ ਬੰਬ ਰੱਖੇ ਗਏ ਹਨ, ਸਟੇਜ ਹੇਠਾਂ ਆਈ. ਈ. ਡੀ. ਫਿੱਟ ਕਰ ਦਿੱਤਾ ਹੈ। ਇਸ ਤੋਂ ਇਲਾਵਾ 2.11 ਵਜੇ ਕੋਰਟ ਕੰਪਲੈਕਸ ਤੇ 3.11 ਵਜੇ ਦਫ਼ਤਰ ਵਿਚ ਧਮਾਕੇ ਕੀਤੇ ਜਾਣਗੇ। ਇਸ ਸੰਬੰਧੀ ਏ. ਸੀ. ਪੀ. ਵੈਸਟ ਆਤਿਸ਼ ਭਾਟੀਆ ਨੇ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਸਕੂਲਾਂ ਨੂੰ ਬੰਬ ਉਡਾਉਣ ਨਾਲ ਦੀ ਧਮਕੀ ਭਰੀ ਈਮੇਲ ਆਈ ਸੀ। ਸੂਚਨਾ ਮਿਲਣ ’ਤੇ ਉਕਤ ਥਾਵਾਂ ’ਤੇ ਬਾਰੀਕੀ ਨਾਲ ਜਾਂਚ-ਪੜਤਾਲ ਕੀਤੀ ਗਈ ਪਰ ਇਸ ਦੌਰਾਨ ਕੁਝ ਨਹੀਂ ਮਿਲਿਆ। 30 ਮੁਨੀਸ਼ (4) ਪੀ. ਏ. ਪੀ. ’ਚ ਪ੍ਰਬੰਧਕਾਂ ਨਾਲ ਮੀਟਿੰਗ ਕਰਦੇ ਹੋਏ ਏ. ਸੀ. ਪੀ. ਵੈਸਟ ਆਤਿਸ਼ ਭਾਟੀਆ। ਤਸਵੀਰ–ਜੀਪੀ ਸਿੰਘ।
Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਟਰੰਪ ਵਲੋਂ ਦੁਵੱਲੇ ਸੰਬੰਧਾਂ ਦੀ ਸਮੀਖਿਆ ਅਗਲੀ ਖ਼ਬਰ ਫਾਰਮ 6 ਨਾਲ ਹੁਣ ਨਹੀਂ ਦੇਣਾ ਹੋਵੇਗਾ ਕੋਈ ਵੱਖਰਾ ਦਸਤਾਵੇਜ਼
Ad Position 24