30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਪਾਕਿ ਤੋਂ ਪੁੱਜੀ 60 ਕਰੋੜ ਰੁਪਏ ਦੀ ਹੈਰੋਇਨ ਦੀ ਖੇਪ ਤੇ 2 ਏ.ਕੇ. 47 ਅਸਾਲਟਾਂ ਬਰਾਮਦ ਔਰਤ ਸਮੇਤ ਤਿੰਨ ਮੁਲਜ਼ਮ ਗ੍ਰਿਫਤਾਰ

ਅੰਮ੍ਰਿਤਸਰ, ਅਟਾਰੀ, 29 ਸਤੰਬਰ (ਰੇਸ਼ਮ ਸਿੰਘ, ਗੁਰਦੀਪ ਸਿੰਘ ਅਟਾਰੀ)- ਪਾਕਿ ਤੋਂ ਪੁੱਜੀ 10 ਕਿਲੋਗ੍ਰਾਮ ਹੈਰੋਇਨ ਦੀ ਖੇਪ, 2 ਏ. ਕੇ.

Ad Position 21
No active advertisement
ਫੜੇ ਗਏ ਮੁਲਜ਼ਮਾਂ, ਹੈਰੋਇਨ ਤੇ ਹਥਿਆਰਾਂ ਬਾਰੇ ਖੁਲਾਸਾ ਕਰਦੇ ਹੋਏ ਆਈ.ਜੀ.ਪੀ. ਸਰਹੱਦੀ ਜ਼ੋਨ ਗੁਰਪ੍ਰੀਤ ਸਿੰਘ ਭੁੱਲਰ ਨਾਲ ਬੈਠੇ ਐੱਸ.ਐੱਸ.ਪੀ. ਕੰਵਲਪ੍ਰੀਤ ਸਿੰਘ ਚਾਹਲ ਤੇ ਹੋਰ ਅਧਿਕਾਰੀ। ਤਸਵੀਰ : ਹਰਜੀਤ ਸਿੰਘ 30-09-2026
ਅੰਮ੍ਰਿਤਸਰ, ਅਟਾਰੀ, 29 ਸਤੰਬਰ (ਰੇਸ਼ਮ ਸਿੰਘ, ਗੁਰਦੀਪ ਸਿੰਘ ਅਟਾਰੀ)- ਪਾਕਿ ਤੋਂ ਪੁੱਜੀ 10 ਕਿਲੋਗ੍ਰਾਮ ਹੈਰੋਇਨ ਦੀ ਖੇਪ, 2 ਏ. ਕੇ. 47 ਤੇ ਏ. ਕੇ. 56 ਅਸਾਲਟਾਂ, ਤਿੰਨ ਮੈਗਜ਼ੀਨ ਤੇ 10 ਜਿੰਦਾ ਕਾਰਤੂਸ ਬਰਾਮਦ ਕਰਨ ’ਚ ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਸਫਲਤਾ ਹਾਸਿਲ ਕੀਤੀ ਗਈ ਹੈ। ਬਰਾਮਦ ਹੋਈ ਹੈਰੋਇਨ ਦੀ ਕੀਮਤ ਕੌਮਾਂਤਰੀ ਮੰਡੀ ’ਚ 60 ਕਰੋੜ ਰੁਪਏ ਦੱਸੀ ਗਈ ਹੈ। ਇਸ ਸੰਬੰਧੀ ਇਕ ਔਰਤ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅੱਜ ਸ਼ਾਮ ਵੇਲੇ ਇਥੇ ਦਬੁਰਜੀ ਪੁਲਿਸ ਲਾਈਨ ਵਿਖੇ ਕਰਵਾਏ ਪੱਤਰਕਾਰ ਸੰਮੇਲਨ ’ਚ ਆਈ.ਜੀ. ਪੀ. (ਸਰਹੱਦੀ ਜ਼ੋਨ) ਗੁਰਪ੍ਰੀਤ ਸਿੰਘ ਭੁੱਲਰ ਨੇ ਇਹ ਅਹਿਮ ਖੁਲਾਸਾ ਕਰਦਿਆਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸੰਦੀਪ ਸਿੰਘ (32) ਅਤੇ ਉਸ ਦੀ ਪਤਨੀ ਕਮਲਜੀਤ ਕੌਰ (31) ਦੋਵੇਂ ਵਾਸੀ ਪਿੰਡ ਬਰਾੜ ਅਤੇ ਅਤੇ ਕਮਲਜੀਤ ਦਾ ਭਰਾ ਬਿਕਰਮਜੀਤ ਸਿੰਘ (23) ਵਾਸੀ ਪਿੰਡ ਗੁਮਾਨਪੁਰਾ, ਅੰਮ੍ਰਿਤਸਰ ਵਜੋਂ ਹੋਈ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਮੁਲਜ਼ਮਾਂ ਦੇ ਕਥਿਤ ਤੌਰ ’ਤੇ ਵਿਦੇਸ਼ ਬੈਠੇ ਤਸਕਰਾਂ ਨਾਲ ਸੰਬੰਧ ਸਨ ਤੇ ਉਹ ਨਾਜਾਇਜ਼ ਹਥਿਆਰ ਤੇ ਨਸ਼ੀਲੇ ਪਦਾਰਥ ਮੰਗਵਾ ਕੇ ਸੂਬੇ ਵਿਚ ਅੱਗੇ ਸਪਲਾਈ ਕਰ ਰਹੇ ਸਨ। ਆਈ.ਜੀ.ਪੀ. ਸ: ਭੁੱਲਰ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਕਿ ਮੁਲਜ਼ਮਾਂ ਨੇ ਭਾਰਤ-ਪਾਕਿਸਤਾਨ ਸਰਹੱਦੀ ਕੰਡਿਆਲੀ ਤਾਰ ਤੋਂ ਮਹਿਜ਼ 500 ਮੀਟਰ ਦੀ ਦੂਰੀ ’ਤੇ ਸਥਿਤ ਪਿੰਡ ਮੋਧੇ ਵਿਖੇ ਇਕ ਏਕੜ ਅਮਰੂਦਾਂ ਦੇ ਬਾਗ਼ ਵਾਲੀ ਜ਼ਮੀਨ ਠੇਕੇ ’ਤੇ ਲਈ ਹੋਈ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਇਸ ਬਾਗ਼ ਦੀ ਵਰਤੋਂ ਸਰਹੱਦ ਪਾਰੋਂ ਡਰੋਨਾਂ ਰਾਹੀਂ ਸੁੱਟੀਆਂ ਜਾਣ ਵਾਲੀਆਂ ਨਸ਼ੇ ਅਤੇ ਹਥਿਆਰਾਂ ਦੀਆਂ ਖੇਪਾਂ ਹਾਸਿਲ ਕਰਨ ਲਈ ਕਰ ਰਹੇ ਸਨ। ਐੱਸ.ਐੱਸ.ਪੀ. ਦਿਹਾਤੀ ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਇਨ੍ਹਾਂ ਦੋਸ਼ੀਆਂ ਖਿਲਾਫ਼ ਸਰਹੱਦੀ ਖੇਤਰ ਦੇ ਥਾਣਾ ਘਰਿੰਡਾ ਵਿਖੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਬਲੋਚਿਸਤਾਨ ’ਚ ਨਦੀ ’ਚੋਂ ਤਿੰਨ ਅਫ਼ਗਾਨ ਨਾਗਰਿਕਾਂ ਦੀਆਂ ਲਾਸ਼ਾਂ ਬਰਾਮਦ ਅਗਲੀ ਖ਼ਬਰ 645 ਕਰੋੜ ਦੇ ਆਈ.ਡੀ.ਐੱਫ.ਸੀ. ਫਸਟ ਬੈਂਕ ਮਾਮਲੇ ’ਚ ਈ.ਡੀ. ਦੀ ਵੱਡੀ ਕਾਰਵਾਈ ਚੰਡੀਗੜ੍ਹ, ਮੁਹਾਲੀ ਤੇ ਪੰਚਕੂਲਾ ’ਚ 14...
Ad Position 24